ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

Thursday, May 13, 2021 - 02:08 PM (IST)

ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਗੂਗਲ ਕ੍ਰੋਮ ਦੀ ਵਰਤੋਂ ਕਰਦੇ ਹੋਏ ਤਾਂ ਸਾਵਧਾਨ ਹੋ ਜਾਓ। ਗੂਗਲ ਕ੍ਰੋਮ ਨੇ ਇਕ ਨਵੇਂ ਐਂਡਰਾਇਡ ਮਾਲਵੇਅਰ ਦੀ ਪਛਾਣ ਕੀਤੀ ਹੈ ਜੋ ਸਾਈਬਰ ਹਮਲਿਆਂ ਲਈ ਜ਼ਿੰਮੇਵਾਰ ਹੈ। ਇਹ ਇਕ ਤਰ੍ਹਾਂ ਦੀ ਫਰਜ਼ੀ ਗੂਗਲ ਕ੍ਰੋਮ ਐਪ ਹੈ, ਜਿਸ ਨੂੰ ਪਿਛਲੇ ਕੁਝ ਹਫ਼ਤਿਆਂ ’ਚ ਕਾਫ਼ੀ ਡਾਊਨਲੋਡ ਕੀਤਾ ਗਿਆ ਹੈ। ਇਸ ਫਰਜ਼ੀ ਐਪ ਨੂੰ ਬੈਂਕਿੰਗ ਡਿਟੇਲ ਚੋਰੀ ਕਰਨ ਲਈ ਬਣਾਇਆ ਗਿਆ ਹੈ। ਇਸ ਦੀ ਵਰਤੋਂ ਮੋਬਾਇਲ ਫਿਸ਼ਿੰਗ ਲਈ ਕੀਤੀ ਜਾ ਰਹੀ ਹੈ। ਸਾਈਬਰ ਸਕਿਓਰਿਟੀ ਫਰਮ Pradeo ਦੀ ਰਿਸਰਚ ਮੁਤਾਬਕ, ਇਸ ਫਰਜ਼ੀ ਐਪ ਦੀ ਪਛਾਣ Smishing Trojan ਦੇ ਤੌਰ ’ਤੇ ਕੀਤੀ ਗਈ ਹੈ। ਰਿਸਰਚ ਦੇ ਦਾਵਿਆਂ ਮੁਤਾਬਕ, ਫਰਜ਼ੀ ਗੂਗਲ ਕ੍ਰੋਮ ਐਪ ਦੀ ਵਰਤੋਂ ਮੋਬਾਇਲ ਅਟੈਕ ਕੈਂਪੇਨ ਲਈ ਕੀਤੀ ਜਾ ਰਹੀ ਹੈ ਜੋ ਤੁਹਾਡੀ ਨਿੱਜੀ ਜਾਣਕਾਰੀ ਜਿਵੇਂ- ਕ੍ਰੈਡਿਟ ਕਾਰਡ ਪਾਸਵਰਡ ਚੋਰੀ ਕਰਨ ਦਾ ਕੰਮ ਕਰਦੀ ਹੈ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

