ਸਕੂਟਰ ਨੇ ਦਿੱਤੀ ਘੱਟ ਮਾਈਲੇਜ, ਹੁਣ ਕੰਪਨੀ ਭੁਗਤੇਗੀ

03/22/2017 12:25:17 PM

ਜਲੰਧਰ-ਹੁਣ ਆਟੋਮੋਬਾਇਲ ਕੰਪਨੀਆਂ ਨੂੰ ਵਿਗਿਆਪਨ ਕਰਦੇ ਸਮੇਂ ਗੱਡੀ ਦੀ ਮਾਈਲੇਜ ਦੱਸਦੇ ਹੋਏ ਬਹੁਤ ਹੀ ਸਾਵਧਾਨੀ ਵਰਤਣੀ ਹੋਵੇਗੀ। ਡਿਸਟ੍ਰਿਕਟ ਕੰਜ਼ਿਊਮਰ ਕੋਰਟ ਨੇ ਆਟੋ ਕੰਪਨੀ ਨੂੰ ਆਪਣੇ ਵ੍ਹੀਕਲ ''ਚ ਸੁਧਾਰ ਕਰਕੇ ਉਸ ਨੂੰ ਦੱਸੀ ਗਈ ਮਾਈਲੇਜ ਦੇਣ ਜਿੰਨਾ ਸਮਰੱਥ ਬਣਾਉਣ ਲਈ ਕਿਹਾ ਹੈ। ਕੋਰਟ ਦਾ ਕਹਿਣਾ ਹੈ ਕਿ ਗੱਡੀ ਦੇ ਮਾਈਲੇਜ ਨੂੰ ਲੈ ਕੇ ਜੋ ਵਾਅਦਾ ਕੰਪਨੀ ਨੇ ਕੀਤਾ ਹੈ, ਉਸ ਨੂੰ ਉਹ ਪੂਰਾ ਕਰਨਾ ਹੋਵੇਗਾ।

ਕੀ ਕਹਿਣਾ ਹੈ ਕੰਜ਼ਿਊਮਰ ਕੋਰਟ ਦਾ

ਕੋਰਟ ਨੇ ਕੰਪਨੀ ਨੂੰ ਕਿਹਾ, ''''ਜੇਕਰ ਬਾਈਕ ਰਿਪੇਅਰ ਹੋਣ ਤੋਂ ਬਾਅਦ ਵੀ 62 ਕਿ. ਮੀ. ਦੀ ਮਾਈਲੇਜ ਦੇਣ ''ਚ ਅਸਮਰੱਥ ਹੈ ਤਾਂ ਗਾਹਕ ਨੂੰ ਉਸ ਦੇ ਪੈਸੇ ਰਿਫੰਡ ਕੀਤੇ ਜਾਣ। ਕੰਪਨੀ ਨੂੰ ਗਾਹਕ ਨੂੰ ਹਰਜਾਨੇ ਵਜੋਂ 10,000 ਰੁਪਏ ਵਾਧੂ ਅਦਾ ਕਰਨ ਲਈ ਕਿਹਾ ਗਿਆ ਹੈ। ਕੋਰਟ ਨੇ ਕਿਹਾ ਕਿ ਜੇਕਰ ਗਾਹਕ ਮਾਈਲੇਜ ਤੋਂ ਸੰਤੁਸ਼ਟ ਨਹੀਂ ਹੈ ਤਾਂ ਕੰਪਨੀ ਨੂੰ ਇਸ ਦੇ ਬਦਲੇ 52,000 ਰੁਪਏ 9 ਫੀਸਦੀ ਵਿਆਜ ਨਾਲ ਵਾਪਸ ਕਰਨੇ ਹੋਣਗੇ।

