ਭਾਰਤ ''ਚ ਲੋਕਪ੍ਰਿਯਤਾ ਗੁਆ ਰਿਹਾ ਹੈ ਰਿਲਾਇੰਸ ਜੀਓ

12/06/2016 2:12:59 PM

ਜਲੰਧਰ- ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਨਵੀਂ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੇ ਮੋਬਾਇਲ ਐਪਲੀਕੇਸ਼ਨ ਭਾਰਤ ''ਚ ਗੂਗਲ ਪਲੇਅ ਤੇ ਐਪਲ ਪਲੇਅ ਸਟੋਰਾਂ ''ਤੇ ਆਪਣੀ ਲੋਕਪ੍ਰਿਯਤਾ ਗੁਆ ਰਹੇ ਹਨ।
ਲੋਕਾਂ ਵਲੋਂ ਵੱਡੀ ਗਿਣਤੀ ''ਚ ਇਸ ਨੂੰ ਪਸੰਦ ਨਾ ਕੀਤੇ ਜਾਣ ਨਾਲ ਇਹ ਮੋਬਾਇਲ ਐਪਲੀਕੇਸ਼ਨਜ਼ ਟਾਪ ਰੈਂਕਿੰਗ ''ਚ ਪਹਿਲੇ ਰੈਂਕਾਂ ਤੋਂ ਹੇਠਲੀ ਰੈਂਕਿੰਗ ''ਤੇ ਹੋ ਗਏ ਹਨ। ਭਾਰਤ ''ਚ ਮਾਈ ਜਿਓ 5 ਦਸੰਬਰ ਨੂੰ ਇਸ ਦੇ ਕਮਰਸ਼ੀਅਲ ਲਾਂਚ ਦੇ ਕੁਝ ਹੀ ਦਿਨਾਂ ਬਾਅਦ ਹੀ ਇਹ ਗੂਗਲ ਪਲੇਅ ਤੇ ਐਪਲ ਦੇ ਐਪ ਸਟੋਰਾਂ ''ਤੇ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣ ਵਾਲਾ ਐਪ ਬਣ ਗਿਆ ਸੀ। ਇੰਨਾ ਹੀ ਨਹੀਂ ਵਟਸਐਪ ਤੇ ਫੇਸਬੁੱਕ ਨੂੰ ਵੀ ਪਿੱਛੇ ਛੱਡ ਦਿੱਤਾ ਸੀ।
 
ਜਿਓ 4-ਜੀ ਡਾਊਨਲੋਡ ਸਪੀਡ ਸਲੋ
ਜਿਵੇਂ ਹੀ ਰਿਲਾਇੰਸ ਜਿਓ ਨੇ ਇਹ ਸੁਵਿਧਾਵਾਂ ਸ਼ੁਰੂ ਕੀਤੀਆਂ ਉਸ ਦੀ ਡਾਊਨਲੋਡ ਕਰਨ ਦੀ 4-ਜੀ ਦੀ ਸਪੀਡ ਨਾਲ ਵਧਦੇ ਟਰੈਫਿਕ ਦੀ ਸਮੱਸਿਆ ਕਾਰਨ ਸਲੋ ਹੋ ਗਈ। ਇਸ ਸਾਲ ਅਕਤੂਬਰ ''ਚ ਟ੍ਰਾਈ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਏਅਰਟੈੱਲ, ਆਈਡੀਆ, ਸੈਲਿਊਲਰ ਤੇ ਵੋਡਾਫੋਨ ਦੇ ਮੁਕਾਬਲੇ ਰਿਲਾਇੰਸ ਦੀ 4-ਜੀ ਸਪੀਡ ਕਾਫੀ ਸਲੋ ਹੋ ਗਈ ਸੀ। ਉਸ ਸਮੇਂ ਹੋਰ ਕੰਪਨੀਆਂ ਦੇ ਮੁਕਾਬਲੇ ''ਚ ਉਤਰੇ ਇਸ ਨਵੀਂ ਟੈਲੀਕਾਮ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ, ''''ਡਾਟਾ ਜ਼ਿਆਦਾ ਵਰਤੇ ਜਾਣ ਨਾਲ ਨੈਟਵਰਕ ਬਹੁਤ ਜ਼ਿਆਦਾ ਵਿਅਸਤ ਹੋ ਗਿਆ ਸੀ, ਜਿਸ ਨੇ ਸਾਰੀ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।'''' ਉਸ ਸਮੇਂ ਜਿਓ ਸਰਵਿਸਿਜ਼ ਲੈਣ ਵਾਲੇ ਲੋਕ 20 ਫੀਸਦੀ ਡਾਟਾ ਦੀ ਵਰਤੋਂ ਕਰ ਰਹੇ ਸਨ। ਇਹ ਹੀ ਵਜ੍ਹਾ ਹੈ ਕਿ ਜਿਓ ਨੇ 1 ਜੀ . ਬੀ. ''ਤੇ ਰੋਜ਼ਾਨਾ ਵਰਤੇ ਜਾਣ ਵਾਲੇ ਡਾਟਾ ਨੂੰ ਨਵੇਂ ਸਾਲ ਦੇ ਆਫਰ ''ਚ ਸੀਮਤ ਕਰ ਦਿੱਤਾ। ਇਹ ਸੁਵਿਧਾ 1 ਜਨਵਰੀ ਤੋਂ ਖਤਮ ਹੋ ਜਾਵੇਗੀ।
 
