ਮਾਰੂਤੀ ਅਰਟਿਗਾ ਤੋਂ ਸਸਤੀ 7-ਸੀਟਰ ਕਾਰ ਲਿਆ ਰਹੀ ਹੈ Renault

Wednesday, Apr 10, 2019 - 10:51 AM (IST)

ਆਟੋ ਡੈਸਕ– ਫਰਾਂਸ ਦੀ ਕਾਰ ਨਿਰਮਾਤਾ ਕੰਪਨੀ Renault ਭਾਰਤ ’ਚ ਨਵੀਂ 7-ਸੀਟਰ ਕਾਰ Triber ਲਿਆ ਰਹੀ ਹੈ। ਕੰਪੈਕਟ ਮਲਟੀ ਪਰਪਜ਼ ਵ੍ਹੀਕਲ (MPV) Renault Triber ਨੂੰ ਜੁਲਾਈ ’ਚ ਲਾਂਚ ਕੀਤਾ ਜਾਵੇਗਾ। ਇਸ ਨਵੀਂ ਕਾਰ ਨਾਲ ਕੰਪਨੀ ਬਾਜ਼ਾਰ ’ਚ ਆਪਣੀ ਐੱਮ.ਪੀ.ਵੀ. ਲੌਜੀ ਅਤੇ ਮਾਰੂਤੀ ਦੀ ਅਰਟਿਗਾ ਦੇ ਹੇਠਾਂ ਇਕ ਨਵਾਂ ਸੈਗਮੈਂਟ ਬਣਾਏਗੀ। Triber ਨਾਲ ਕੰਪਨੀ ਆਪਣੀ ਐਂਟਰੀ ਲੈਵਲ ਹੈਚਬੈਕ ਕਵਿਡ ਅਤੇ ਕੰਪੈਕਟ ਐੱਸ.ਯੂ.ਵੀ. ਡਸਟਰ ਦੇ ਵਿਚਕਾਰ ਦੇ ਅੰਤਰ ਨੂੰ ਭਰੇਗੀ। 

ਰੈਨੋ ਟ੍ਰਾਇਬਰ ਦੀ ਕੀਮਤ 5 ਲੱਖ ਤੋਂ 8 ਲੱਖ ਰੁਪਏ ਦੇ ਵਿਚਕਾਰ ਹੋਵੇਗੀ। ਕੀਮਤ ਦੇ ਮਾਮਲੇ ’ਚ ਇਹ ਮਾਰੂਤੀ ਅਰਟਿਗਾ ਤੋਂ ਸਸਤੀ 7-ਸੀਟਰ ਕਾਰ ਹੋਵੇਗੀ। ਇਹ ਨਵੇਂ ਪਲੇਟਫਾਰਮ ’ਤੇ ਬਣਾਏ ਜਾਵੇਗੀ। ਕਵਿਡ ਵਰਗੀ ਸਫਲਤਾ ਨੂੰ ਦੋਹਰਾਉਣ ਲਈ ਟ੍ਰਾਇਬਰ ਕੰਪਨੀ ਦੀ ਦੂਜੀ ਕਾਰ ਹੋਵੇਗੀ, ਜੋ ਭਾਰਤ ਲਈ ਬਣਾਈ ਜਾਵੇਗੀ। ਇਸ ਨੂੰ ਖਾਸਤੌਰ ’ਤੇ ਭਾਰਤ ਲਈ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆਹੈ। ਇਸ ਕਾਰਨ ਇਸ 7-ਸੀਟਰ ਕੰਪੈਕਟ ਕਾਰ ਦੇ ਪਾਰਟਸ ਕਾਫੀ ਹੱਦ ਤਕ ਦੇਸ਼ ’ਚ (ਲੋਕਲ) ਹੀ ਤਿਆਰ ਹੋਣਗੇ। ਕਈ ਪਾਰਟਸ ਛੋਟੀ ਕਾਰ ਕਵਿਡ ਤੋਂ ਲਏ ਜਾਣਗੇ। 

PunjabKesari

ਰੈਨੋ ਦੀ ਇਸ ਨਵੀਂ ਕੰਪੈਕਟ ਐੱਮ.ਪੀ.ਵੀ. ’ਚ ਕਵਿਡ ਵਾਾਲ 1.0-ਲੀਟਰ, 3-ਸਿਲੰਡਰ ਪੈਟਰੋਲ ਇੰਜਣ ਹੋਵੇਗਾ। ਇਸ ਵਿਚ ਕਵਿਡ ਦੀ ਤਰ੍ਹਾਂ ਹੀ 5-ਸਪੀਡ ਮੈਨੁਅਲ ਅਤੇ 5-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਮਿਲੇਗਾ। ਲੀਕ ਹੋਈਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਰੈਨੋ ਟ੍ਰਾਇਬਲ ਦੇ ਟਾਪ ਮਾਡਲਾਂ ’ਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਸਾਈਡ ਏਅਰਬੈਗਸ ਵੀ ਮਿਲਣਗੇ। 

5, 6 ਅਤੇ 7-ਸੀਟਰ ਕਾਰ ਦੇ ਰੂਪ ’ਚ ਕਰ ਸਕੋਗੇ ਇਸਤੇਮਾਲ
ਰੈਨੋ ਟ੍ਰਾਇਬਲ ’ਚ ਤਿੰਨ ਲਾਈਨ ’ਚ ਸੀਟਾਂ ਹੋਣਗੀਆਂ। ਇਨ੍ਹਾਂ ’ਚ ਤੀਜੀ ਲਾਈਨ ’ਚ ਜੋ ਅਲੱਗ-ਅਲੱਗ ਸੀਟਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਨੂੰ ਹਟਾਇਆ ਵੀ ਜਾ ਸਕਦਾ ਹੈ। ਇਸ ਨਾਲ ਤੁਹਾਡੀ ਲੋੜ ਦੇ ਹਿਸਾਬ ਨਾਲ ਕਾਰ ਨੂੰ 5, 6 ਅਤੇ 7-ਸੀਟਰ ਦੇ ਰੂਪ ’ਚ ਇਸਤੇਮਾਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਅਜਿਹੀ ਸੰਭਾਵਨਾ ਹੈ ਕਿ ਤੀਜੀ ਲਾਈਨ ਦੀ ਸੀਟ ਨੂੰ ਮੋੜਨ ਦੀ ਵੀ ਸੁਵਿਧਾ ਹੋਵੇਗੀ, ਜਿਸ ਨਾਲ ਬਿਨਾਂ ਸੀਟ ਹਟਾਏ ਸਾਮਾਨ ਰੱਖਣ ਲਈ ਜ਼ਿਆਦਾ ਥਾਂ ਬਣਾਈ ਜਾ ਸਕੇਗੀ। 


Related News