ਸਮਰਾਟਫੋਨ ਬਾਜ਼ਾਰ ''ਚ ਵੀ ਤਹਿਲਕਾ ਮਚਾਉਣ ਲਈ ਤਿਆਰ ਰਿਲਾਇੰਸ Jio

Friday, Sep 02, 2016 - 03:46 PM (IST)

ਸਮਰਾਟਫੋਨ ਬਾਜ਼ਾਰ ''ਚ ਵੀ ਤਹਿਲਕਾ ਮਚਾਉਣ ਲਈ ਤਿਆਰ ਰਿਲਾਇੰਸ Jio
ਜਲੰਧਰ- 13 ਸਾਲ ਪਹਿਲਾਂ 501 ਰੁਪਏ ਦੀ ਕੀਮਤ ਵਾਲੇ ਸਮਾਰਟਫੋਨ ਨਾਲ ''ਕਰਲੋ ਦੁਨੀਆ ਮੁੱਠੀ ਮੇਂ'' ਦੇ ਨਾਰੇ ਨਾਲ ਲੋਕਾਂ ਦੇ ਦਿਲ-ਦਿਮਾਗ ''ਤੇ ਛਾ ਜਾਣ ਵਾਲੀ ਕੰਪਨੀ ਰਿਲਾਇੰਸ ਹੁਣ ਇਕ ਵਾਰ ਫਿਰ ''ਜਿਓ ਡਿਜੀਟਲ ਲਾਈਫ'' ਨਾਲ ਲੋਕਾਂ ਦੇ ਦਿਲਾਂ ਦੀ ਧੜਕਨ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਵੀਰਵਾਰ ਨੂੰ ਰਿਲਾਇੰਸ ਇੰਡਸਟਰੀ ਦੀ ਸਾਲਾਨਾ ਬੈਠਕ ਏ.ਜੀ.ਐੱਮ ਦਾ ਉਦਘਾਟਨ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜਿਓ ਨੂੰ ਲਾਂਚ ਕਰ ਦਿੱਤਾ ਹੈ। ਜਿਓ ਦੇ ਅਧਿਕਾਰਤ ਲਾਂਚ ਤੋਂ ਪਹਿਲਾਂ ਹੀ ਏਅਰਟੈੱਲ, ਆਈਡੀਆ ਅਤੇ ਵੋਡਾਫੋਨ ਵਰਗੀਆਂ ਕਈ ਨਾਮੀਂ ਕੰਪਨੀਆਂ ਸਦਮੇ ''ਚ ਸਨ ਹੁਣ ਜਿਓ ਦੇ ਲਾਂਚ ਤੋਂ ਬਾਅਦ ਇਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਸ ਤੋਂ ਇਲਾਵਾ ਭਾਰਤੀ ਸਮਾਰਟਫੋਨ ਬਾਜ਼ਾਰ ''ਚ ਤਹਿਲਕਾ ਮਚਾਉਣ ਲਈ ਰਿਲਾਇੰਸ ਡਿਜੀਟਲ ਦੇ ਲਾਈਫ ਬ੍ਰਾਂਡ ਦੇ ਤਹਿਤ ਚਾਰ ਸੀਰੀਜ਼ ਦੇ ਸਮਾਰਟਫੋਨ ਮੌਜੂਦ ਹਨ। ਇਨ੍ਹਾਂ ''ਚ Earth ਸੀਰੀਜ਼ ਦੇ 2, water ਸੀਰੀਜ਼ ਦੇ 8, Wind ਸੀਰੀਜ਼ ਦੇ 7 ਅਤੇ Flame ਸੀਰੀਜ਼ ਦੇ 8 ਸਮਰਾਟਫੋਨ ਸ਼ਾਮਲ ਹਨ। ਮਤਲਬ ਇਨ੍ਹਾਂ 25 4ਜੀ ਐੱਲ.ਟੀ.ਈ. ਅਤੇ VoLTE ਸਮਾਰਟਫੋਂਸ ਨਾਲ ਰਿਲਾਇੰਸ ਭਾਰਤੀ ਹੈਂਡਸੈੱਟ ਕੰਪਨੀਆਂ ਨੂੰ ਸਖਤ ਟੱਕਰ ਦੇਣ ਦੀ ਤਿਆਰੀ ''ਚ ਹੈ। 
ਇਨ੍ਹਾਂ ਸਮਾਰਟਫੋਂਸ ਨੂੰ ਖਰੀਦਣ ''ਤੇ ਯੂਜ਼ਰਸ ਨੂੰ ਜਿਓ ਦੀ ਸਿਮ ਫ੍ਰੀ ਦਿੱਤੀ ਜਾ ਰਹੀ ਹੈ। ਇਸ ਸਿਮ ''ਚ ਫਿਲਹਾਲ ਤਿੰਨ ਮਹੀਨੇ ਲਈ ਅਨਲਿਮਟਿਡ 4ਜੀ ਡਾਟਾ ਅਤੇ ਵੀਡੀਓ ਕਾਲਿੰਗ ਦੇ ਨਾਲ ਰੋਮਿੰਗ ਅਤੇ VoLTE ਕਾਲਿੰਗ ਫ੍ਰੀ ਦਿੱਤੀ ਜਾ ਰਹੀ ਹੈ। ਅਜਿਹੇ ''ਚ ਯੂਜ਼ਰਸ ਨੂੰ ਆਕਰਸ਼ਿਤ ਕਰਨ ਦਾ ਇਸ ਤੋਂ ਵਧੀਆ ਤਰੀਕਾ ਕਿਸੇ ਕੰਪਨੀ ਕੋਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਜਿਓ ਸਿਮ ਦਾ ਪ੍ਰਿਵਿਊ ਆਫਰ ਦੇ ਨਾਲ ਹੀ ਰਿਲਾਇੰਸ ਡਿਜੀਟਲ ਨੇ LYF ਬ੍ਰਾਂਡ ਦੇ ਤਹਿਤ ਸਸਤੇ 4ਜੀ LTE ਵਾਲੇ ਸਮਾਰਟਫੋਨ ਲਾਂਚ ਕਰਨੇ ਸ਼ੁਰੂ ਕੀਤੇ ਸਨ। ਬਾਜ਼ਾਰ ''ਚ 2,999 ਰੁਪਏ ਤੋਂ ਲੈ ਕੇ 20,000 ਰੁਪਏ ਤੱਕ ਦੇ LYF ਦੇ ਸਮਰਾਟਫੋਨ ਮੌਜੂਦ ਹਨ।

Related News