ਜਿਓ ਦੀਵਾਲੀ ਧਮਾਕਾ : 399 ਰੁਪਏ ਦੇ ਰੀਚਾਰਜ ''ਤੇ ਮਿਲੇਗਾ 100 ਫੀਸਦੀ ਕੈਸ਼ਬੈਕ
Thursday, Oct 12, 2017 - 11:51 AM (IST)

ਜਲੰਧਰ- ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਲਈ ਨਵਾਂ ਦੀਵਾਲੀ ਧਨ ਧਨਾ ਧਨ ਆਫਰ ਪੇਸ਼ ਕੀਤਾ ਹੈ। ਇਸ ਆਫਰ ਦੇ ਤਹਿਤ ਕੰਪਨੀ ਆਪਣੇ ਗਾਹਕਾਂ ਲਈ 399 ਰੁਪਏ ਦਾ ਪਲਾਨ ਲੈ ਕੇ ਆਈ ਹੈ ਜੋ ਕਿ 12 ਅਕਤੂਬਰ ਤੋਂ 18 ਅਕਤੂਬਰ ਤੱਕ ਲਈ ਯੋਗ ਹੈ। ਇਸ ਰੀਚਾਰਜ ਪੈਕ 'ਚ ਗਾਹਕਾਂ ਨੂੰ 100 ਫੀਸਦੀ ਦਾ ਕੈਸ਼ਬੈਕ ਆਫਰ ਦਿੱਤਾ ਜਾਵੇਗਾ। ਰਿਲਾਇੰਸ ਜਿਓ ਦੀਵਾਲੀ ਧਨ ਧਨਾ ਧਨ ਦੀ ਪੇਸ਼ਕਸ਼ ਸਾਰੇ ਯੂਜ਼ਰਸ ਲਈ ਕੀਤੀ ਗਈ ਹੈ ਅਤੇ ਇਹ ਐਡਵਾਂਸ ਰੀਚਾਰਜ ਦੀ ਕਰ੍ਹਾਂ ਕੰਮ ਕਰੇਗਾ।
ਕੈਸ਼ਬੈਕ ਆਫਰ ਉਨ੍ਹਾਂ ਸਾਰੇ ਯੂਜ਼ਰਸ ਲਈ ਯੋਗ ਹੈ ਜੋ 399 ਰੁਪਏ ਦਾ ਰੀਚਾਰਜ ਕਰਾਉਂਦੇ ਹਨ। ਨਾਲ ਹੀ ਇਹ 50 ਰੁਪਏ ਦੇ 8 ਵਾਊਚਰ ਦੇ ਰੂਪ 'ਚ ਦਿੱਤਾ ਜਾਵੇਗਾ। ਨਾਲ ਹੀ ਵਾਊਚਰਸ ਨੂੰ 15 ਨਵੰਬਰ ਤੋਂ ਬਾਅਦ ਹੀ ਰਿਡੀਮ ਕੀਤਾ ਜਾ ਸਕਦਾ ਹੈ। ਉਥੇ ਹੀ ਇਹ ਵਾਊਚਰ 309 ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਪਲਾਨ ਦੇ ਨਾਲ ਐਡ-ਆਨ ਡਾਟਾ 'ਤੇ ਹੀ ਰਿਡੀਮ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਕ ਸਮੇਂ 'ਤੇ ਇਕ ਵਾਰ ਹੀ ਰਿਡੀਮਸ਼ਨ ਕੀਤਾ ਜਾ ਸਕਦਾ ਹੈ। 'ਦੀਵਾਲੀ ਗਿਫਟ' ਦੇ ਤੌਰ 'ਤੇ ਇਸ ਨੂੰ ਕਿਸੇ ਦੂਜੇ ਵਿਅਕਤੀ ਨੂੰ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਜਿਓ 19 ਅਕਤੂਬਰ ਤੋਂ ਆਪਣੇ ਰੇਟ ਪੋਸਟ ਨੂੰ ਵੀ ਰੀਵਾਈਸ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਆਫਰ MyJio, Jio.com, Jio Stores, ਰਿਲਾਇੰਸ ਡਿਜੀਟਲ, ਪਾਰਟਨਰ ਸਟੋਰਸ ਅਤੇ ਡਿਜੀਟਲ ਪਾਰਟਨਰ ਜਿਵੇਂ- ਜਿਓ ਮਨੀ, ਪੇ.ਟੀ.ਐੱਮ., ਅਮੇਜ਼ਨ ਪੇਅ, ਫੋਨ ਪੇਅ ਅਤੇ ਮੋਬਿਕੁਇੱਕ 'ਤੇ ਉਪਲੱਬਧ ਹੋਵੇਗਾ।
ਜਿਓ ਵੱਲੋਂ ਇਹ ਨਵਾਂ ਫਾਰਮੇਟ ਹੈ, ਜੋ ਕਿ ਗਾਹਕਾਂ ਨੂੰ ਮਨੀ ਪੈਕੇਜ ਪ੍ਰਦਾਨ ਕਰਦਾ ਹੈ। ਇਸ ਪਲਾਨ 'ਚ ਕੈਸ਼ਬੈਕ ਨੂੰ ਰਿਡੀਮ ਕਰਾਉਣਾ ਹੋਵੇਗਾ ਅੇਤ ਇਹ ਤੁਹਾਡੇ ਮੌਜੂਦਾ ਵੈਲਿਊ 'ਚ ਐਡ ਨਹੀਂ ਹੈ। ਇਸ ਦੇ ਨਾਲ ਹੀ ਗਾਹਕ ਇਕ ਵਾਰ 'ਚ ਪੂਰੇ 400 ਰੁਪਏ ਨੂੰ ਰਿਡੀਮ ਨਹੀਂ ਕਰਵਾ ਸਕਦੇ ਹਨ ਪਰ ਇਹ ਵਾਊਚਰ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਨਾਲ ਹੀ ਇਹ ਪਲਾਨ ਮਲਟੀਪਲ ਜਿਓ ਕੁਨੈਕਸ਼ਨ ਯੂਜ਼ਰਸ ਲਈ ਸਹੀ ਹੈ।