ਰਿਲਾਇੰਸ ਨੇ ਲਾਂਚ ਕੀਤੇ 4G VoLTE ਨਾਲ ਲੈਸ ਦੋ ਬਿਹਤਰੀਨ ਸਮਾਰਟਫੋਨ, ਜਾਣੋ ਕੀਮਤ
Friday, Jul 15, 2016 - 04:29 PM (IST)

ਜਲੰਧਰ- ਭਾਰਤ ਦੀ ਟੈਲੀਕਮਿਊਨੀਕੇਸ਼ਨ ਕੰਪਨੀ ਰਿਲਾਇੰਸ ਰੀਟੇਲ ਦੇ ਬ੍ਰੈਂਡ ਲਾਇਫ ਨੇ ਬਾਜ਼ਾਰ ''ਚ ਆਪਣੇ ਦੋ ਨਵੇਂ ਸਮਾਰਟਫੋਨ LYF ਵਾਟਰ 6 ਅਤੇ ਵਾਟਰ 4 ਲਾਂਚ ਕੀਤੇ ਹਨ। ਕੰਪਨੀ ਨੇ ਵਾਟਰ 6 ਸਮਾਰਟਫੋਨ ਦੀ ਕੀਮਤ 8,999 ਰੁਪਏ ਅਤੇ ਵਾਟਰ 4 ਸਮਾਰਟਫੋਨ ਦੀ ਕੀਮਤ 7,599 ਰੁਪਏ ਰੱਖੀ ਹੈ। ਇਹ ਦੋਵੇਂ ਸਮਾਰਟਫੋਨ 4ਜੀ VoLTE ਨਾਲ ਲੈਸ ਹਨ. ਇਹ ਸਮਾਰਟਫੋਨ ਰਿਲਾਇੰਸ ਡਿਜੀਟਲ ਸਟੋਰਸ ''ਚ ਸੇਲ ਲਈ ਉਪਲੱਬਧ ਹਨ। ਵਾਟਰ 6 ਸਮਾਰਟਫੋਨ ਵਾਈਟ ਗੋਲਡ ਕਲਰ ''ਚ ਉਪਲੱਬਧ ਹੈ ਉਥੇ ਹੀ ਵਾਟਰ 4 ਵਾਈਟ ਕਲਰ ''ਚ ਮਿਲੇਗਾ।
LYF Water 6 ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇ
ਪ੍ਰੋਸੈਸਰ - 1.2 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ
ਰੈਮ - 2 ਜੀ.ਬੀ.
ਇੰਟਰਨਲ ਸਟੋਰੇਜ਼ - 32 ਜੀ.ਬੀ.
ਕੈਮਰਾ - 13 ਮੈਗਾਪਿਕਸਲ ਰਿਅਰ, 5 ਮੈਗਾਪਿਕਸਲ ਫਰੰਟ
ਬੈਟਰੀ - 2920 ਐੱਮ.ਏ.ਐੱਚ.
ਕੀਮਤ - 8,999 ਰੁਪਏ।
LYF Water 4 ਸਮਾਰਟਫੋਨ ਦੇ ਬਿਹਤਰੀਨ ਫੀਚਰਸ-
ਡਿਸਪਲੇ - 5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇ
ਪ੍ਰੋਸੈਸਰ - 1.2 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ
ਇੰਟਰਨਲ ਸਟੋਰੇਜ਼ - 16 ਜੀ.ਬੀ.
ਕੈਮਰਾ - 13 ਮੈਗਾਪਿਕਸਲ ਰਿਅਰ, 5 ਮੈਗਾਪਿਕਸਲ ਫਰੰਟ
ਬੈਟਰੀ - 2920 ਐੱਮ.ਏ.ਐੱਚ.
ਕੀਮਤ - 7,599 ਰੁਪਏ।