ਸਾਈਬਰ ਹਮਲੇ ਨੂੰ ਇੰਝ ਦਿੱਤਾ ਜਾਂਦਾ ਹੈ ਅੰਜ਼ਾਮ
ਕ੍ਰੋਮ ਯੂਜ਼ਰਸ ਨੂੰ ਇਕ ਪੈਕੇਜ ਡਿਲਿਵਰੀ ਦਾ ਮੈਸੇਜ ਭੇਜਿਆ ਜਾਂਦਾ ਹੈ, ਜਿਸ ਵਿਚ ਗੂਗਲ ਕ੍ਰੋਮ ਨੂੰ ਅਪਡੇਟ ਕਰਨ ਲਈ ਕਿਹਾ ਜਾਂਦਾ ਹੈ। ਗੂਗਲ ਕ੍ਰੋਮ ਨੂੰ ਅਪਡੇਟ ਕਰਨ ਲਈ ਦਿੱਤੇ ਗਏ ਲਿੰਕ ’ਤੇ ਕਲਿੱਕ ਕਰਦੇ ਹੀ ਫੋਨ ’ਚ ਇਕ ਫਰਜ਼ੀ ਗੂਗਲ ਕ੍ਰੋਮ ਐਪ ਇੰਸਟਾਲ ਕਰ ਦਿੱਤੀ ਜਾਂਦੀ ਹੈ, ਜੋ ਇਕ ਤਰ੍ਹਾਂ ਦਾ ਮਾਲਵੇਅਰ ਹੁੰਦਾ ਹੈ। ਇਸ ਤੋਂ ਬਾਅਦ ਯੂਜ਼ਰ ਨੂੰ ਪੈਕੇਜ ਡਿਲਿਵਰੀ ਲਈ 70 ਜਾਂ ਫਿਰ 150 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਜਾਂਦਾ ਹੈ। ਭੁਗਤਾਨ ਕਰਦੇ ਹੀ ਤੁਹਾਡੀ ਬੈਂਕਿੰਗ ਡਿਟੇਲ ਚੋਰੀ ਕਰ ਲਈ ਜਾਂਦੀ ਹੈ। ਇਸ ਤੋਂ ਬਾਅਦ ਤੁਹਾਡੇ ਮੋਬਾਇਲ ਦਾ ਕੰਟਰੋਲ ਹੈਕਰ ਦੇ ਹੱਥਾਂ ’ਚ ਚਲਾ ਜਾਂਦਾ ਹੈ। ਹੈਕਰ 2 ਤੋਂ 3 ਘੰਟਿਆਂ ’ਚ ਤੁਹਾਡੇ ਕਾਨਟੈਕਟ ਦੇ ਲੋਕਾਂ ਨੂੰ 2000 ਐੱਸ.ਐੱਮ.ਐੱਸ. ਭੇਜ ਦਿੰਦਾ ਹੈ, ਜੋ ਅੱਗੇ ਸਾਈਬਰ ਹਮਲਿਆਂ ’ਚ ਕੰਮ ਆਉਂਦਾ ਹੈ। 

ਇਹ ਵੀ ਪੜ੍ਹੋ– ‘ਛੋਟੇ ਬੱਚਿਆਂ ’ਚ ਸੋਸ਼ਲ ਮੀਡੀਆ ਦਾ ਜ਼ਹਿਰ ਘੋਲਣ ’ਚ ਜੁਟੀ ਫੇਸਬੁੱਕ’

ਇੰਝ ਕਰੋ ਬਚਾਅ
ਰਿਸਰਚਰ ਦੀ ਮੰਨੀਏ ਤਾਂ ਫਰਜ਼ੀ ਗੂਗਲ ਕ੍ਰੋਮ ਮਾਲਵੇਅਰ ਤੋਂ ਬਚਣ ਲਈ ਯੂਜ਼ਰਸ ਨੂੰ ਐਪ ਨੂੰ ਅਧਿਕਾਰਤ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਹੀ ਡਾਊਨਲੋਡ ਜਾਂ ਫਿਰ ਅਪਡੇਟ ਕਰਨਾ ਚਾਹੀਦਾ ਹੈ। ਨਾਲ ਹੀ ਮੋਬਾਇਲ ਯੂਜ਼ਰਸ ਨੂੰ ਕਿਸੇ ਅਣਜਾਣ ਵਿਅਕਤੀ ਦੇ ਮੈਸੇਜ ’ਤੇ ਬੈਂਕਿੰਗ ਡਿਟੇਲ ਸਾਂਝੀ ਨਹੀਂ ਕਰਨੀ ਚਾਹੀਦੀ। 

ਇਹ ਵੀ ਪੜ੍ਹੋ– ਥਰਮਾਮੀਟਰ ਤੋਂ ਘੱਟ ਕੀਮਤ ’ਚ ਖ਼ਰੀਦੋ ਬੁਖ਼ਾਰ ਮਾਪਨ ਵਾਲਾ ਇਹ ਸ਼ਾਨਦਾਰ ਫੋਨ


author

Rakesh

Content Editor

Related News