ਜਿਓ ਨੇ ਪੇਸ਼ ਕੀਤੇ ਲੰਬੀ ਮਿਆਦ ਵਾਲੇ ਜ਼ਬਰਦਸਤ ਪਲਾਨ

01/24/2019 2:24:23 PM

ਗੈਜੇਟ ਡੈਸਕ– ਗਾਹਕਾਂ ਲਈ ਇਕ ਤੋਂ ਵਧ ਇਕ ਆਕਰਸ਼ਕ ਆਫਰ ਲਿਆਉਣ ਵਾਲੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਹੁਣ ਆਪਣੇ ਗਾਹਕਾਂ ਲਈ ਲੰਬੀ ਮਿਆਦ ਵਾਲੇ ਖਾਸ ਟੈਰਿਫ ਪਲਾਨ ਲਿਆਈ ਹੈ। ਜਿਸ ਵਿਚ ਜਿਓ ਫੋਨ ਮਾਨਸੂਨ ਹੰਗਾਮਾ ਆਫਰ ਤਹਿਤ 6 ਮਹੀਨੇ ਅਤੇ 3 ਮਹੀਨੇ ਦੇ ਪਲਾਨ ਪੇਸ਼ ਕੀਤੇ ਗਏ ਹਨ। 6 ਮਹੀਨੇ ਦੇ ਪਲਾਨ ਲਈ ਗਾਹਕਾਂ ਨੂੰ 594 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਇਸ ਦੀ ਮਿਆਦ 168 ਦਿਨਾਂ ਦੀ ਹੋਵੇਗੀ। ਇਹ ਅਨਲਿਮਟਿਡ ਡਾਟਾ ਪਲਾਨ ਹੈ ਜਿਸ ਵਿਚ ਗਾਹਕਾਂ ਨੂੰ ਰੋਜ਼ਾਨਾ 512MB ਹਾਈ ਸਪੀਡ 4ਜੀ ਡਾਟਾ ਮਿਲੇਗਾ। ਇਸ ਤੋਂ ਬਾਅਦ ਵੀ ਗਾਹਕਾਂ ਨੂੰ ਡਾਟਾ ਤਾਂ ਮਿਲਦਾ ਰਹੇਗਾ ਪਰ ਸਪੀਡ 64kbps ਹੋ ਜਾਵੇਗੀ।

PunjabKesari

ਦੂਜਾ ਪਲਾਨ
ਦੂਜਾ ਪਲਾਨ ਵੀ 6 ਮਹੀਨੇ ਦੇ ਪਲਾਨ ਵਰਗਾ ਹੀ ਹੈ। ਇਹ 297 ਰੁਪਏ ਦਾ ਹੈ ਜੋ 84 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਦੋਵੇਂ ਹੀ ਪਲਾਨਸ ’ਚ ਗਾਹਕਾਂ ਨੂੰ ਫ੍ਰੀ ਵੁਆਇਸ ਕਾਲਿੰਗ, ਪ੍ਰਤੀ ਮਹੀਨਾ 300 ਐੱਸ.ਐੱਮ.ਐੱਸ. ਅਤੇ ਜਿਓ ਦੇ ਸਾਰੇ ਐਪਸ ਫ੍ਰੀ ਉਪਲੱਬਧ ਹੋਣਗੇ। ਜਿਓ ਫੋਨ ਯੂਜ਼ਰਜ਼ ਲਈ ਅਜੇ ਤਕ ਕੋਈ ਵੀ ਲੰਬੀ ਮਿਆਦ ਦਾ ਪਲਾਨ ਉਪਲੱਬਧ ਨਹੀਂ ਸੀ। ਦੱਸ ਦੇਈਏ ਕਿ ਜਿਓ ਫੋਨ ਲਈ ਲਾਂਚ ਹੋਏ ਇਨ੍ਹਾਂ ਦੋਵਾਂ ਪਲਾਨਸ ਨੂੰ ਜਿਓ ਦੀ ਵੈੱਬਸਾਈਟ, ਮਾਈ ਜਿਓ ਐਪ ਅਤੇ ਸਟੋਰ ਤੋਂ ਰੀਚਾਰਜ ਕਰਵਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਦੋਵੇਂ ਪਲਾਨ ਤਾਂ ਹੀ ਕੰਮ ਕਰਨਗੇ ਜਦੋਂ ਜਿਓ ਦਾ ਸਿਮ ਕਾਰਡ ਜਿਓ ਫੋਨ ਜਾਂ ਜਿਓ ਫੋਨ 2 ’ਚ ਹੋਵੇਗਾ।

PunjabKesari

ਕੰਪਨੀ ਦਾ ਬਿਆਨ
ਕੰਪਨੀ ਦਾ ਕਹਿਣਾ ਹੈ ਕਿ ਜਦੋਂ ਤੋਂ ਜਿਓ ਫੋਨ ’ਤੇ ਫੇਸਬੁੱਕ, ਵਟਸਐਪ, ਯੂਟਿਊਬ ਅਤੇ ਸੋਸ਼ਲ ਮੀਡੀਆ ਐਪ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ ਉਦੋਂ ਤੋਂ ਹੀ ਲੰਬੀ ਮਿਆਦ ਦੇ ਪਲਾਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਕੰਪਨੀ ਗਾਹਕਾਂ ਦੀ ਸੁਵਿਧਾ ਨੂੰ ਧਿਆਨ ’ਚ ਰੱਖ ਕੇ ਲੰਬੀ ਮਿਆਦ ਦੇ ਨਵੇਂ ਪਲਾਨ ਲਿਆਈ ਹੈ। ਕੰਪਨੀ ਨੇ ਜਿਓ ਫੋਨ ਲਈ ਪੁਰਾਣੇ ਮਾਸਿਕ ਪਲਾਨ ’ਚ ਕੋਈ ਬਦਲਾਅ ਨਹੀਂ ਕੀਤਾ। 


Related News