ਰਿਲਾਇੰਸ ਦੇ ਇਨ੍ਹਾਂ ਸਮਾਰਟਫੋਂਸ ਦੀ ਕੀਮਤ ''ਚ ਇਕ ਵਾਰ ਫਿਰ ਹੋਈ ਭਾਰੀ ਕਟੌਤੀ
Tuesday, Aug 02, 2016 - 03:43 PM (IST)

ਜਲੰਧਰ- ਆਏ ਦਿਨ ਮੋਬਾਇਲ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਸਮਾਰਟਫੋਂਸ ''ਤੇ ਕਈ ਆਕਰਸ਼ਕ ਆਫਰਜ਼ ਪੇਸ਼ ਕਰਦੀਆਂ ਰਹਿੰਦੀਆਂ ਹਨ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਨੇ ਆਪਣੇ ਕਾਮਰਸ਼ੀਅਲ ਆਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਭ ਤੋਂ ਵੱਡੇ ਧਮਾਕੇ ਦੀਆਂ ਤਿਆਰੀਆਂ ''ਚ ਹੈ। ਉਥੇ ਹੀ ਤੁਹਾਡੇ ਲਈ ਖੁਸ਼ਖਬਰੀ ਵੀ ਹੈ ਕਿ ਰਿਲਾਇੰਸ ਵੱਲੋਂ ਹਾਲ ਹੀ ''ਚ ਲਾਂਚ ਕੀਤੇ ਗਏ LYF ਸਮਾਰਟਫੋਂਸ ਦੀ ਕੀਮਤ ''ਚ ਇਕ ਵਾਰ ਫਿਰ ਕਟੌਤੀ ਕੀਤੀ ਗਈ ਹੈ।
ਰਿਲਾਇੰਸ ਵੱਲੋਂ LYF ਫਲੇਮ 1, ਵਿੰਡ 5 ਅਤੇ ਵਾਟਰ 7 ਸਮਾਰਟਫੋਂਸ ਦੀ ਕੀਮਤ ''ਚ ਵੱਡੀ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਰਿਲਾਇੰਸ ਨੇ ਇਸ ਤੋਂ ਪਹਿਲਾਂ ਵੀ ਆਪਣੇ LYF ਮੋਬਾਇਲਸ ਦੀ ਕੀਮਤ ''ਚ ਕਰੀਬ 4,000 ਰੁਪਏ ਦੀ ਵੱਡੀ ਕਟੌਤੀ ਕੀਤੀ ਸੀ। ਉਥੇ ਹੀ ਫਲੇਮ 1 ਦੀ ਕੀਮਤ ''ਚ ਕਰੀਬ 600 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਹੁਣ ਇਹ ਸਮਾਰਟਫੋਨ 4,399 ''ਚ ਉਪਲੱਬਧ ਹੈ। ਇਸ ਸਮਾਰਟਫੋਨ ਦੀ ਕੀਮਤ ''ਚ ਇਹ ਦੂਜੀ ਵਾਰ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਵਿੰਡ 5 ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੀ ਕੀਮਤ ''ਚ 1000 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਹੁਣ ਇਸ ਸਮਾਰਟਫੋਨ ਦੀ ਕੀਮਤ 5,599 ਰੁਪਏ ਹੈ। ਇਸ ਦੇ ਨਾਲ ਹੀ ਵਾਟਰ 7 ਸਮਾਰਟਫੋਨ ਦੀ ਕੀਮਤ ''ਚ 3,000 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਹੁਣ ਇਸ ਸਮਾਰਟਫੋਨ ਦੀ ਕੀਮਤ 9,999 ਰੁਪਏ ਰਹਿ ਗਈ ਹੈ।