ਡਾਟਾ ਲੀਕ ਦਾ ਖਤਰਾ, ਫਿਰ ਵੀ ਯੂਜ਼ਰਸ ਨੇ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜ਼ੂਮ ਐਪ

05/11/2020 12:33:28 AM

ਗੈਜੇਟ ਡੈਸਕ—ਵੀਡੀਓ ਕਾਨਫ੍ਰੈਂਸਿੰਗ ਐਪ ਜ਼ੂਮ ਨੂੰ ਦੁਨੀਆਭਰ ਦੇ ਯੂਜ਼ਰਸ ਨਾਲ ਭਾਰਤੀ ਯੂਜ਼ਰਸ ਵੀ ਕਾਫੀ ਪਸੰਦ ਕਰ ਰਹੇ ਹਨ। ਇਹ ਕਾਰਣ ਹੈ ਕਿ ਲਗਾਤਾਰ ਡਾਟਾ ਲੀਕ ਦੇ ਦੋਸ਼ਾਂ ਦੇ ਬਾਵਜੂਦ ਵੀ ਅਪ੍ਰੈਲ 'ਚ ਦੁਨੀਆ 'ਚ ਸਭ ਤੋਂ ਜ਼ਿਆਦਾ ਇਸ ਨੂੰ ਭਾਰਤ 'ਚ ਹੀ ਡਾਊਨਲੋਡ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਵੀ ਡਾਟਾ ਸਕਿਓਰਟੀ ਦੇ ਖਤਰੇ ਨੂੰ ਦੇਖਦੇ ਹੋਏ ਇਸ ਐਪ ਨੂੰ ਡਾਊਨਲੋਡ ਨਾ ਕਰਨ ਦੀ ਸਲਾਹ ਦਿੱਤੀ ਸੀ।

ਭਾਰਤ 'ਚ ਮਿਲੇ ਸਭ ਤੋਂ ਜ਼ਿਆਦਾ ਡਾਊਨਲੋਡਸ
ਐਨਾਲਿਟਿਕਸ ਫਰਮ Sensor Tower ਦੀ ਰਿਪੋਰਟ ਮੁਤਾਬਕ ਜ਼ੂਮ ਐਪ ਨੂੰ ਦੁਨੀਆਭਰ 'ਚ ਪਿਛਲੇ ਮਹੀਨੇ 13.1 ਕਰੋੜ ਡਾਊਨਲੋਡਸ ਮਿਲੇ ਸਨ। ਇਸ 'ਚ 18.2 ਫੀਸਦੀ ਹਿੱਸੇਦਾਰੀ ਭਾਰਤ ਦੀ ਰਹੀ ਹੈ। ਭਾਰਤ ਤੋਂ ਬਾਅਦ ਇਸ ਨੂੰ ਸਭ ਤੋਂ ਜ਼ਿਆਦਾ ਯੂ.ਐੱਸ. 'ਚ ਡਾਊਨਲੋਡ ਕੀਤਾ ਗਿਆ ਹੈ। ਜ਼ੂਮ ਤੋਂ ਬਾਅਦ ਟਿਕਟਾਕ ਦੁਨੀਆਭਰ 'ਚ ਦੂਜੀ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀ ਜਾਣ ਵਾਲੀ ਐਪ ਰਹੀ। ਇਸ ਨੂੰ 10.7 ਕਰੋੜ ਡਾਊਨਲੋਡ ਮਿਲੇ ਹਨ ਜਿਸ 'ਚ 22 ਫੀਸਦੀ ਹਿੱਸੇਦਾਰੀ ਭਾਰਤ ਦੀ ਰਹੀ।

ਲਾਕਡਾਊਨ ਦੌਰਾਨ ਜ਼ੂਮ ਅਤੇ ਗੂਗਲ ਮੀਟ ਵਰਗੀ ਵੀਡੀਓ ਕਾਨਫ੍ਰੈਂਸਿੰਗ ਐਪ ਦਾ ਇਸਤੇਮਾਲ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਕਨੈਕਟ ਹੋਣ ਲਈ ਕਾਫੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਰਕ ਫ੍ਰਾਮ ਹੋਮ ਕਰ ਰਹੇ ਯੂਜ਼ਰਸ ਵੀਡੀਓ ਕਾਨਫਰੰਸ ਅਤੇ ਸਟੂਡੈਂਟਸ ਇਸ ਦਾ ਇਸਤੇਮਾਲ ਆਨਲਾਈਨ ਕਲਾਸੇਜ ਲਈ ਕਰ ਰਹੇ ਹਨ।

ਲੀਕ ਹੋਇਆ ਸੀ ਲੱਖ ਯੂਜ਼ਰਸ ਦਾ ਡਾਟਾ
ਜ਼ੂਮ ਐਪ ਜਿੰਨੀ ਮਸ਼ਹੂਰ ਹੋਈ ਉਸ ਤੇਜ਼ੀ ਨਾਲ ਹੈਕਰਸ ਦੀ ਨਜ਼ਰ ਵੀ ਇਸ ਐਪ 'ਤੇ ਰਹੀ। ਬਲੂਮਰਗ ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 5 ਲੱਖ ਤੋਂ ਜ਼ਿਆਦਾ ਜ਼ੂਮ ਐਪ ਦਾ ਡਾਟਾ ਲੀਕ ਹੋਇਆ ਅਤੇ ਇਸ ਨੂੰ ਇਕ ਰੁਪਏ ਤੋਂ ਵੀ ਘਟ ਕੀਮਤ 'ਚ ਵੇਚਿਆ ਗਿਆ।


Karan Kumar

Content Editor

Related News