ਜਿਓ ਨੇ ਲਾਂਚ ਕੀਤਾ 1 ਰੁਪਏ ਵਾਲਾ ਨਵਾਂ ਪਲਾਨ, 30 ਦਿਨਾਂ ਤਕ ਮਿਲਣਗੇ ਇਹ ਫਾਇਦੇ

Wednesday, Dec 15, 2021 - 05:45 PM (IST)

ਜਿਓ ਨੇ ਲਾਂਚ ਕੀਤਾ 1 ਰੁਪਏ ਵਾਲਾ ਨਵਾਂ ਪਲਾਨ, 30 ਦਿਨਾਂ ਤਕ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੇ ਸਭ ਤੋਂ ਸਸਤੇ ਪਲਾਨ ਨੂੰ ਲਾਂਚ ਕਰ ਦਿੱਤਾ ਹੈ। ਇਹ ਪਲਾਨ ਸਿਰਫ 1 ਰੁਪਏ ਦੀ ਕੀਮਤ ਦੇ ਨਾਲ ਲਿਆਇਆ ਗਿਆ ਹੈ ਜਿਸ ਨੂੰ ਤੁਸੀਂ ਮਾਈ ਜਿਓ ਐਪ ਤੋਂ ਐਕਟਿਵੇਟ ਕਰਵਾ ਸਕਦੇ ਹੋ। ਇਹ ਪਲਾਨ ਤੁਹਾਨੂੰ ਮਾਈ ਜਿਓ ਐਪ ’ਚ ਮੌਜੂਦ ਅਦਰਸ ਸੈਕਸ਼ਨ ’ਚ ਦਿਸ ਜਾਵੇਗਾ। ਇਸ ਨੂੰ ਖਾਸਤੌਰ ’ਤੇ ਉਨ੍ਹਾਂ ਗਾਹਕਾਂ ਲਈ ਲਿਆਇਆ ਗਿਆ ਹੈ ਜਿਨ੍ਹਾਂ ਦੀ ਡਾਟਾ ਖਪਤ ਬਹੁਤ ਹੀ ਘੱਟ ਹੈ। 

PunjabKesari

ਇਸ ਪਲਾਨ ’ਚ ਗਾਹਕਾਂ ਨੂੰ ਕੀ ਮਿਲੇਗਾ
ਜਿਓ ਦੇ 1 ਰੁਪਏ ਵਾਲੇ ਪਲਾਨ ’ਚ ਮਿਲਣ ਵਾਲੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਨੂੰ 30 ਦਿਨਾਂ ਦੀ ਮਿਆਦ ਨਾਲ ਲਿਆਇਆ ਗਿਆ ਹੈ। ਗਾਹਕਾਂ ਨੂੰ ਇਸ ਪਲਾਨ ’ਚ 100MB ਹਾਈ ਸਪੀਡ ਡਾਟਾ ਆਫਰ ਕੀਤਾ ਗਿਆ ਹੈ। ਇਸਤੋਂ ਬਾਅਦ ਸਪੀਡ 64kbps ਦੀ ਰਹਿ ਜਾਵੇਗੀ। ਇਸ ਪਲਾਨ ’ਚ ਕਾਲਿੰਗ ਅਤੇ ਮੈਸੇਜਿੰਗ ਦੀ ਸੁਵਿਧਾ ਨਹੀਂ ਦਿੱਤੀ ਗਈ। ਅਜਿਹੇ ’ਚ ਇਹ ਪਲਾਨ ਕਿਸੇ ਵੀ ਸਿਮ ਨੂੰ ਐਕਟਿਵੇਟ ਰੱਖਣ ਲਈ ਕਾਫੀ ਉਪਯੋਗੀ ਸਾਬਿਤ ਹੋ ਸਕਦਾ ਹੈ। 


author

Rakesh

Content Editor

Related News