4.49 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਹੋਈ Renault Kwid MY22
Tuesday, Mar 15, 2022 - 05:57 PM (IST)
ਆਟੋ ਡੈਸਕ– ਰੇਨੋਲਟ ਇੰਡੀਆ ਨੇ ਸੋਮਵਾਰ ਨੂੰ ਦੇਸ਼ ’ਚ ਆਲ-ਨਿਊ Renault Kwid MY22 ਲਾਂਚ ਕਰ ਦਿੱਤੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 4.49 ਲੱਖ ਰੁਪਏ ਹੈ। Renault Kwid MY22 ਨੂੰ ਮੈਨੁਅਲ ਅਤੇ ਆਟੋਮੈਟਿਕ ਦੋਵਾਂ ਟ੍ਰਾਂਸਮਿਸ਼ਨ ਆਪਸ਼ਨ ਨਾਲ 0.8-ਲੀਟਰ ਅਤੇ 1.0-ਲੀਟਰ SCe ਪਾਵਰਟ੍ਰੇਨ ਦੋਵਾਂ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਇਸ ਮਾਡਲ ’ਚ ਨਵੇਂ ਐਡਵਾਂਸਡ ਫੀਚਰਜ਼ ਹਨ। ਇਸਦੇ ਨਾਲ ਹੀ ਇਸ ਵਿਚ ਅਪਡੇਟਿਡ ਇੰਟੀਰੀਅਰ ਮਿਲਦੇ ਹਨ।
ਇੰਜਣ ਅਤੇ ਮਾਈਲੇਜ
Renault Kwid ਦੇਸ਼ ’ਚ ਪਹਿਲੀ ਵਾਰ ਸਾਲ 2015 ’ਚ ਲਾਂਚ ਹੋਈ ਸੀ। ਹੁਣ ਤਕ ਇਸ ਕਾਰ ਦੀਆਂ 4,00,000 ਤੋਂ ਜ਼ਿਆਦਾ ਇਕਾਈਆਂ ਵਿਕ ਚੁੱਕੀਆਂ ਹਨ। ਨਵੀਂ Renault Kwid MY22 ਰੇਜ 0.8 ਲੀਟਰ ਅਤੇ 1.0 ਲੀਟਰ MT ਪਾਵਰਟ੍ਰੇਨ ਦੋਵਾਂ ਇੰਜਣ ਆਪਸ਼ਨ ਨਾਲ RXL (0) ਵੇਰੀਐਂਟ ਦੀ ਸ਼ੁਰੂਆਤ ਕੀਤੀ ਗਈ ਹੈ। ARAI ਟੈਸਟਿੰਗ ਸਰਟੀਫਿਕੇਸ਼ਨ ਮੁਤਾਬਕ, Renault Kwid 0.8-ਲੀਟਰ ਵੇਰੀਐਂਟ 22.25 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ।
ਸ਼ਾਨਦਾਰ ਫੀਚਰਜ਼
Renault Kwid MY22 ’ਚ ਸ਼ਾਨਦਾਰ ਫੀਚਰਜ਼ ਜਿਸ ਵਿਚ ਐਂਡਰਾਇਡ ਆਟੋ, ਐਪਲ ਕਾਰ ਪਲੇਅ, ਵੀਡੀਓ ਪਲੇਅਬੈਕ ਅਤੇ ਵੌਇਸ ਰਿਕੋਗਨੀਸ਼ਨ ਫੀਚਰ ਦੇ ਨਾਲ 8.0 ਇੰਚ ਦਾ ਟੱਚਸਕਰੀਨ ਮੀਡੀਆ ਐੱਨ.ਏ.ਵੀ. ਇਵੋਲਿਊਸ਼ਨ ਵਰਗੇ ਫੀਚਰਜ਼ ਸ਼ਾਮਿਲ ਹਨ। ਇਸ ਨਵੇਂ ਮਾਡਲ ’ਚ ਪਹਿਲੀ ਵਾਰ ਰਿਵਰਸ ਪਾਰਕਿੰਗ ਕੈਮਰੇ ਵਰਗੇ ਫੀਚਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਵਿਚ ਇਲੈਕਟ੍ਰਿਕਲੀ ਐਡਜਸਟੇਬਲ ਓ.ਆਰ.ਵੀ.ਐੱਮ. ਵੀ ਦਿੱਤੇ ਗਏ ਹਨ।
ਸੇਫਟੀ ਫੀਚਰਜ਼
ਇਸ ਨਵੇਂ ਮਾਡਲ ’ਚ ਡਿਊਲ ਫਰੰਟ ਏਅਰਬੈਗ, ਏ.ਬੀ.ਐੱਸ. ਅਤੇ ਈ.ਬੀ.ਡੀ., ਸੀਟ ਬੈਲਟ ਰਿਮਾਇੰਡਰ, ਓਵਰਸਪੀਡ ਅਲਰਟ, ਰਿਵਰਸ ਪਾਰਕਿੰਗ ਸੈਂਸਰ ਅਤੇ ਡਰਾਈਵਰ ਸਾਈਡ ਪਾਇਰੋ ਅਤੇ ਲੋਡ ਲਿਮਟਰ ਵਰਗੇ ਸੇਫਟੀਰ ਫੀਚਰਜ਼ ਵੀ ਮੌਜੂਦ ਹਨ, ਜੋ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਬਣਾਏ ਗਏ ਹਨ।
ਕਲਰ ਆਪਸ਼ਨ
Renault Kwid MY22 ’ਚ ਕਲਰ ਆਪਸ਼ਨ ’ਚ ਮੈਟਲ ਮਸਟਰਡ ਅਤੇ ਡਿਊਲ ਟੋਨ ’ਚ ਆਈਸ ਕੂਲ ਵਾਈਟ ਦੇ ਨਾਲ ਬਲੈਕ ਰੂਫ ਦਿੱਤੀ ਗਈ ਹੈ। ਇਸ ਵਿਚ ਨਵੇਂ ਡਿਊਲ ਟੋਨ ਫਲੈਕਸ ਵ੍ਹੀਲਜ਼ ਸ਼ਾਮਿਲ ਹਨ। ਸਿੰਗਲ ਟੋਨ ’ਚ ਕਲਰ ਆਪਸ਼ਨ ’ਚ ਮੂਨਲਾਈਟ ਸਿਲਵਰ ਅਤੇ ਜਾਂਸਕਰ ਬਲਿਊ ਵਰਗੇ ਰੰਗ ਸ਼ਾਮਿਲ ਹਨ।