21 ਸਿਤੰਬਰ ਤੋਂ ਸ਼ੁਰੂ ਹੋਵੇਗੀ ਗਲੈਕਸੀ ਨੋਟ 7 ਦੀ ਰਿਪਲੇਸਮੈਂਟ
Sunday, Sep 18, 2016 - 06:16 PM (IST)
-970-80.jpg)
ਜਲੰਧਰ : ਸੈਮਸੰਗ ਦੇ ਗਲੈਕਸੀ ਨੋਟ 7 ਦੇ ਰੀਕਾਲ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕੰਪਨੀ ਨੇ 2.5 ਮਿਲੀਅਨ ਫੋਂਸ ਨੂੰ ਵਾਪਿਸ ਮੰਗਵਾ ਲਿਆ ਹੈ , ਜਿਨ੍ਹਾਂ ''ਚ ਬੈਟਰੀ ਦੀ ਸਮੱਸਿਆ ਆ ਰਹੀ ਸੀ। ਸੈਮਸੰਗ ਨੇ ਇਨ੍ਹਾਂ ਫੋਂਸ ''ਚੋਂ ਬੈਟਰੀ ਨੂੰ ਰਿਪਲੇਸ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਕੰਪਨੀ ਵੱਲੋਂ ਆਸਟ੍ਰੇਲੀਆ ''ਚ 21 ਸਿਤੰਬਰ ਨੂੰ ਨੋਟ 7 ਪ੍ਰੋਵਾਈਡ ਕਰਵਾਇਆ ਜਾਵੇਗਾ। ਯੂਰਪ ''ਚ 19 ਸਿਤੰਬਰ ਨੂੰ ਸੈਮਸੰਗ ਗਲੈਕਸੀ ਨੋਟ 7 ਮੁਹੱਈਆ ਕਰਵਾਏਗੀ। ਰੈਡਿਟ ਯੂਜ਼ਰ ਨੇ ਦੱਸਿਆ ਕਿ ਸੈਮਸੰਗ ਇਨ੍ਹਾਂ ਫੋਂਸ ਦੇ ਨਾਲ ਇਕ ਮੁਆਫੀਨਾਮਾ ਵੀ ਭੇਜ ਰਿਹਾ ਹੈ। ਜੇ ਤੁਸੀਂ ਸੇਫ ਨੋਟ 7 ਦੀ ਪਛਾਣ ਕਰਨਾ ਚਾਹੁੰਦੇ ਹੋ ਤਾਂ ਦਸ ਦਈਏ ਕਿ ਬਾਕਸ ''ਤੇ ਸਫੈਦ ਸਰਕਲ ''ਚ ਨੀਲੇ ਰੰਗ ਦਾ ਐੱਸ ਲਿਖਿਆ ਹੋਵੇਗਾ, ਜੋ ਕਿ ਸੁਰੱਖਿਅਤ ਨੋਟ 7 ਦੀ ਪਛਾਣ ਹੈ। ਸੈਮਸੰਗ ਦਾ ਕਹਿਣਾ ਹੈ ਕਿ ਗਲੈਕਸੀ ਨੋਟ 7 ਦੀਆਂ 1,30,000 ਯੂਨਿਟਸ ਦੀ ਰਿਪਲੇਸਮੈਂਟ ਕਰ ਦਿੱਤੀ ਗਈ ਹੈ।