ਰੇਨੋ ਨੇ ਭਾਰਤ ''ਚ ਲਾਂਚ ਕੀਤਾ ਕਵਿੱਡ ਦਾ ਏ.ਐੱਮ. ਟੀ ਵੇਰਿਅੰਟ
Saturday, Nov 12, 2016 - 06:21 PM (IST)
ਜਲੰਧਰ - ਫਰਾਂਸੀਸੀ ਬਹੁ-ਰਾਸ਼ਟਰੀ ਕਾਰ ਨਿਰਮਾਤਾ ਕੰਪਨੀ Renault ਨੇ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਮਸ਼ਹੂਰ ਐਂਟਰੀ-ਲੇਵਲ ਹੈਚਬੈਕ ਕਾਰ Kwid ਦਾ AMT ਵੇਰਿਅੰਟ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਦਿੱਲੀ ''ਚ ਐਕਸ-ਸ਼ੋਰੂਮ ਕੀਮਤ 4.25 ਲੱਖ ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਰੇਨੋ ਕਵਿੱਡ ਨੇ ਘੱਟ ਸਮੇਂ ''ਚ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਇਸ ਕਾਰ ਨੂੰ ਕਾਫ਼ੀ ਪੰਸਦ ਕੀਤਾ ਜਾ ਰਿਹਾ ਹੈ। ਰੇਨੋ ਕਵਿੱਡ ਏ. ਐੱਮ. ਟੀ ਆਪਣੇ ਸਟੈਂਡਰਡ ਮੈਨੂਅਲ ਮਾਡਲ ਤੋਂ ਕਰੀਬ 30,000 ਰੁਪਏ ਜ਼ਿਆਦਾ ਮਹਿੰਗੀ ਹੈ।
ਲਾਂਚ ਦੇ ਮੌਕੇ ''ਤੇ ਕੰਪਨੀ ਦੇ ਕੰਟਰੀ ਸੀ. ਈ. ਓ ਅਤੇ ਮੈਨੇਜਿੰਗ ਡਾਇਰੈਕਟਰ ਸੁਮਿਤ ਸਾਹਨੀ ਨੇ ਕਿਹਾ ਹੈ ਕਿ ਏ. ਐੱਮ. ਟੀ ਟੈਕਨਾਲੋਜ਼ੀ ਦੀ ਮੰਗ ਇਨ ਦਿੰਨੀ ਕਾਫ਼ੀ ਵੱਧ ਗਈ ਹੈ, ਅਜਿਹੇ ''ਚ ਇਸ ਮਸ਼ਹੂਰ ਹੈਚਬੈਕ ਨੂੰ ਏ. ਐੱਮ. ਟੀ ਨਾਲ ਲੈਸ ਕਰਨਾ ਜਰੂਰੀ ਸੀ। ਸਾਨੂੰ ਉਮੀਦ ਹੈ ਕਿ ਰੇਨੋ ਕਵਿੱਡ ਏ. ਐੱਮ. ਟੀ ਵੀ ਗਾਹਕਾਂ ਨੂੰ ਪਸੰਦ ਆਵੇਗੀ ਅਤੇ ਕੰਪਨੀ ਨੂੰ ਇਸ ਤੋਂ ਕਾਫ਼ੀ ਫਾਇਦਾ ਹੋਵੇਗਾ।
ਇਸ ਕਾਰ ''ਚ 1.0-ਲਿਟਰ ਪੈਟਰੋਲ ਇੰਜਣ ਲਗਾ ਹੈ ਜੋ 67 ਬੀ. ਐੱਚ. ਪੀ ਦੀ ਪਾਵਰ ਅਤੇ 91Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦੇ ਦਾਅਵੇ ਦੇ ਮੁਤਾਬਕ ਇਹ ਕਾਰ ਏ. ਐੱਮ. ਟੀ ਦੇ ਨਾਲ 24.04 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦੇਵੇਗੀ। ਉਥੇ ਹੀ ਕਾਰ ਦਾ ਮੈਨੂਅਲ ਵੇਰਿਅੰਟ 23.01 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦੇ ਰਿਹਾ ਹੈ।
ਰੇਨੋ ਕਵਿੱਡ ਏ. ਐੱਮ. ਟੀ RX“ ਵੇਰਿਅੰਟ ''ਚ 5-ਸਪੀਡ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ (ਈ.ਜੀ ਆਰ) ਲਗਾ ਹੈ ਜੋ ਟ੍ਰੈਫਿਕ ਦੇ ਦੌਰਾਨ ਡਰਾਇਵਰ ਨੂੰ ਸਹੁਲਿਅਤ ਦਿੰਦਾ ਹੈ। ਇਸ ਕਾਰ ''ਚ MediaNav ਮਲਟੀਮੀਡੀਆ ਅਤੇ ਨੈਵੀਗੇਸ਼ਨ ਸਿਸਟਮ ਮੌਜੂਦ ਹੈ ਜੋ ਕਾਰ ਚਾਲਕ ਨੂੰ ਠੀਕ ਸਮੇਂ ਤੇ ਠੀਕ ਜਗ੍ਹਾ ਪੁੱਜਣ ''ਚ ਮਦਦ ਕਰੇਗਾ। ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਕਾਰ ਦਾ ਏ. ਐੱਮ. ਟੀ ਵੇਰੀਅੰਟ ਮੈਨੂਅਲ ਵੇਰਿਅੰਟ ਦੀ ਤੁਲਣਾ ''ਚ ਜ਼ਿਆਦਾ ਮਾਇਲੇਜ ਦੇਵੇਗਾ।
