ਰਿਲਾਇੰਸ ਜਿਓ ਰਾਹੀਂ ਕਾਲ ਕਰਨ ਤੋਂ ਪਹਿਲਾਂ ਪੜ੍ਹੋ ਇਹ ਖਬਰ

Sunday, Nov 13, 2016 - 05:46 PM (IST)

ਰਿਲਾਇੰਸ ਜਿਓ ਰਾਹੀਂ ਕਾਲ ਕਰਨ ਤੋਂ ਪਹਿਲਾਂ ਪੜ੍ਹੋ ਇਹ ਖਬਰ
ਜਲੰਧਰ- ਰਿਲਾਇੰਸ ਜਿਓ ਦੀ 4ਜੀ ਸਰਵਿਸ ਦੇ ਲਾਂਚ ਹੁੰਦੇ ਹੀ ਟੈਲੀਕਾਮ ਕੰਪਨੀਆਂ ''ਚ ਸਸਤੇ ਪਲਾਨ ਨੂੰ ਲੈ ਕੇ ਮੁਕਾਬਲੇਬਾਜ਼ੀ ਵਧ ਗਈ ਹੈ। ਇਸੇ ਦੇ ਤਹਿਤ ਰਿਲਾਇੰਸ ਨੇ ਵੈਲਕਮ ਆਫਰ ਪੇਸ਼ ਕੀਤੀ ਜਿਸ ਵਿਚ ਗਾਹਕਾਂ ਨੂੰ ਅਨਲਿਮਟਿਡ 4ਜੀ ਇੰਟਰਨੈੱਟ, ਕਾਲ ਅਤੇ ਐੱਸ.ਐੱਮ.ਐੱਸ. ਮਿਲਦੇ ਹਨ। 
ਰਿਲਾਇੰਸ ਵੱਲੋਂ ਇਹ ਸਰਵਿਸ 31 ਦਸੰਬਰ ਤਕ ਲਈ ਫ੍ਰੀ ਦਿੱਤੀ ਗਈ ਹੈ ਪਰ ਲਾਂਚ ਦੇ ਕੁਝ ਹਫਤਿਆਂ ਬਾਅਦ ਹੀ ਅਨਲਿਮਟਿਡ ਇੰਟਰਨੈੱਟ ਨੂੰ 4ਜੀ.ਬੀ. ਤਕ ਲਿਮਟਿਡ ਕਰਦੇ ਹੋਏ ਵੈਲਕਮ ਆਫਰ ਨੂੰ ਅਪਡੇਟ ਕਰ ਦਿੱਤਾ ਗਿਆ। ਹੁਣ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਲ ਨੂੰ ਵੀ ਲਿਮਟਿਡ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਜਿਓ ਦੀ ਹਰ ਕਾਲ ਲਿਮਟਿਡ ਹੋਵੇਗੀ ਜਿਸ ਵਿਚ ਇਕ ਕਾਲ ਦੀ ਲਿਮਟ 30 ਮਿੰਟ ਤਕ ਦੀ ਹੋਵੇਗੀ। ਬਲਾਗ ''ਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਜਿਓ ਤੋਂ ਆਈਡੀਆ ''ਤੇ ਕਾਲ ਕਰਕੇ ਟੈਸਟ ਕੀਤਾ ਤਾਂ ਅਜਿਹਾ ਹੀ ਕੁਝ ਹੋਇਆ ਹੈ। ਹਾਲਾਂਕਿ ਰਿਲਾਇੰਸ ਜਿਓ ਵਲੋਂ ਕੋਈ ਵੀ ਅਧਿਕਾਰਕ ਜਾਣਕਾਰੀ ਨਹੀਂ ਮਿਲੀ ਹੈ।

Related News