ਜਲਦ ਹੀ ਲਾਂਚ ਹੋਵੇਗੀ ਸਪੋਰਟੀ ਲੁੱਕ ਵਾਲੀ ਰੇਨੋ Kwid Racer
Friday, Mar 17, 2017 - 05:59 PM (IST)
.jpeg.jpg)
ਜਲੰਧਰ- ਕਾਰ ਰੇਸਿੰਗ ਸ਼ੌਕਿਨਾਂ ਲਈ ਰੇਸ ਦੇ ਸ਼ੌਕੀਨਾਂ ਲਈ ਰੇਨਾਲਟ ਬਹੁਤ ਜਲਦ ਭਾਰਤ ''ਚ ਕਵਿੱਡ ਸੀਰੀਜ਼ ਦੀ ਕਾਰ ਰੇਸਰ ਲੈ ਕੇ ਆਉਣ ਵਾਲੀ ਹੈ। ਰੇਨੋ ਇੰਡੀਆ ਨੇ ਆਟੋ ਐਕਸਪੋ 2016 ''ਚ ਕਵਿੱਡ ਦੇ ਦੋ ਕਾਂਸੈਪਟ ਮਾਡਲ ਕਵਿਡ ਕਲਾਇੰਬਰ ਅਤੇ ਕਵਿੱਡ ਰੇਸਰ ਨੂੰ ਸ਼ੋ-ਕੇਸ ਕੀਤਾ ਸੀ। ਰੇਨੋ ਇੰਡੀਆ ਕਵਿੱਡ ਕਲਾਇੰਬਰ ਤਾਂ ਲਾਂਚ ਕਰ ਚੁੱਕੀ ਹੈ ਹੁਣ ਵਾਰੀ ਹੈ ਰੇਸਰ ਦੀ। ਆਓ ਜੀ ਜਾਣਦੇ ਹਨ ਸਪੋਰਟੀ ਲੁੱਕ ''ਚ ਆਉਣ ਵਾਲੀ ਰੇਨੋ ਕਵਿੱਡ ਰੇਸਰ ਬਾਰੇ ਕੁੱਝ ਖਾਸ ਗੱਲਾਂ-
ਰੇਨੋ ਕਵਿੱੱਡ ਰੇਸਰ ਦੇ ਬਾਰੇ ''ਚ ਦੱਸਿਆ ਜਾ ਰਿਹਾ ਹੈ ਕਿ ਇਹ ਰੇਸਿੰਗ ਥੀਮ ''ਤੇ ਡਿਵੈੱਲਪ ਕੀਤੀ ਗਈ ਕਾਰ ਹੈ। ਇਸ ਦੇ ਐਕਸਟੀਰਿਅਰ ਦੇ ਨਾਲ-ਨਾਲ ਇੰਟੀਰਿਅਰ ਨੂੰ ਵੀ ਕਾਫ਼ੀ ਆਕਰਸ਼ਕ ਲੁੱਕ ਦਿੱਤਾ ਗਿਆ ਹੈ। ਸਟੀਇਰਿੰਗ ਵ੍ਹੀਲ ਲਈ ਨੇਪਾ ਲੇਦਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ''ਚ 18 ਇੰਚ ਦੇ ਅਲੌਏ ਵ੍ਹੀਲ, ਲੋਅ ਪ੍ਰੋਫਾਇਲ ਟਾਇਰ, ਏਅਰੋ-ਡਾਇਨੇਮਿਕਸ ਡਿਜ਼ਾਇਨ, ਬਕੇਟ ਸੀਟ ਅਤੇ ਰੋਲ ਕੇਜ਼ ਖਾਸ ਤੌਰ ''ਤੇ ਦਿੱਤਾ ਗਿਆ ਹੈ।
ਰੇਨੋ ਕਵਿੱਡ ਰੇਸਰ 1.0 ਲਿਟਰ, 3 ਸਿਲੈਂਡਰ ਪੈਟਰੋਲ ਇੰਜਣ ਨਾਲ ਲੈਸ ਹੋਵੇਗਾ ਅਤੇ ਇਸ ਦੀ ਅਧਿਕਤਮ ਸਮਰੱਥਾ 67 ਬੀ. ਐੱਚ. ਪੀ ਹੋਵੇਗੀ। 5 ਸਪੀਡ ਮੈਨੂਅਲ ਦੇ ਨਾਲ ਏ. ਐੱਮ. ਟੀ ਗੇਅਰ ਬਾਕਸ ਦੇ ਵੀ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ। ਮਾਇਲੇਜ ਦੇ ਬਾਰੇ ''ਚ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਇੰਜਣ ਬਿਲਕੁੱਲ ਉਹੀ ਹੈ ਜੋ ਰੇਨੋ ਕਵਿੱਡ ਦਾ ਹੈ ਇਸ ਲਈ ਰੇਸਰ ਦਾ ਮਾਇਲੇਜ਼ ਵੀ 23.01 ਕਿ. ਮੀ ਪ੍ਰਤੀ ਲਿਟਰ ਹੋਵੇਗਾ।
ਐਕਟੀਰਿਅਰ ਦੀ ਗੱਲ ਕਰੀਏ ਤਾਂ ਰੇਸਰ ''ਚ ਸਪੋਰਟੀ ਲੁੱਕ ਵਾਲੇ ਲੋਅ ਪ੍ਰੋਫਾਇਲ ਟਾਇਰਸ, 18 ਇੰਚ ਦਾ ਅਲੌਏ ਹਨ। ਕਾਰ ਸਪੋਰਟਿੰਗ ਮਟੈਲਿਕ ਬਲੂ ਪੇਂਟ ਸ਼ੇਡ ''ਚ ਹੈ। ਫ੍ਰੰਟ ਤੋਂ ਗੱਡੀ ਦੀ ਲੁੱਕ ਰੇਸਿੰਗ ਕਾਰ ਦੀ ਤਰ੍ਹਾਂ ਕੀਤਾ ਗਿਆ ਹੈ। ਟਾਇਰਾਂ ਦੇ ਚਾਰੇ ਪਾਸੇ ਮੋਟੀ ਕਲੈਡਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਰੇਨੋ ਕਵਿਡ ਰੇਸਰ ਇੰਟੀਰਿਅਰ ''ਚ ਉਮੀਦ ਕੀਤੀ ਜਾ ਰਹੀ ਹੈ ਕਿ ਰੈਗੂਲਰ ਕਵਿੱਡ ਤੋਂਂ ਜ਼ਿਆਦਾ ਹੀ ਮਿਲੇਗਾ। ਉਮੀਦ ਹੈ ਕਿ ਅੰਦਰ ਦੇ ਇੰਟੀਰਿਅਰ ''ਚ ਐਲੂਮੀਨਿਅਮ, ਅਲਕਾਂਟਰਾ ਅਤੇ ਕਾਰਬਨ ਦਾ ਇਸਤੇਮਾਲ ਕੀਤਾ ਗਿਆ ਹੈ। ਸਟੇਅਰਿੰਗ ਵ੍ਹੀਲ ''ਤੇ ਲੇਦਰ ਟ੍ਰੀਮ ਕੀਤਾ ਗਿਆ ਹੈ ਨਾਲ ''ਚ ਅਲੌਏ ਫ੍ਰੇਮ ਵੀ ਦਿੱਤਾ ਗਿਆ ਹੈ।