ਜਿਓ ਨੇ ਪੇਸ਼ ਕੀਤਾ ਨਵਾਂ ਆਫਰ, 600 ਤੋਂ ਜ਼ਿਆਦਾ ਸ਼ਹਿਰਾਂ ਨੂੰ ਮਿਲੇਗਾ ਫਾਇਦਾ
Friday, Jun 23, 2017 - 11:27 AM (IST)

ਜਲੰਧਰ- ਰਿਲਾਇੰਸ ਜਿਓ ਨੇ ਟੈਲੀਕਾਮ ਸੈਕਟਰ 'ਚ ਆਉਂਦੇ ਹੀ ਬਾਕੀ ਟੈਲੀਕਾਮ ਕੰਪਨੀਆਂ ਨੂੰ ਜ਼ਬਰਦਸਤ ਟੱਕਰ ਦੇ ਦਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬਾਕੀ ਕੰਪਨੀਆਂ ਜਿਓ ਨੂੰ ਪਿੱਛੇ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭਦੀਆਂ ਰਹਿੰਦੀਆਂ ਹਨ। ਇਸ ਵਿਚ ਹੀ ਜਿਓ ਨੇ ਇਕ ਹੋਰ ਆਫਰ ਪੇਸ਼ ਕਰ ਦਿੱਤਾ ਹੈ। ਇਸ ਤਹਿਤ ਕੰਪਨੀ ਹੁਣ 600 ਤੋਂ ਜ਼ਿਆਦਾ ਸ਼ਹਿਰਾਂ 'ਚ ਜਿਓ ਸਿਮ ਡਿਲੀਵਰੀ ਕਰੇਗੀ, ਨਾਲ ਹੀ ਜਿਓਫਾਈ 4ਜੀ ਹਾਟਸਪਾਟ ਵੀ 90 ਮਿੰਟਾਂ ਦੇ ਅੰਦਰ ਤੁਹਾਡੇ ਘਰ ਪਹੁੰਚ ਜਾਵੇਗਾ। ਜਿਓ ਸਿਮ ਆਫਰ ਤੋਂ ਗੱਲ ਦੀ ਸ਼ੁਰੂਆਤ ਕਰਦੇ ਹਾਂ, ਰਿਲਾਇੰਸ ਜਿਓ ਸਿਮ ਕਾਰਡ ਦੀ ਘਰ ਪਹੁੰਚ ਸੇਵਾ ਭਾਰਤ ਦੇ 600 ਤੋਂ ਜ਼ਿਆਦਾ ਸ਼ਹਿਰਾਂ 'ਚ ਦੇ ਰਹੀ ਹੈ। ਇਸ ਲਈ ਚਾਹਵਾਨ ਜਿਓ ਦੀ ਵੈੱਬਸਾਈਟ 'ਤੇ ਜਾ ਕੇ ਰਿਕੁਐਸਟ ਪਾ ਸਕਦੇ ਹਨ ਪਰ ਤੁਹਾਡੇ ਪਿਨ ਕੋਡ 'ਤੇ ਡਿਲੀਵਰੀ ਹੈ ਜਾਂ ਨਹੀਂ ਇਹ ਵੀ ਚੈੱਕ ਕਰ ਲਓ। ਇਸ ਤੋਂ ਬਾਅਦ ਗਾਹਕ ਦੁਆਰਾ ਉਪਲੱਬਧ ਕਰਾਈ ਗਈ ਈ-ਮੇਲ ਆਈ.ਡੀ. 'ਤੇ ਇਨਵੀਟੇਸ਼ਨ ਮੇਲ ਆਏਗੀ।
ਦੱਸ ਦਈਏ ਕਿ ਕੰਪਨੀ ਜਿਓ ਸਿਮ ਦੇ ਘਰ ਪਹੁੰਚ ਸੇਵਾ ਲਈ ਤੁਹਾਡੇ ਤੋਂ ਕਿਸੇ ਵੀ ਤਰ੍ਹਾਂ ਦੇ ਪੈਸੇ ਦੀ ਵਸੂਲੀ ਨਹੀਂ ਕਰੇਗੀ। ਪਹਿਲਾਂ ਤੁਹਾਨੂੰ ਮਾਈ ਜਿਓ ਐਪ ਡਾਊਨਲੋਡ ਕਰਕੇ ਉਸ ਵਿਚ ਕੂਪਨ ਜਨਰੇਟ ਕਰਨਾ ਹੋਵੇਗਾ, ਇਸ ਤੋਂ ਬਾਅਦ ਸਿਮ ਦੀ ਡਿਲੀਵਰੀ ਲਈ ਆਨਲਾਈਨ ਅਪੁਆਇੰਟਮੈਂਟ ਲੈਣੀ ਹੋਵੇਗੀ। ਇਸ ਲਈ ਤੁਹਾਨੂੰ ਆਪਣਾ ਆਧਾਰ ਨੰਬਰ ਵੀ ਨਾਲ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਰਿਲਾਇੰਸ ਜਿਓ ਚੁਣੇ ਹੋਏ ਸ਼ਹਿਰਾਂ 'ਚ ਜਿਓਫਾਈ 4ਜੀ ਹਾਟਸਪਾਟ ਦੀ ਡਿਲੀਵਰੀ 90 ਮਿੰਟਾਂ ਤੋਂ ਵੀ ਘੱਟ ਸਮੇਂ 'ਚ ਕਰਵਾ ਰਹ ੀਹੈ। ਇਸ ਦੇ ਨਾਲ ਹੀ ਪੁਰਾਣੀ ਡੋਂਗਲ ਐਕਸਚੇਂਜ ਕਰਨ 'ਤੇ ਗਾਹਕਾਂ ਨੂੰ ਨਵੇਂ ਜਿਓਫਾਈ ਲਈ 100 ਫੀਸਦੀ ਕੈਸ਼ਬੈਕ ਵੀ ਮਿਲੇਗਾ।