ਇਹ ਹੈ ਮਾਮਲਾ
ਰਾਜਕੋਟ ਸਿਟੀ ਦੇ ਸੀਨੀਅਰ ਨਾਗਰਿਕ ਗੁਵੰਤ ਮਹਿਤਾ ਨੇ ਸਤੰਬਰ 2014 ''ਚ ਟੀ. ਵੀ. ਐੱਸ. ਜੁਪੀਟਰ ਸਕੂਟਰ 52,150 ਰੁਪਏ ''ਚ ਇਕ ਲੋਕਲ ਸ਼ੋਅਰੂਮ ਤੋਂ ਖਰੀਦਿਆ ਸੀ। ਕੰਪਨੀ ਨੇ ਇਹ ਕਹਿ ਕੇ ਸਕੂਟਰ ਵੇਚਿਆ ਸੀ ਕਿ ਇਹ 62 ਕਿ. ਮੀ. ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ। ਮਹਿਤਾ ਇਸ ਦੇ ਮਾਈਲੇਜ ਤੋਂ ਅੰਸਤੁਸ਼ਟ ਰਹੇ। ਉਨ੍ਹਾਂ ਦੱਸਿਆ ਕਿ ਇਸ ਨੇ ਕਦੇ ਇੰਨਾ ਮਾਈਲੇਜ ਦਿੱਤਾ ਹੀ ਨਹੀਂ। ਉਨ੍ਹਾਂ ਦੱਸਿਆ ਕਿ ਲਗਾਤਾਰ ਸਰਵਿਸਿਜ਼ ਦੇ ਬਾਵਜੂਦ ਇਸ ਦੇ ਮਾਈਲੇਜ ''ਚ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲਿਆ। ਕੰਪਨੀ ਅਤੇ ਸ਼ੋਅਰੂਮ ਨਾਲ ਗੱਲਬਾਤ ਕਰਨ ਤੋਂ ਬਾਅਦ ਮਹਿਤਾ ਰਾਜਕੋਟ ਕੰਜ਼ਿਊਮਰ ਕੋਰਟ ਪਹੁੰਚ ਗਏ ਅਤੇ ਸਕੂਟਰ ਦੇ ਦੱਸੇ ਗਏ ਮਾਈਲੇਜ ਨਾ ਦੇਣ ਦੇ ਬਦਲੇ ਪੈਸੇ ਵਾਪਸ ਕਰਨ ਦਾ ਦਾਅਵਾ ਠੋਕ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 52,000 ਰੁਪਏ ਪੈਟਰੋਲ ਖਰਚੇ ਦੇ ਰੂਪ ''ਚ ਮੰਗੇ ਹਨ ਜੋ ਉਨ੍ਹਾਂ ਨੇ ਹੁਣ ਤੱਕ ਇਸ ''ਤੇ ਖਰਚੇ ਹਨ।
ਸੁਣਵਾਈ ਦੌਰਾਨ ਕੰਪਨੀ ਨੇ ਸਕੂਟਰ ਦੀ ਮਾਈਲੇਜ ਨੂੰ ਲੈ ਕੇ ਰਿਪੋਰਟ ਸੌਂਪੀ। ਇਸ ''ਚ 2015 ''ਚ ਮਾਈਲੇਜ 43 ਕਿ. ਮੀ. ਪ੍ਰਤੀ ਲਿਟਰ ਰਹੀ, ਸਤੰਬਰ 2015 ''ਚ 55 ਕਿ. ਮੀ. ਪ੍ਰਤੀ ਲਿਟਰ ਤੇ ਮਾਰਚ 2016 ''ਚ 65.51 ਕਿ. ਮੀ. ਪ੍ਰਤੀ ਲਿਟਰ ਰਹੀ। ਮਹਿਤਾ ਨੇ 65.51 ਕਿ. ਮੀ. ਪ੍ਰਤੀ ਲਿਟਰ ਵਾਲੇ ਅੰਕੜੇ ''ਤੇ ਸਖਤ ਇਤਰਾਜ਼ ਪ੍ਰਗਟਾਇਆ ਅਤੇ ਕਿਹਾ ਕਿ ਇਹ 45 ਕਿ. ਮੀ. ਪ੍ਰਤੀ ਲਿਟਰ ਹੀ ਸੀ। ਕੋਰਟ ਨੇ ਮਹਿਤਾ ਨੂੰ ਸਕੂਟਰ ਰਿਪੇਅਰ ਲਈ ਸੌਂਪਣ ਦਾ ਹੁਕਮ ਦਿੱਤਾ ਅਤੇ ਇਸ ਨੂੰ ਕੰਪਨੀ ਦੇ ਜਨਰਲ ਮੈਨੇਜਰ ਵੱਲੋਂ ਸਰਟੀਫਾਈ ਕਰਕੇ ਵਾਪਸ ਲੈਣ ਦੀ ਗੱਲ ਕਹੀ ਹੈ।


Related News