Jio ਨੇ 51 ਰੁਪਏ ''ਚ ਯੂਜ਼ਰਸ ਲਈ ਪੇਸ਼ ਕੀਤਾ ਸਪੈਸ਼ਲ ਡਾਟਾ ਬੂਸਟਰ ਪੈਕ

Saturday, Dec 24, 2016 - 01:39 PM (IST)

Jio ਨੇ 51 ਰੁਪਏ ''ਚ ਯੂਜ਼ਰਸ ਲਈ ਪੇਸ਼ ਕੀਤਾ ਸਪੈਸ਼ਲ ਡਾਟਾ ਬੂਸਟਰ ਪੈਕ

ਜਲੰਧਰ- ਦੂਰਸੰਚਾਰ ਖੇਤਰ ''ਚ 4G ਸਿਮ ਅਤੇ ਉਸ ''ਤੇ ਦਿੱਤੇ ਜਾ ਰਹੇ ਆਫਰਾਂ ਦੇ ਬਲ ''ਤੇ ਧੂਮ ਮਚਾਉਣ ਵਾਲੀ ਕੰਪਨੀ ਨੇ ਰਿਲਾਇੰਸ ਜਿਓ ਨੇ ਆਪਣੀ ਵੈੱਬਸਾਈਟ ''ਤੇ ਯੂਜ਼ਰਸ ਲਈ ਸਪੈਸ਼ਲ ਡਾਟਾ ਬੂਸਟਰ ਪੈਕ ਲਾਂਚ ਕੀਤਾ ਹੈ। 51 ਰੁਪਏ ''ਚ ਮਿਲਣ ਵਾਲੇ ਇਸ ਪੈਕ ਦੇ ਤਹਿਤ ਤੁਹਾਨੂੰ ਇਕ ਦਿਨ ਦੀ ਵੈਲੇਡਿਟੀ ਨਾਲ 172 LTE ਡਾਟਾ ਦਿੱਤਾ ਜਾਵੇਗਾ। ਇਹ ਬੂਸਟਰ ਪਲਾਨ ਤੁਹਾਨੂੰ ਇੰਟਰਨੈੱਟ ਦੀ ਸਪੀਡ ਨੂੰ ਵਧਾਉਣ ਦਾ ਕੰਮ ਕਰਦਾ ਹੈ।

ਜ਼ਿਕਰਯੋਗ ਹੈ ਕਿ ਜੇਕਰ ਤੁਹਾਨੂੰ ਪਹਿਲਾ ਤੋਂ ਹੀ ਫ੍ਰੀ 4GB ਹਾਈ ਸਪੀਡ ਡਾਟਾ ਦਾ ਇਸਤੇਮਾਲ ਕਰ ਰਹੇ ਹੈ ਅਤੇ ਉੱਥੇ ਹੀ ਇੰਟਰਨੈੱਟ ਦੀ ਸਪੀਡ ਘੱਟ ਕੇ 128kbps ਹੋ ਜਾਂਦੀ ਹੈ। ਇਸ ਲਈ ਕੰਪਨੀ ਨੇ ਇੰਟਰਨੈੱਟ ਦੀ ਸਪੀਡ ਵਧਾਉਣ ਲਈ 31 ਮਾਰਚ 2017 ਤੱਕ ਇਹ ਆਫਰ ਦਿੱਤਾ ਗਿਆ ਹੈ। ਇਸ ਲਈ ਜੇਕਰ ਤੁਸੀਂ ਹਾਈ-ਸਪੀਡ ਡਾਟਾ ਪ੍ਰਾਪਤ ਕਰਨਾ ਚਾਹੁੰਦੇ ਹੈ ਤਾਂ ਉਹ ਉਹ ਡਾਟਾ ਲਿਮਟਿਡ ਖਤਮ ਹੋਣ ਤੋਂ ਬਾਅਦ ਇਸ ਬੂਸਟਰ ਪੈਕ ਨੂੰ ਯੂਜ਼ ਕਰ ਸਕਦੇ ਹੈ। ਇਸ ਨਾਲ ਉਨ੍ਹਾਂ ਨੂੰ ਹਾਈ-ਸਪੀਡ ਡਾਟਾ ਮਿਲੇਗਾ, ਜਿਸ ਦੇ ਰਾਹੀ ਉਹ ਡਾਟਾ ਪੈਕ ਖਤਮ ਹੋਣ ਤੋਂ ਬਾਅਦ ਵੀ ਹਾਈ-ਸਪੀਡ ਇੰਟਰਨੈੱਟ ਚਲਾ ਸਕੋਗੇ। ਰਿਚਾਰਜ ਕਰਨ ਲਈ ਯੂਜ਼ਰਸ ਆਪਣੇ ਮਾਈ ਜਿਓ ਐਪ ਜਾਂ ਜਿਓ ਵੈੱਬਸਾਈਟ ਨਾਲ ਅਪਡੇਟ ਕਰ ਸਕਦੇ ਹੈ।


Related News