ਜੀਓ ਵੀ ਲਾਂਚ ਕਰੇਗਾ ਸੈਟੇਲਾਈਟ ਇੰਟਰਨੈੱਟ, ਇਨ੍ਹਾਂ ਕੰਪਨੀਆਂ ਨਾਲ ਹੋਵੇਗਾ ਮੁਕਾਬਲਾ

09/14/2022 6:06:33 PM

ਗੈਜੇਟ ਡੈਸਕ– ਰਿਲਾਇੰਸ ਜੀਓ ਵੀ ਜਲਦ ਲੋਕਾਂ ਨੂੰ ਸੈਟੇਲਾਈਟ ਬੇਸਡ ਹਾਈ-ਸਪੀਡ ਇੰਟਰਨੈੱਟ ਪ੍ਰੋਵਾਈਡ ਕਰਵਾ ਸਕਦਾ ਹੈ। ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਸ ਲਈ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਨੇ ਕੰਪਨੀ ਨੂੰ ਲੈਟਰ ਆਫ ਇੰਟੈਂਟ (Lol) ਜਾਰੀ ਕੀਤਾ ਹੈ। ਇਸਦੀ ਪਰਮੀਸ਼ਨ ਮਿਲਣ ਨਾਲ ਜੀਓ ਗਲੋਬਲ ਮੋਬਾਇਲ ਪਰਸਨਲ ਕਮਿਊਨਿਕੇਸ਼ਨ ਸੈਟੇਲਾਈਟ ਸਰਵਿਸ ਨੂੰ ਲਾਂਚ ਕਰ ਸਕਦਾ ਹੈ। ਇਸ ਸਰਵਿਸ ਨੂੰ ਸਿਰਫ ਉਥੇ ਲਾਂਚ ਕੀਤਾ ਜਾ ਸਕਦਾ ਹੈ ਜਿਥੇ ਕੰਪਨੀ ਨੂੰ ਲਾਈਸੰਸ ਮਿਲਿਆ ਹੈ। 

ਮੋਬਾਇਲ ਸੈਟੇਲਾਈਟ ਨੈੱਟਵਰਕ ਲੋਅ-ਅਰਥ ਆਰਬਿਟ (LEO), ਮੀਡੀਅਮ ਅਰਥ ਆਰਬਿਟ (MEO) ਤੋਂ ਇਲਾਵਾ Geosynchronous (GEO) ਸੈਟੇਲਾਈਟ ਦੇ ਨਾਲ ਸਿੰਕ ’ਤੇ ਕੰਮ ਕਰੇਗਾ। ਇਕ ਮੀਡੀਆ ਰਿਪੋਰਟ ’ਚ ਇੰਡਸਟਰੀ ਸੋਰਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਰਿਲਾਇੰਸ ਜੀਓ ਇੰਫੋਕਾਮ ਦੇ ਸੈਟੇਲਾਈਟ ਯੂਨਿਟ ਨੂੰ ਜੀਓ ਸੈਟੇਲਾਈਟ ਕੰਮਿਊਨੀਕੇਸ਼ਨ ਲਿਮਟਿਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸਨੂੰ ਪਰਮਿਟ ਦਿੱਤਾ ਗਿਆ ਹੈ। ਇਸ ਨਾਲ ਕੰਪਨੀ ਗਲੋਬਲ ਮੋਬਾਇਲ ਪਰਸਨਲ ਕਮਿਊਨੀਕੇਸ਼ਨ ਸੈਟੇਲਾਈਟ (GMPCS) ਸਰਵਿਸ ਨੂੰ ਸੈੱਟਅਪ ਅਤੇ ਆਪਰੇਟ ਕਰ ਸਕਦੀ ਹੈ। Lol ਨੂੰ ਲੈ ਕੇ ਸੋਰਸ ਨੇ ਦੱਸਿਆ ਕਿ ਇਸਨੂੰ ਟੈਲੀਕਾਮ ਕੰਪਨੀ ਨੂੰ ਸੋਮਵਾਰ ਨੂੰ ਹੀ ਜਾਰੀ ਕਰ ਦਿੱਤਾ ਗਿਆ ਹੈ। 

GMPCS ਨਾਲ ਮਿਲੇਗੀ ਵੌਇਸ ਅਤੇ ਡਾਟਾ ਸਰਵਿਸ
ਇਸ ਨਾਲ ਜਿਸ ਏਰੀਏ ’ਚ ਇਸਨੂੰ ਲਾਈਸੰਸ ਦਿੱਤਾ ਜਾਵੇਗਾ ਉਥੇ ਕੰਪਨੀ 20 ਸਾਲਾਂ ਤਕ ਸਰਵਿਸ ਦੇ ਸਕਦੀ ਹੈ। GMPCS ਸਰਵਿਸ ਨਾਲ ਵੌਇਸ ਅਤੇ ਡਾਟਾ ਸਰਵਿਸ ਸੈਟੇਲਾਈਟ ਰਾਹੀਂ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ’ਚ ਕੰਪਨੀ Luxembourg-ਬੇਸਡ SES ਦੇ ਨਾਲ ਸਾਂਝੇਦਾਰੀ ਕਰਕੇ ਸੈਟੇਲਾਈਟ-ਬੇਸਡ ਸਰਵਿਸ ਪੂਰੇ ਦੇਸ਼ ’ਚ ਦੇਣ ਦਾ ਐਲਾਨ ਕੀਤਾ ਸੀ। 

ਇਸ ਨਵੀਂ ਸਰਵਿਸ ਰਾਹੀਂ ਜੀਓ ਏਲਨ ਮਸਕ ਦੀ ਕੰਪਨੀ ਅਤੇ ਸੁਨੀਲ ਮਿੱਤਲ ਦੀ ਕੰਪਨੀ OneWeb ਤੋਂ ਹਾਈ-ਸਪੀਡ ਇੰਟਰਨੈੱਟ ਸਰਵਿਸ ਦੇਣ ਦੇ ਮਾਮਲੇ ’ਚ ਕਾਫੀ ਅੱਗੇ ਨਿਕਲ ਸਕਦੀ ਹੈ। ਇਸ ਸਰਵਿਸ ਨੂੰ ਭਾਰਤ ’ਚ ਕਿੱਥੇ-ਕਿੱਥ ਅਤੇ ਕਦੋਂ ਲਾਂਚ ਕੀਤਾ ਜਾਵੇਗਾ, ਇਸਨੂੰ ਲੈ ਕੇ ਕੰਪਨੀ ਦੇ ਅਧਿਕਾਰਤ ਬਿਆਨ ਦਾ ਫਿਲਹਾਲ ਅਜੇ ਇੰਤਜ਼ਾਰ ਕਰਨਾ ਹੋਵੇਗਾ।


Rakesh

Content Editor

Related News