ਰੇਨੋ-ਨਿਸਾਨ ਮਿਲ ਕੇ ਭਾਰਤ ’ਚ ਲਿਆ ਰਹੀਆਂ ਹਨ 6 ਨਵੀਆਂ ਗੱਡੀਆਂ
Wednesday, Feb 15, 2023 - 11:01 AM (IST)
ਆਟੋ ਡੈਸਕ– ਰੇਨੋ-ਨਿਸਾਨ ਮਿਲ ਕੇ ਭਾਰਤ ’ਚ 6 ਨਵੇਂ ਮਾਡਲਸ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਕੰਪਨੀ 4 ਨਵੇਂ ਸੀ-ਸੈਗਮੈਂਟ ਐੱਸ. ਯੂ. ਵੀਜ਼ ਅਤੇ ਦੋ ਨਵੇਂ ਏ-ਸੈਗਮੈਂਟ ਇਲੈਕਟ੍ਰਿਕ ਵ੍ਹੀਕਲਸ ਪੇਸ਼ ਕਰਨ ਵਾਲੀ ਹੈ। ਇਸ ’ਚ ਇਕ ਕੰਪਨੀ ਦੇ 3 ਮਾਡਲਸ ਹੋਣਗੇ ਜੋ ਗਲੋਬਲ ਮਾਡਿਊਲ ਫੈਮਿਲੀ (ਸੀ. ਐੱਮ. ਐੱਫ.) ਪਲੇਟਫਾਰਮ ’ਤੇ ਆਧਾਰਿਤ ਹੋਣਗੇ। ਇਹ ਸਾਰੇ ਕਾਰਸ ਘਰੇਲੂ ਪੱਧਰ ’ਤੇ ਚੇਨਈ ਦੇ ਪਲਾਂਟ ’ਚ ਤਿਆਰ ਕੀਤੀਆਂ ਜਾਣਗੀਆਂ।
ਗਰੁੱਪ ਕੰਪਨੀ ਇਸ ਨਵੇਂ ਪ੍ਰਾਜੈਕਟ ’ਚ 600 ਮਿਲੀਅਨ ਡਾਲਰ (5,300 ਕਰੋੜ ਰੁਪਏ) ਨਿਵੇਸ਼ ਕਰੇਗੀ। ਇਸ ਨਾਲ ਚੇਨਈ ’ਚ ਰੇਨੋ-ਨਿਸਾਨ ਤਕਨਾਲੋਜੀ ਅਤੇ ਬਿਜ਼ਨੈੱਸ ਸੈਂਟਰ ’ਚ 2,000 ਨਵੇਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਨਾਲ ਹੀ ਰੇਨੋ-ਨਿਸਾਨ ਆਟੋਮੋਟਿਵ ਇੰਡੀਆ ਪ੍ਰਾਈਵੇਟ ਲਿਮਟਿਡ ਪਲਾਂਟ ਵੀ ਰਿਨਿਊਏਬਲ ਐਨਰਜੀ ’ਚ ਵਾਧੇ ਕਾਰਣ ਕਾਰਬਨ-ਨਿਊਟ੍ਰਲ ਬਣ ਜਾਏਗਾ। ਕੁੱਝ ਦਿਨ ਪਹਿਲਾਂ ਗਰੁੱਪ ਕੰਪਨੀ ਨੇ ਭਾਰਤ ’ਚ ਰੇਨੋ-ਟ੍ਰਾਈਬਰ ’ਤੇ ਆਧਾਰਿਤ ਨਿਸਾਨ ਐੱਮ. ਪੀ. ਵੀ. ਨੂੰ ਪੇਸ਼ ਕਰਨ ਦੀ ਪੁਸ਼ਟੀ ਕੀਤੀ ਸੀ।
ਤਾਮਿਲਨਾਡੂ ਸਰਕਾਰ ਦੇ ਵਧੀਕ ਚੀਫ ਸੈਕਟਰੀ ਐੱਸ. ਕ੍ਰਿਸ਼ਨਨ ਨੇ ਕਿਹਾ ਕਿ ਤਾਮਿਲਨਾਡੂ ’ਚ ਰੇਨੋ-ਨਿਸਾਨ ਦੇ ਗਠਜੋੜ ਨਾਲ ਮੈਨੂਫੈਕਚਰਿੰਗ ਅਤੇ ਡਿਜ਼ਾਈਨ ’ਚ ਸੁਧਾਰ ਹੋਇਆ ਹੈ। ਸਾਨੂੰ ਰੇਨੋ ਅਤੇ ਨਿਸਾਨ ਵਲੋਂ ਤਾਮਿਲਨਾਡੂ ’ਚ ਕੀਤੇ ਗਏ ਇਸ ਨਿਵੇਸ਼ ਦੀ ਕਾਫੀ ਖੁਸ਼ੀ ਹੈ। ਇਸ ਨਾਲ ‘ਮੇਕ ਇਨ ਤਾਮਿਲਨਾਡੂ ਅਤੇ ਮੇਕ ਇਨ ਇੰਡੀਆ’ ਨੂੰ ਬੜ੍ਹਾਵਾ ਮਿਲੇਗਾ।