ਸਮਾਰਟਫੋਨ ਦੇ ਪ੍ਰਾਈਮਰੀ ਪੋਰਟ ''ਚ ਸਭ ਤੋਂ ਜ਼ਿਆਦਾ ਹੋ ਰਹੀ ਹੈ ਜੀਓ ਸਿਮ ਦੀ ਵਰਤੋਂ : ਰਿਪੋਰਟ
Thursday, Jan 26, 2017 - 06:14 PM (IST)

ਜਲੰਧਰ- LTE ਮੋਬਾਇਲ ਨੈੱਟਵਰਕ ਨਿਰਮਾਤਾ ਕੰਪਨੀ ਰਿਲਾਇੰਸ ਜੀਓ ਨੂੰ ਲੈ ਕੇ ਕੰਜ਼ਿਊਮਰ ਮੋਬਾਇਲ ਐਨਾਲਾਇਸਿਸ ਐਪ ਨੇ ਬੁੱਧਵਾਰ ਨੂੰ ਖੁਲਾਸਾ ਕਰਦੇ ਹੋਏ ਕਿਹਾ ਕਿ ਭਾਰਤ ''ਚ 42 ਫੀਸਦੀ ਲੋਕਾਂ ਦੇ ਸਮਾਰਟਫੋਨ ''ਚ ਮੌਜੂਦ 4ਜੀ-ਇਨੇਬਲ ਸਲਾਟ ''ਚ ਜੀਓ ਸਿਮ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਏਅਰਟੈੱਲ ਦੇ 17.54 ਫੀਸਦੀ, ਵੋਡਾਫੋਨ ਦੇ 12.26 ਫੀਸਦੀ ਅਤੇ ਆਈਡੀਆ ਦੇ 11.50 ਫੀਸਦੀ ਤੋਂ ਕਿਤੇ ਜ਼ਿਆਦਾ ਹੈ। ਇਸ ਤੋਂ ਇਲਾਵਾ ਜੀਓ ਡਾਟਾ ਖਪਤ ਦੇ ਮਾਮਲੇ ''ਚ ਵੀ ਸਭ ਤੋਂ ਅੱਗੇ ਹੈ। ਹਰ ਜੀਓ ਯੂਜ਼ਰ ਮਹੀਨੇ ''ਚ ਘੱਟੋ-ਘੱਟ 6.54 ਜੀ.ਬੀ. ਡਾਟਾ ਖਪਤ ਕਰਦਾ ਹੈ ਜੋ ਕਿ ਏਅਰਟੈੱਲ ਦੇ 1.28 ਜੀ.ਬੀ. ਵੋਡਾਫੋਨ ਦੇ 1.32 ਜੀ.ਬੀ. ਤੋਂ ਜ਼ਿਆਦਾ ਹੈ।
ਜਾਣਕਾਰੀ ਮੁਤਾਬਕ ਅਜਿਹਾ ਜੀਓ ਦੇ ਵੈਲਕਮ ਆਫਰ ਕਾਰਨ ਹੋ ਰਿਹਾ ਹੈ ਜਿਸ ਵਿਚ ਯੂਜ਼ਰ ਨੂੰ 31 ਮਾਰਚ ਤੱਕ ਫ੍ਰੀ ''ਚ ਵਾਇਸ ਕਾਲਿੰਗ ਜਾਂ 4ਜੀ ਇੰਟਰਨੈੱਟ ਮੁਹੱਈਆ ਕਰਾਇਆ ਗਿਆ ਹੈ। ਰਿਪੋਰਟ ਮੁਤਾਬਕ ਵੀਡੀਓ ਐਪਸ ਸੋਸ਼ਲ ਐਪਸ ਦੇ ਮੁਕਾਬਲੇ ਜ਼ਿਆਦਾ ਡਾਟਾ ਦੀ ਖਬਤ ਕਰਦੀ ਹੈ। ਭਾਰਤ ''ਚ ਵੀਡੀਓ-ਸਟਰੀਮਿੰਗ ਐਪਸ ਜਿਵੇਂ, ਯੂਟਿਊਬ ''ਤੇ ਸਭ ਤੋਂ ਜ਼ਿਆਦਾ ਡਾਟਾ ਦੀ ਖਪਤ ਹੁੰਦੀ ਹੈ। ਉਥੇ ਹੀ ਸੋਸ਼ਲ ਮੀਡੀਆ ਐਪਸ ਦੀ ਗੱਲ ਕੀਤੀ ਜਾਵੇ ਤਾਂ ਭਾਰਤ ''ਚ ਫੇਸਬੁੱਕ ਦੀ ਵਰਤੋਂ ਕਰਨ ''ਚ ਵੀ ਕਾਫੀ ਇੰਟਰਨੈੱਟ ਦੀ ਵਰਤੋਂ ਕੀਤੀ ਜਾਂਦੀ ਹੈ।