Reliance Jio ਨੇ ਕੀਤੀ IUC ਖਤਮ ਕਰਨ ਦੀ ਮੰਗ, ਦੂਜੀਆਂ ਕੰਪਨੀਆਂ ਨੇ ਕੀਤਾ ਵਿਰੋਧ

11/16/2019 11:59:09 PM

ਗੈਜੇਟ ਡੈਸਕ— IUC ਚਾਰਜ ਨੂੰ ਲੈ ਕੇ ਰਿਲਾਇੰਸ ਜਿਓ ਇਕ ਵਾਰ ਫਿਰ ਤੋਂ ਚਰਚਾ 'ਚ ਹੈ। ਕੰਪਨੀ ਨੇ ਟਰਾਈ ਤੋਂ ਆਈ.ਯੂ.ਸੀ. ਨੂੰ ਪੂਰੀ ਤਰ੍ਹਾਂ ਨਾਲ ਖਤਮ ਜਾਂ ਉਸ ਦੀ ਦਰ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ। ਜਿਓ ਨੇ ਇਹ ਗੱਲਾਂ 15 ਨਵੰਬਰ ਨੂੰ ਹੋਈ ਟਰਾਈ ਦੀ ਇਕ ਬੈਠਕ 'ਚ ਕਹੀਆਂ। ਬੈਠਕ 'ਚ ਜਿਓ ਨੇ ਕਿਹਾ ਕਿ ਟੈਲੀਕਾਮ ਕੰਪਨੀਆਂ ਵਿਚਾਲੇ ਵੁਆਇਸ ਕਾਲਿੰਗ ਟ੍ਰੈਫਿਟ ਸਿਮੇਟਰੀ ਹੁਣ ਪੂਰੀ ਹੋ ਚੁੱਕੀ ਹੈ ਅਤੇ ਇਸ ਲਈ ਹੁਣ ਜ਼ੀਰੋ-ਆਈ.ਯੂ.ਸੀ. ਨਿਯਮ ਨੂੰ ਲਾਗੂ ਕਰਨ 'ਚ ਦੇਰੀ ਨਹੀਂ ਹੋਣੀ ਚਾਹੀਦੀ।

ਏਅਰਟੈੱਲ, ਵੋਡਾਫੋਨ ਨੇ ਕੀਤਾ ਵਿਰੋਧ
ਜਿਓ ਦੀ ਇਸ ਅਪੀਲ ਵਿਰੁੱਧ ਏਅਰਟੈੱਲ ਅਤੇ ਵੋਡਾਫੋਨ ਨੇ ਟਰਾਈ ਤੋਂ 6 ਪੈਸੇ ਪ੍ਰਤੀ ਮਿੰਟ ਦੇ ਆਈ.ਯੂ.ਸੀ. ਨੂੰ ਅਗਲੇ ਤਿੰਨ ਸਾਲ ਤਕ ਲਾਗੂ ਰੱਖਣ ਦੀ ਗੱਲ 'ਤੇ ਜ਼ੋਰ ਦਿੱਤਾ ਹੈ। ਦੱਸ ਦੇਈਏ ਕਿ ਜਿਸ Bill and Keep  ਨਿਯਮ ਤਹਿਤ ਜ਼ੀਰੋ-ਆਈ.ਯੂ.ਸੀ. ਨੂੰ ਲਿਆਉਣ ਦੀ ਗੱਲ ਕੀਤੀ ਜਾ ਰਹੀ ਸੀ ਉਹ ਸ਼ੁਰੂਆਤ 'ਚ 1 ਜਨਵਰੀ 2020 ਤੋਂ ਲਾਗੂ ਹੋਣ ਵਾਲਾ ਸੀ।

ਨਵੇਂ ਨਿਯਮਾਂ ਨੂੰ ਜਲਦ ਲਿਆਉਣ ਦੀ ਕੋਸ਼ਿਸ਼
ਇਕ ਰਿਪੋਰਟ ਮੁਤਾਬਕ ਟਰਾਈ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਕਿਹਾ ਕਿ ਆਈ.ਯੂ.ਸੀ. ਲਈ ਜਲਦ ਤੋਂ ਜਲਦ ਨਵੇਂ ਨਿਯਮਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਟਰਾਈ ਨੇ ਇਸ ਦੇ ਲਈ ਕੋਈ ਤੈਅ ਤਾਰੀਖ ਅਜੇ ਨਹੀਂ ਦੱਸੀ ਹੈ ਪਰ ਟੈਲੀਕਾਮ ਕੰਪਨੀਆਂ ਨੇ ਇਸ ਦੇ ਬਾਰੇ 'ਚ ਆਪਣੀ ਗੱਲਾਂ ਅੱਗੇ ਰੱਖੀਆਂ ਹਨ।

ਆਈ.ਯੂ.ਸੀ. ਘੱਟ ਕਰਨ ਦੀ ਵੀ ਅਪੀਲ
ਰਿਲਾਇੰਸ ਜਿਓ ਇਨਫੋਕਾਮ ਦੇ ਡਾਇਰੈਕਟਰ ਮਹਿੰਦਰਾ ਨਾਹਟਾ ਨੇ ਕਿਹਾ ਕਿ ਜ਼ੀਰੋ ਕਾਲ ਕਨੈਕਟ ਚਾਰਜ ਨੂੰ ਲਾਗੂ ਕਰਨ 'ਚ ਹੋ ਰਹੀ ਦੇਰੀ ਦੇ ਕਾਰਨ ਜਨਵਰੀ 2020 ਤੋਂ ਬਾਅਦ ਟੈਲੀਕਾਮ ਸਰਵਿਸ ਨੂੰ ਅਫੋਰਡਕਰ ਪਾਣਾ ਮੁਸ਼ਕਲ ਹੋ ਜਾਵੇਗਾ। ਰਿਲਾਇੰਸ ਜਿਓ ਚਾਹੁੰਦਾ ਹੈ ਕਿ 6 ਪੈਸੇ ਦੇ ਆਈ.ਯੂ.ਸੀ. ਚਾਰਜ ਨੂੰ ਜੇਕਰ ਖਤਮ ਨਹੀਂ ਕੀਤਾ ਜਾ ਸਕਦਾ ਤਾਂ ਉਸ ਨੂੰ ਘੱਟ ਜ਼ਰੂਰ ਕਰ ਦੇਣਾ ਚਾਹੀਦਾ।


Karan Kumar

Content Editor

Related News