ਅਜੋਕੇ ਮਸ਼ੀਨਰੀ ਯੁੱਗ ਨੇ ਕਈ ਲੋਕਾਂ ਨੂੰ ਕੀਤਾ ਬੇਰੁਜ਼ਗਾਰ, ਸੁਣੋ ਰਿਕਸ਼ਾ ਚਾਲਕਾਂ ਦੀ ਦਾਸਤਾ
Friday, Jun 06, 2025 - 02:26 PM (IST)

ਤਰਨਤਾਰਨ (ਵਾਲੀਆ)- ਅਜੋਕੇ ਮਸ਼ੀਨਰੀ ਯੁੱਗ ਨੇ ਜਿੱਥੇ ਲੋਕਾਂ ਦਾ ਕੰਮ ਆਸਾਨ ਕਰ ਦਿੱਤਾ ਹੈ, ਉਥੇ ਸਿੱਧਾ ਅਸਰ ਗਰੀਬ ਲੋਕਾਂ ਦੇ ਕਾਰੋਬਾਰ ਉਪਰ ਵੀ ਪੈਂਦਾ ਦਿਖ ਰਿਹਾ ਹੈ ਅਤੇ ਇਸ ਮਸ਼ੀਨੀ ਯੁੱਗ ਨੇ ਕਈ ਲੋਕਾਂ ਤੋਂ ਰੋਜ਼ਗਾਰ ਖੋਹ ਲਿਆ ਹੈ। ਹਰ ਕਾਰੋਬਾਰ ਵਿਚ ਅੱਜ-ਕੱਲ ਮਸ਼ੀਨਾਂ ਨਾਲ ਚੱਲਣ ਵਾਲੇ ਯੰਤਰ ਆ ਗਏ ਹਨ, ਜਿਸ ਕਾਰਨ ਬਹੁਤੇ ਵਿਅਕਤੀਆਂ ਦੀ ਥਾਂ ਸਿਰਫ ਇਕ ਵਿਅਕਤੀ ਹੀ ਮਸ਼ੀਨ ਚਲਾ ਕੇ ਕੰਮ ਕਰ ਲੈਂਦਾ ਹੈ, ਜੋ ਕਿ ਮਸ਼ੀਨੀ ਯੁੱਗ ’ਚ ਇਸਦਾ ਬੁਰਾ ਅਸਰ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕਾਂ ਉਪਰ ਪੈ ਰਿਹਾ ਹੈ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਨਸੀਬ ਹੋ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਖ਼ਤਰਨਾਕ ਹਥਿਆਰਾਂ ਨਾਲ ਦੋ ਤਸਕਰ ਗ੍ਰਿਫ਼ਤਾਰ
ਜੇਕਰ ਗੱਲ ਕਰੀਏ ਸਾਈਕਲ ਵਾਲੇ ਰਿਕਸ਼ਿਆਂ ਦੀ ਤਾਂ ਉਨ੍ਹਾਂ ਦੀ ਜਗ੍ਹਾ ਹੁਣ ਬੈਟਰੀ ਨਾਲ ਚੱਲਣ ਵਾਲੇ ਆਟੋ ਰਿਕਸ਼ਾ ਚੱਲ ਪਏ ਹਨ, ਜਿਸ ਕਾਰਨ ਸਾਈਕਲ ਵਾਲੇ ਰਿਕਸ਼ੇ ਚਾਲਕਾਂ ਦਾ ਕੰਮ ਲਗਭਗ ਖ਼ਤਮ ਹੋ ਗਿਆ ਹੈ ਅਤੇ ਉਹ ਸਵਾਰੀ ਨਾ ਮਿਲਣ ਕਰਕੇ ਘਰਾਂ ਨੂੰ ਖਾਲੀ ਹੱਥ ਹੀ ਮੁੜ ਜਾਂਦੇ ਹਨ ਕਿਉਂਕਿ ਬਹੁਤੇ ਲੋਕ ਹੁਣ ਬੈਟਰੀ ਨਾਲ ਚੱਲਣ ਵਾਲੇ ਆਟੋਆਂ ਵਿਚ ਹੀ ਸਫਰ ਕਰਦੇ ਹਨ ਅਤੇ ਦੂਸਰੇ ਰਿਕਸ਼ੇ ਚਾਲਕਾਂ ਨੂੰ ਕੋਈ ਨਹੀਂ ਪੁੱਛ ਰਿਹਾ ਅਤੇ ਇਹ ਗਰੀਬ ਰਿਕਸ਼ਾ ਚਾਲਕ ਵਕਤ ਦੀ ਮਾਰ ਝਲ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਅੱਜ ਪੂਰੀ ਤਰ੍ਹਾਂ ਬੰਦ, ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ
ਇਸ ਸਬੰਧੀ ਜਦੋਂ ਵੱਖ-ਵੱਖ ਰਿਕਸ਼ਾ ਚਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਤੋਂ ਬੈਟਰੀ ਨਾਲ ਚੱਲਣ ਵਾਲੇ ਆਟੋ ਆਏ ਹਨ, ਉਨ੍ਹਾਂ ਦਾ ਕੰਮਕਾਰ ਬਿਲਕੁਲ ਬੰਦ ਹੋਇਆ ਪਿਆ ਹੈ ਕਿਉਂਕਿ ਲੋਕ ਜਲਦੀ ਅਤੇ ਕਾਹਲੀ ਵਿਚ ਹੋਣ ਕਾਰਨ ਇਨ੍ਹਾਂ ਰਿਕਸ਼ਿਆਂ ਵਿਚ ਕੇ ਬੈਠ ਕੇ ਚਲੇ ਜਾਂਦੇ ਹਨ ਅਤੇ ਉਹ ਸੜਕਾਂ ’ਤੇ ਖੜ੍ਹੇ ਸਵਾਰੀਆਂ ਉਡੀਕਦੇ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ।
ਇਹ ਵੀ ਪੜ੍ਹੋ- GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ
ਉਨ੍ਹਾਂ ਦੱਸਿਆ ਕਿ ਉਹ ਗਰੀਬ ਹੋਣ ਕਾਰਨ ਅੱਜ ਕੱਲ ਦੇ ਬੈਟਰੀ ਨਾਲ ਚੱਲਣ ਵਾਲੇ ਆਟੋ ਖਰੀਦ ਨਹੀਂ ਸਕਦੇ ਜਾਂ ਇਸ ਨੂੰ ਕਿਰਾਏ ’ਤੇ ਨਹੀਂ ਲੈ ਸਕਦੇ ਕਿਉਂਕਿ ਇਸ ਦਾ ਕਿਰਾਇਆ ਜੋ ਕਿ ਬਹੁਤ ਜ਼ਿਆਦਾ ਹੁੰਦਾ ਹੈ ਨਹੀਂ ਭਰ ਸਕਦੇ, ਜਿਸ ਕਾਰਨ ਉਨ੍ਹਾਂ ਦਾ ਕੰਮਕਾਰ ਬਿਲਕੁਲ ਬੰਦ ਹੋਇਆ ਪਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8