ਡਾਟਾ ਤੇ ਸਪੀਡ ਘਟਾਈ
ਬੀਤੇ ਵੀਰਵਾਰ ਨੂੰ ਰਿਲਾਇੰਸ ਜਿਓ ਨੇ ਇਸ 4-ਜੀ ਸਰਵਿਸ ''ਚ ਮੁਫਤ ਵਾਇਸ ਤੇ ਡਾਟਾ ਆਫਰ ਨੂੰ ਗਾਹਕਾਂ ਲਈ 31 ਮਾਰਚ, 2017 ਤੱਕ ਵਧਾ ਦਿੱਤਾ ਹੈ ਪਰ ਇਸ ਦੇ ਨਾਲ ਹੀ ਕੰਪਨੀ ਨੇ ਪਹਿਲਾਂ ਦੇ 4 ਜੀ. ਬੀ. ਡਾਟਾ ਦੀ ਜਗ੍ਹਾ 1 ਜੀ. ਬੀ. ਕਰ ਦਿੱਤਾ ਹੈ, ਇਸ ਦੇ ਨਾਲ ਹੀ ਸਪੀਡ ਵੀ ਘਟਾ ਕੇ 128 ਕੇ. ਬੀ. ਪੀ. ਐੱਸ. ਕਰ ਦਿੱਤੀ ਹੈ। ਉਥੇ ਰਿਲਾਇੰਸ ਜਿਓ ਦੇ ਫ੍ਰੀ ਆਫਰਾਂ ਨੂੰ 31 ਮਾਰਚ, 2017 ਤੱਕ ਵਧਾਉਣ ਨਾਲ ਭਾਰਤ ਦੇ ਟੈਲੀਕਾਮ ਸੈਕਟਰ ''ਚ ਪ੍ਰਾਈਜ਼ ਵਾਰ ਹੋਰ ਤੇਜ਼ ਹੋਣ ਵਾਲੀ ਹੈ।
 
ਰਿਲਾਇੰਸ ਕਰਮਚਾਰੀਆਂ ਨੂੰ ਦਿੱਤੀਆਂ ਸੁਵਿਧਾਵਾਂ ਰੋਲਆਊਟ
ਰਿਲਾਇੰਸ ਜਿਓ ਨੇ ਟੈਸਟ ਲਾਂਚ ਦੇ ਸਮੇਂ ਆਪਣੇ ਸਾਰੇ ਕਰਮਚਾਰੀਆਂ ਨੂੰ ਦਿੱਤੀਆਂ ਹੋਈਆਂ ਇਨ੍ਹਾਂ ਸੁਵਿਧਾਵਾਂ ਨੂੰ ਰੋਲਆਊਟ ਕਰ ਦਿੱਤਾ ਹੈ। 
ਇਸ ਸਾਲ ਜਦੋਂ ਮਈ ''ਚ ਰਿਲਾਇੰਸ ਐੱਲ. ਵਾਈ. ਐੱਫ. ਹੈਂਡਸੈੱਟਸ ਉਪਲਬਧ ਹੋਏ ਤਾਂ ਇਨ੍ਹਾਂ ਸੈਟਸ ਨੂੰ ਖਰੀਦਣ ਵਾਲੇ ਲੋਕਾਂ ਨੂੰ ਫ੍ਰੀ ਜਿਓ ਐਪਸ ਸੁਵਿਧਾਵਾਂ ਦਿੱਤੀਆਂ, ਫਿਰ ਇਸ ਦਾ ਵਿਸਤਾਰ ਹੋਰ 4-ਜੀ ਸਮਾਰਟਫੋਨਾਂ ''ਚ ਕਰ ਦਿੱਤਾ ਤੇ 
ਯੂਜ਼ਰਜ਼ ਨੂੰ 90 ਦਿਨ ਦੀ ਮੁਫਤ ਵਰਤੋਂ ਦੀ ਸੁਵਿਧਾ ਦਿੱਤੀ ਗਈ।
 ਹਾਲ ਹੀ ''ਚ ਸਾਈਬਰ ਮੀਡੀਆ ਰਿਸਰਚ ਨੇ ਕਿਹਾ ਸੀ ਕਿ ਆਪਣੇ ਇਨ੍ਹਾਂ ਐਪਸ ਦੇ ਨਾਲ ਜਿਓ ਭਾਰਤ ''ਚ ਸਭ ਤੋਂ ਵੱਡੀ ਕੰਪਨੀ ਬਣ ਸਕਦੀ ਹੈ। ਇਸ ''ਚ ਭਾਰਤ ਦੇ ਵੱਡੇ-ਵੱਡੇ ਐਪ ਡਿਵੈਲਪਰਜ਼ ''ਚ ਜਗ੍ਹਾ ਬਣਾਉਣ ਤੇ ਯੂਜ਼ਰਜ਼ ਦੀ ਵੱਡੀ ਗਿਣਤੀ ਜੋੜਨ ਦੀ ਵੀ ਸਮਰਥਾ ਰੱਖਦਾ ਹੈ।
 
