ਰਿਲਾਇੰਸ ਨੇ ਲਾਂਚ ਕੀਤਾ ਕਿਫਾਇਤੀ LYF ਵਿੰਡ 4 ਸਮਾਰਟਫੋਨ

Saturday, May 21, 2016 - 11:21 AM (IST)

ਰਿਲਾਇੰਸ ਨੇ ਲਾਂਚ ਕੀਤਾ ਕਿਫਾਇਤੀ LYF ਵਿੰਡ 4 ਸਮਾਰਟਫੋਨ
ਜਲੰਧਰ— ਰਿਲਾਇੰਸ ਰਿਟੇਲ ਨੇ ਕਿਫਾਇਤੀ 4ਜੀ ਨਵਾਂ LYF ਵਿੰਡ ਸਮਾਰਟਫੋਨ ਪੇਸ਼ ਕੀਤਾ ਹੈ ਜਿਸ ਦੀ ਕੀਮਤ 6799 ਰੁਪਏ ਹੈ। ਕੰਪਨੀ ਨੇ ਇਸ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਐਂਡ੍ਰਾਇਡ 5.1.1 ਲਾਲੀਪਾਪ ਆਪਰੇਟਿੰਗ ਸਿਸਟਮ ਅਤੇ 1.1 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 210 ਐੱਮ.ਐੱਸ.ਐੱਮ.8909 ਪ੍ਰੋਸੈਸਰ ''ਤੇ ਆਧਾਰਿਤ ਇਸ ਸਮਾਰਟਫੋਨ ਦੀ ਰੈਮ 1ਜੀ.ਬੀ. ਅਤੇ ਇੰਟਰਨਲ ਮੈਮਰੀ 8ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
5-ਇੰਚ ਦੀ ਟੱਚਸਕ੍ਰੀਨ ਵਾਲੇ ਇਸ ਸਮਾਰਟਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤੇ ਦੋ ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਵਿਚ 4000ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਡਿਊਲ ਸਿਮ ਵਾਲਾ ਇਹ ਫੋਨ ਵਾਈ-ਫਾਈ, ਜੀ.ਪੀ.ਐੱਸ., ਬਲੂਟੁਥ ਦੇ ਨਾਲ ਹੀ 3ਜੀ ਅਤੇ 4ਜੀ ਨੈੱਟਵਰਕ ਨੂੰ ਸਪੋਰਟ ਕਰਦਾ ਹੈ।

Related News