ਇੰਟਰਨੈੱਟ ਸਪੀਡ ’ਚ Jio ਦਾ ਦਬਦਬਾ ਬਰਕਰਾਰ, ਏਅਰਟੈੱਲ-ਵੋਡਾਫੋਨ ਨੂੰ ਛੱਡਿਆ ਪਿੱਛੇ

Saturday, Jun 20, 2020 - 06:44 PM (IST)

ਇੰਟਰਨੈੱਟ ਸਪੀਡ ’ਚ Jio ਦਾ ਦਬਦਬਾ ਬਰਕਰਾਰ, ਏਅਰਟੈੱਲ-ਵੋਡਾਫੋਨ ਨੂੰ ਛੱਡਿਆ ਪਿੱਛੇ

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਮਈ 2020 ’ਚ ਇਟਰਨੈੱਟ ਸਪੀਡ ਦੇ ਮਾਮਲੇ ’ਚ ਇਕ ਵਾਰ ਫਿਰ ਬਾਜ਼ੀ ਮਾਰ ਲਈ ਹੈ। ਜਿਓ ਨੇ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੂੰ ਪਿੱਛੇ ਛਡਦੇ ਹੋਏ 4ਜੀ ਸੈਗਮੈਂਟ ’ਚ ਗਾਹਕਾਂ ਨੂੰ 14.1 Mbps ਦੀ ਐਵਰੇਜ ਡਾਊਨਲੋਡ ਸਪੀਡ ਦਿੱਤੀ ਹੈ। ਇਹ ਜਾਣਕਾਰੀ ਟਰਾਈ (TRAI) ਦੇ ਨਵੇਂ ਡਾਟਾ ਜ਼ਰੀਏ ਸਾਹਮਣੇ ਆਈ ਹੈ ਅਤੇ ਇਸ ਨੂੰ MySpeedApp ਰਾਹੀਂ ਜਨਰੇਟ ਕੀਤਾ ਗਿਆ ਹੈ। 

PunjabKesari

ਹੋਰ ਕੰਪਨੀਆਂ ਦਾ ਪ੍ਰਦਰਸ਼ਨ ਵੀ ਪਹਿਲਾਂ ਨਾਲੋਂ ਸੁਧਰ ਰਿਹਾ ਹੈ
ਆਪਣੇ ਡਾਟਾ ’ਚ ਟਰਾਈ ਨੇ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੀ ਇੰਟਰਨੈੱਟ ਡਾਊਨਲੋਡ ਸਪੀਡ ਦੀ ਵੀ ਜਾਣਕਾਰੀ ਦਿੱਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਦੂਜੇ ਨੰਬਰ ’ਤੇ 7.1 Mbps ਦੀ ਡਾਊਨਲੋਡ ਸਪੀਡ ਨਾਲ ਵੋਡਾਫੋਨ-ਆਈਡੀਆ ਰਹੀ ਹੈ। ਉਥੇ ਹੀ ਤੀਜਾ ਸਥਾਨ 7 Mbps ਦੀ ਸਪੀਡ ਨਾਲ ਏਅਰਟੈੱਲ ਨੂੰ ਮਿਲਿਆ ਹੈ। 


author

Rakesh

Content Editor

Related News