ਇੰਨੀ ਹੋਵੇਗੀ Jio ਦੇ ਸਸਤੇ ਸਮਾਰਟਫੋਨ ਦੀ ਕੀਮਤ! ਸਾਹਮਣੇ ਆਈ ਅਹਿਮ ਜਾਣਕਾਰੀ
Wednesday, Sep 23, 2020 - 03:55 PM (IST)

ਗੈਜੇਟ ਡੈਸਕ- ਰਿਲਾਇੰਸ ਜਿਓ ਜਲਦੀ ਹੀ ਐਂਡਰਾਇਡ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਆਪਣਾ ਸਸਤਾ ਸਮਾਰਟਫੋਨ ਭਾਰਤ 'ਚ ਲਾਂਚ ਕਰਨ ਵਾਲੀ ਹੈ। ਇਸ ਨੂੰ ਤਿਆਰ ਕਰਨ ਲਈ ਜਿਓ ਨੇ ਘਰੇਲੂ ਕੰਪਨੀਆਂ ਨਾਲ ਹੱਥ ਵੀ ਮਿਲਿਆਇਆ ਹੈ। ਹਾਲਾਂਕਿ ਕਿਹੜੀ ਕੰਪਨੀ ਨਾਲ ਸਾਂਝੇਦਾਰੀ ਕੀਤੀ ਗਈ ਹੈ ਇਸ ਬਾਰੇ ਅਜੇ ਜਿਓ ਨੇ ਜਾਣਕਾਰੀ ਨਹੀਂ ਦਿੱਤੀ। ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਜਿਓ ਦੋ ਸਾਲਾਂ 'ਚ ਇਸ ਸਸਤੇ ਐਂਡਰਾਇਡ ਸਮਾਰਟਫੋਨ ਦੀਆਂ 20 ਕਰੋੜ ਇਕਾਈਆਂ ਤਿਆਰ ਕਰੇਗੀ।
ਇੰਨੀ ਹੋਵੇਗੀ ਕੀਮਤ Bloomberg ਦੀ ਰਿਪੋਰਟ ਮੁਤਾਬਕ, ਜਿਓ ਦਾ ਇਹ ਸਮਾਰਟਫੋਨ ਜਿਓ ਫੋਨ ਦਾ ਹੀ ਨਵਾਂ ਵਰਜ਼ਨ ਹੋ ਸਕਦਾ ਹੈ। ਇਸ ਨੂੰ 4000 ਰੁਪਏ (ਕਰੀਬ 54 ਡਾਲਰ) ਦੀ ਕੀਮਤ ਨਾਲ ਲਾਂਚ ਕੀਤਾ ਜਾਵੇਗਾ। ਇਸ ਲਈ ਕੰਪਨੀ ਅਲੱਗ ਤੋਂ ਸਸਤੇ ਪਲਾਨ ਵੀ ਲਾਂਚ ਕਰੇਗੀ।
ਚੀਨੀ ਕੰਪਨੀਆਂ ਦੀਆਂ ਵਧਣਗੀਆਂ ਮੁਸ਼ਕਲਾਂ
ਜਿਓ ਨੇ ਅਗਲੇ ਦੋ ਸਾਲਾਂ 'ਚ 15 ਤੋਂ 20 ਕਰੋੜ ਫੋਨ ਵੇਚਣ ਦਾ ਟੀਚਾ ਰੱਖਿਆ ਹੈ, ਇਸ ਨਾਲ ਘਰੇਲੂ ਫੋਨ ਕੰਪਨੀਆਂ ਨੂੰ ਨਵੇਂ ਮੌਕੇ ਮਿਲਣਗੇ, ਉਥੇ ਹੀ ਚੀਨੀ ਕੰਪਨੀਆਂ ਦੀਆਂ ਮੁਸ਼ਕਲਾਂ ਭਾਰਤ 'ਚ ਵਧ ਸਕਦੀਆਂ