ਰਿਲਾਇੰਸ ਜਿਓ ਤੇ ਸੈਮਸੰਗ ਨੇ ਮਿਲਾਇਆ ਹੱਥ, ਅਗਲੇ ਸਾਲ ਮਿਲ ਸਕਦੀ ਹੈ 5G ਸਰਵਿਸ

Wednesday, Mar 01, 2017 - 01:49 PM (IST)

ਰਿਲਾਇੰਸ ਜਿਓ ਤੇ ਸੈਮਸੰਗ ਨੇ ਮਿਲਾਇਆ ਹੱਥ, ਅਗਲੇ ਸਾਲ ਮਿਲ ਸਕਦੀ ਹੈ 5G ਸਰਵਿਸ
ਜਲੰਧਰ- ਮੋਬਾਇਲ ਇੰਡਸਟਰੀ ਨਾਲ ਜੁੜੇ ਦੁਨੀਆ ਦੇ ਸਭ ਤੋਂ ਵੱਡੇ ਈਵੈਂਟ MWC 2017 (ਮੋਬਾਇਲ ਵਰਲਡ ਕਾਂਗਰਸ) ਨੂੰ ਸਪੇਨ ਦੇ ਸ਼ਹਿਰ ਬਾਰਸਿਲੋਨਾ ''ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਈਵੈਂਟ ''ਚ ਰਿਲਾਇੰਸ ਜਿਓ ਨੇ ਇਕ ਅਹਿਮ ਐਲਾਨ ਕੀਤਾ ਹੈ। ਰਿਲਾਇੰਸ ਜਿਓ ਨੇ ਪ੍ਰਮੁੱਖ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਦੇ ਨਾਲ 5ਜੀ ਸਰਵਿਸ ਲਈ ਸਮਝੌਤਾ ਕੀਤਾ ਹੈ। ਇਸ ਈਵੈਂਟ ''ਚ ਦੋਵਾਂ ਕੰਪਨੀਆਂ ਨੇ ''Infill & Growth Project'' ਦਾ ਐਲਾਨ ਕੀਤਾ ਹੈ। 
ਖਬਰਾਂ ਮੁਤਾਬਕ ਰਿਲਾਇੰਸ ਜਿਓ 2018 ਤੱਕ 5ਜੀ ਨੈੱਟਵਰਕ ਨੂੰ ਪੇਸ਼ ਕਰ ਸਕਦੀ ਹੈ। ਇਹ ਪ੍ਰਾਜੈੱਕਟ ਜਿਓ ਨੂੰ ਦੇਸ਼ ਦੀ 90 ਫੀਸਦੀ ਆਬਾਦੀ ਤੱਕ ਪਹੁੰਚਾਉਣ ''ਚ ਮਦਦ ਕਰੇਗਾ। ਨਾਲ ਹੀ ਇਸ ਨਾਲ ਪੇਂਡੂ ਇਲੈਕਿਆਂ ''ਚ ਵੀ ਜਿਓ ਦੀ ਪਹੁੰਚ ਵਧੇਗੀ। ਇਸ ਸਮਝੌਤੇ ਦਾ ਮੁੱਖ ਮਕਸਦ ਦੇਸ਼ ''ਚ 4ਜੀ ਸਰਵਿਸ ਦੇ ਨਾਲ 5ਜੀ ਸਰਵਿਸ ਨੂੰ ਲੈ ਕੇ ਆਉਣਾ ਅਤੇ ਡਿਜੀਟਲ ਇੰਡੀਆ ਨੂੰ ਸਪੋਰਟ ਕਰਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ 5ਜੀ ਸਰਵਿਸ ਦੇ ਆਉਣ ਨਾਲ ਕਈ ਕਿਲੋਮੀਟਰ ਤੱਕ ਵਾਈ-ਫਾਈ ਦੀ ਵਰਤੋਂ ਕੀਤੀ ਜਾ ਸਕੇਗੀ। ਇਸ ਦੀ ਸਪੀਡ ਕਰੀਬ 1ਜੀ.ਬੀ. ਪ੍ਰਤੀ ਸੈਕਿੰਡ ਦੀ ਹੋ ਸਕਦੀ ਹੈ। ਦੂਜੇ ਸ਼ਬਦਾਂ ''ਚ ਕਹੀਏ ਤਾਂ ਤੁਸੀਂ ਫੁੱਲ-ਐੱਚ.ਡੀ. ਫਿਲਮ ਨੂੰ ਕੁਝ ਹੀ ਸੈਕਿੰਡਸ ''ਚ ਡਾਊਨਲੋਡ ਕਰ ਸਕੋਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਝੌਤਾ ਟੈਲੀਕਾਮ ਖੇਤਰ ''ਚ ਨਵੀਂ ਕ੍ਰਾਂਤੀ ਲੈ ਕੇ ਆਏਗਾ।

Related News