ਐਪਲ ਸਟੋਰਾਂ ''ਤੇ ਰੈਂਕਿੰਗ ਹੇਠਾਂ ਵੱਲ
- ਕਦੇ ਗੂਗਲ ਪਲੇਅ ਤੇ ਐਪਲ ਐਪ ''ਤੇ ਜਿਓ ਸਿਨੇਮਾ ਨੇ ਤੀਸਰੇ ਸਥਾਨ ''ਤੇ ਕਬਜ਼ਾ ਜਮਾਇਆ ਹੋਇਆ ਸੀ। ਇਸ ਸਮੇਂ ਇਹ ਪਹਿਲੇ 10 ਰੈਂਕਾਂ ਤੋਂ ਬਾਹਰ ਹੈ।
- ਜਿਓ ਟੀ. ਵੀ. ਜੋ ਕਦੇ ਗੂਗਲ ਪਲੇਅ ''ਤੇ ਚੌਥੇ ਸਥਾਨ ''ਤੇ ਸੀ, ਲੁੜਕ ਕੇ 8ਵੇਂ ਸਥਾਨ ''ਤੇ ਆ ਗਿਆ ਹੈ ਤੇ ਐਪਲ ਦੇ ਐਪ ਸਟੋਰ ''ਤੇ 10ਵੇਂ ਰੈਂਕ ''ਤੇ ਠਹਿਰ ਗਿਆ ਹੈ।
- ਜਿਓ ਨੈੱਟ, ਜਿਓ ਬੀਟਸ ਤੇ ਜਿਓ ਮੈਗਸ ਦੀ ਹਾਲਤ ਵੀ ਚੰਗੀ ਨਹੀਂ ਹੈ। ਇਹ ਗੂਗਲ ਪਲੇਅ ਤੇ ਐਪਲ ਦੇ ਐਪ ਸਟੋਰ ''ਤੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ 10 ਐਪਸ ''ਚੋਂ ਬਾਹਰ ਹੋ ਗਏ ਹਨ।
ਇਸ ਸਾਲ ਦੇ ਸਤੰਬਰ ਮਹੀਨੇ ''ਚ ਜਿਵੇਂ ਹੀ ਰਿਲਾਇੰਸ ਇੰਡਸਟਰੀ ਲਿ. ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਦੇ ਘੱਟੋ-ਘੱਟ 6 ਐਪਸ ਨੂੰ 1 ਸਾਲ ਲਈ ਮੁਫਤ ''ਚ ਵਰਤੋਂ ਕਰਨ ਦਾ ਆਫਰ ਦਿੱਤਾ, ਉਸ ਦੇ 1 ਦਿਨ ਬਾਅਦ ਹੀ ਇਹ ਲੋਕਪ੍ਰਿਯਤਾ ਦੇ ਚਾਰਟ ''ਚ ਸਭ ਤੋਂ ਉਪਰ ਵਿਰਾਜਮਾਨ ਹੋ ਗਿਆ ਸੀ। ਜਿਓ ਨੇ ਆਪਣੇ ਗਾਹਕਾਂ ਲਈ ਸਾਲਾਨਾ 15000 ਰੁਪਏ ਮੁੱਲ ਦੇ ਸਬਸਕ੍ਰਿਪਸ਼ਨ ਨੂੰ ਸਾਲ 2017 ਤੱਕ ਮੁਫਤ ਕਰ ਦਿੱਤਾ। ਨਾਲ ਹੀ, ਉਨ੍ਹਾਂ ਨੂੰ ਜੀਵਨ ਭਰ ਲਈ ਵਾਇਸ ਕਾਲਜ਼ ਦੀ ਮੁਫਤ ਸੁਵਿਧਾ ਵੀ ਦੇ ਦਿੱਤੀ।

 


Related News