ਡਸਟਰ ਦਾ AMT ਵਰਜ਼ਨ ਹੋਇਆ ਸਸਤਾ, ਨਵੇਂ ਫੀਚਰਸ ਵੀ ਜੁੜੇ
Wednesday, Feb 06, 2019 - 01:02 PM (IST)

ਗੈਜੇਟ ਡੈਸਕ- Renault ਨੇ ਆਪਣੀ ਦਮਦਾਰ ਐੱਸ. ਯੂ. ਵੀ Duster ਦਾ ਅਪਡੇਟਿਡ ਵੇਰੀਐਂਟ ਬਾਜ਼ਾਰ 'ਚ ਉਤਾਰ ਦਿੱਤਾ ਹੈ। ਕੰਪਨੀ ਨੇ 2019 Renault Duster ਮਾਡਲ 'ਚ ਕੁਝ ਨਵੇਂ ਫੀਚਰਸ ਜੋੜੇ ਹਨ। ਨਾਲ ਹੀ SUV ਦੇ ਵੇਰੀਐਂਟ ਲਾਈਨਅਪ 'ਚ ਵੀ ਬਦਲਾਅ ਕੀਤਾ ਹੈ। ਅਪਡੇਟਿਡ ਰੇਨੋ ਡਸਟਰ ਹੁਣ ਤਿੰਨ ਵੇਰੀਐਂਟ ਲੈਵਲ (Rx5, RxS ਤੇ RxZ) 'ਚ ਉਪਲੱਬਧ ਹੈ। ਇਨ੍ਹਾਂ ਬਦਲਾਵਾਂ ਤੋਂ ਬਾਅਦ ਹੁਣ ਰੈਨੋ ਡਸਟਰ ਦਾ ਆਟੋਮੈਟਿਕ ਟਰਾਂਸਮਿਸ਼ਨ ਵੇਰੀਐਂਟ ਸਸਤਾ ਹੋ ਗਿਆ ਹੈ।
ਕੰਪਨੀ ਨੇ ਨਵੀਂ ਡਸਟਰ 'ਚ RxS ਡੀਜ਼ਲ-AMT ਵੇਰੀਐਂਟ ਸ਼ਾਮਲ ਕੀਤਾ ਹੈ, ਜਿਸ ਦੀ ਐਕਸ ਸ਼ੋਰੂਮ ਕੀਮਤ 12.10 ਲੱਖ ਰੁਪਏ ਹੈ। ਇਸ ਦੀ ਜਗ੍ਹਾ 110PS ਪਾਵਰ ਵਾਲੇ RxZ AMT ਵੇਰੀਐਂਟ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਦੀ ਕੀਮਤ 12.33 ਲੱਖ ਰੁਪਏ ਸੀ। ਇਸ ਤੋਂ ਇਲਾਵਾ ਡਸਟਰ ਦੇ ਐਂਟਰੀ ਲੈਵਲ ਵੇਰੀਐਂਟ 85PS ਪਾਵਰ ਵਾਲੇ ਡੀਲਜ ਸਟੈਂਡਰਡ ਤੇ ਮਿਡ ਵੇਰੀਐਂਟ ਪਟਰੋਲ RxL ਨੂੰ ਬੰਦ ਕਰ ਦਿੱਤਾ ਗਿਆ ਹੈ।
ਕੰਪਨੀ ਨੇ ਪਟਰੋਲ RxL ਦੀ ਜਗ੍ਹਾ ਪਟਰੋਲ-ਮੈਨੂਅਲ RxS ਵੇਰੀਐਂਟ ਨੂੰ ਸ਼ਾਮਲ ਕੀਤਾ ਹੈ। ਪਟਰੋਲ RxS ਵੇਰੀਐਂਟ ਪਹਿਲਾਂ ਸਿਰਫ ਸੀ. ਵੀ. ਟੀ. ਗਿਅਰਬਾਕਸ 'ਚ ਉਪਲੱਬਧ ਸੀ। ਐੱਸ. ਯੂ. ਵੀ ਦਾ ਆਲ ਵ੍ਹੀਲ ਡਰਾਈਵ (AWD) ਵੇਰੀਐਂਟ ਅਜੇ ਵੀ ਟਾਪ ਵੇਰੀਐਂਟ 110PS ਪਾਵਰ ਵਾਲੇ RxZ ਡੀਜਲ 'ਚ ਹੀ ਉਪਲੱਬਧ ਹੈ।
ਜੁੜੇ ਇਹ ਨਵੇਂ ਫੀਚਰ
ਫੀਚਰਸ ਦੀ ਗੱਲ ਕਰੀਏ ਤਾਂ ਨਵੀਂ ਡਸਟਰ 'ਚ ਅਪਗ੍ਰੇਡਿਡ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ ਹੁਣ ਐਪਲ ਕਾਰਪਲੇਅ ਤੇ ਐਂਡ੍ਰਾਇਡ ਆਟੋ ਸਪੋਰਟ ਦੇ ਨਾਲ ਆਉਂਦਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਅਪਡੇਟਿਡ ਡਸਟਰ 'ਚ ਡਰਾਇਵਰ ਸਾਇਡ ਏਅਰਬੈਗ ਨੂੰ ਸਟੈਂਡਰਡ ਕਿੱਟ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦ ਕਿ ਏ. ਬੀ. ਐੱਸ ਫੀਚਰ ਸਟੈਂਡਰਡ ਦਿੱਤਾ ਗਿਆ ਹੈ।
ਇੰਜਣ
ਮਕੈਨਿਕਲੀ ਡਸਟਰ 'ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਇਸ 'ਚ 1.5-ਲਿਟਰ ਦਾ ਪਟਰੋਲ ਇੰਜਣ ਹੈ, ਜੋ 106PS ਦਾ ਪਾਵਰ ਜਨਰੇਟ ਕਰਦਾ ਹੈ। ਐੱਸ. ਯੂ. ਵੀ 'ਚ 1.5-ਲਿਟਰ ਦਾ ਡੀਜ਼ਲ ਇੰਜਣ ਹੈ, ਜੋ 85PS ਤੇ 110PS ਪਾਵਰ ਦੇ ਦੋ ਵੇਰੀਐਂਟ 'ਚ ਉਪਲੱਬਧ ਹੈ। ਪਟਰੋਲ ਵੇਰੀਐਂਟ 'ਚ 5-ਸਪੀਡ ਮੈਨੂਅਲ ਜਾਂ ਸੀ. ਵੀ. ਟੀ ਗਿਅਰਬਾਕਸ ਦਾ ਆਪਸ਼ਨ ਹੈ। 85PS ਪਾਵਰ ਵਾਲੇ ਡੀਜਲ ਇੰਜਣ 'ਚ ਸਿਰਫ 5-ਸਪੀਡ ਮੈਨੂਅਲ ਗਿਅਰਬਾਕਸ ਹੈ। 110PS ਪਾਵਰ ਵਾਲੇ ਡੀਜਲ ਇੰਜਣ ਦੇ ਨਾਲ 6-ਸਪੀਡ ਮੈਨੂਅਲ ਤੇ 6-ਸਪੀਡ ਏ. ਐੱਮ. ਟੀ ਗਿਅਰਬਾਕਸ ਦੀ ਆਪਸ਼ਨ ਉਪਲੱਬਧ ਹੈ।