Reliance Jio ਨੂੰ ਟੱਕਰ ਦੇਣ ਲਈ ਇਨ੍ਹਾਂ ਕੰਪਨੀਆਂ ਨੇ ਪੇਸ਼ ਕੀਤੇ ਧਮਾਕੇਦਾਰ ਆਫਰ

Tuesday, Apr 04, 2017 - 02:18 PM (IST)

Reliance Jio ਨੂੰ ਟੱਕਰ ਦੇਣ ਲਈ ਇਨ੍ਹਾਂ ਕੰਪਨੀਆਂ ਨੇ ਪੇਸ਼ ਕੀਤੇ ਧਮਾਕੇਦਾਰ ਆਫਰ

ਜਲੰਧਰ- ਟੈਲੀਕਾਮ ਕੰਪਨੀ ਰਿਲਾਇੰਸ ਜਿਓ ਦੇ ਪ੍ਰਾਇਮ ਮੈਂਬਰਸਿਪ ਲੈਣ ਦੇ ਲਈ 11 ਦਿਨ ਰਹੇ ਗਏ ਹਨ। ਯੂਜ਼ਰਸ ਸਿਰਫ 99 ਰੁਪਏ ਦੇ ਕੇ ਜਿਓ ਪ੍ਰਾਇਮ ਮੈਂਬਰ ਬਣ ਸਕਦੇ ਹਨ। ਇਸੇ ਤਰ੍ਹਾ ਕੰਪਨੀ ਨੇ ਯੂਜ਼ਰਸ ਲਈ ਇਕ ਸਰਪ੍ਰਾਈਜ਼ ਅਫਰ ਪੇਸ਼ ਕੀਤਾ ਹੈ, ਜਿਸ ਦੇ ਤਹਿਤ 99 ਰੁਪਏ ਦੇ ਨਾਲ 303 ਰੁਪਏ ਦਾ ਰਿਚਾਰਜ ਕਰਵਾਉਣ ''ਤੇ ਗਾਹਕਾਂ ਨੂੰ ਨਵੇਂ ਸਾਲ ਦਾ ਅਫਰ ਦਿੱਤਾ ਜਾ ਰਿਹਾ ਹੈ। ਇਸ ਅਫਰ ਦੇ ਆਉਣ ਨਾਲ ਦੂਜੀਆਂ ਟੈਲੀਕਾਮ ਕੰਪਨੀਆਂ ''ਚ ਹਲ-ਚਲ ਮੱਚ ਗਈ ਹੈ। ਬੀ. ਐੱਸ. ਐੱਨ. ਐੱਲ., ਏਅਰਟੈਲ, ਵੋਡਾਫੋਨ ਅਤੇ ਆਈਡੀਆ ਨੇ ਜਿਓ ਨੂੰ ਟੱਕਰ ਦੇਣ ਲਈ ਕਈ ਅਫਰ ਲਾਂਚ ਕੀਤੇ ਹੈ, ਜਿਸ ''ਚ ਕੁਝ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਏਅਰਟੈਲ ਦੀ ਜਿਸ ਨੇ 349 ਰੁਪਏ ਦਾ ਅਫਰ ਪੇਸ਼ ਕੀਤਾ ਹੈ, ਜਿਸ ਦੇ ਤਹਿਤ ਯੂਜਰਸ ਨੂੰ ਹਰ ਦਿਨ 1 ਜੀ. ਬੀ. ਡਾਟਾ 4ਜੀ. ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਅਨਲਿਮਟਿਡ ਵਾਇਸ ਕਾਲ ਵੀ ਦਿੱਤੀ ਜਾਵੇਗੀ। ਇਸ ਅਫਰ ''ਤੇ ਇਕ ਸ਼ਰਤ ਵੀ ਹੈ ਜਿਸ ਦੇ ਮੁਤਾਬਿਕ 1 ਜੀ.ਬੀ. ''ਚ 500 ਐੱਮ. ਬੀ. ਡਾਟਾ ਦਿਨ ''ਚ ਅਤੇ 500 ਐੱਮ. ਬੀ. ਡਾਟਾ ਰਾਤ ਨੂੰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਵੋਡਾਫੋਨ ਨੇ ਵੀ 346 ਰੁਪਏ ਦਾ ਇਕ ਪਲਾਨ ਲਾਂਚ ਕੀਤਾ ਹੈ। ਜਿਸ ''ਚ ਹਰ ਦਿਨ 1 ਜੀ. ਬੀ. ਡਾਟਾ ਅਤੇ ਅਨਲਿਮਟਿਡ ਕਾਲ ਦਿੱਤੀ ਜਾ ਰਹੀ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਜੇਕਰ ਕੋਈ ਯੂਜਰਸ ਪਹਿਲੀ ਵਾਰ ਇਸ ਪਲਾਨ ਨੂੰ ਇਸਤੇਮਾਲ ਕਰ ਰਿਹਾ ਹੈ ਤਾਂ ਉਸਨੂੰ ਦੁੱਗਣਾ ਡਾਟਾ (56 ਜੀ. ਬੀ.) ਅਤੇ ਦੁੱਗਣੀ ਵੈਲਡਿਟੀ (56 ਦਿਨ) ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਆਈਡੀਆ ਨੇ ਵੀ 345 ਰੁਪਏ ਦਾ ਇਕ ਪਲਾਨ ਪੇਸ਼ ਕੀਤਾ ਹੈ ਜਿਸ ਦੇ ਤਹਿਤ 14 ਜੀ. ਬੀ. ਡਾਟਾ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਅਨਲਿਮਟਿਡ ਕਾਲ ਦਿੱਤੀ ਜਾਵੇਗੀ। ਇਸ ਦੀ ਵੈਲਡਿਟੀ 28 ਦਿਨ ਹੋਵੇਗੀ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇਸ ਪਲਾਨ ''ਚ ਗਾਹਕਾਂ ਨੂੰ 500 ਐੱਮ. ਬੀ. ਡਾਟਾ ਰੋਜ਼ਾਨਾ ਦਿੱਤਾ ਜਾਵੇਗਾ। ਬੀ. ਐੱਸ. ਐੱਨ. ਐੱਲ. ਨੇ ਉਨ੍ਹਾਂ ਗਾਹਕਾਂ ਦੇ ਲਈ ਪ੍ਰਤੀਦਿਨ 1 ਜੀ. ਬੀ. ਡਾਟਾ ਅਫਰ ਪੇਸ਼ ਕੀਤਾ ਹੈ, ਜਿਸ ਨੇ ਇੰਟਰਨੈਟ ਪਲਾਨ ਦਾ ਕਦੀ ਇਸਤੇਮਾਲ ਨਹੀਂ ਕੀਤਾ ਹੈ। ਇਸਦੀ ਵੈਲਡਿਟੀ 28 ਦਿਨ ਹੋਵੇਗੀ।

Related News