ਤਿੰਨ ਮਹੀਨੇ ਦੇ ਬਾਅਦ ਇਹ ਹੋਣਗੇ Reliance Jio ਦੇ 4G Plans

Thursday, Sep 01, 2016 - 02:13 PM (IST)

ਤਿੰਨ ਮਹੀਨੇ ਦੇ ਬਾਅਦ ਇਹ ਹੋਣਗੇ Reliance Jio ਦੇ 4G Plans

ਨਵੀਂ ਦਿੱਲੀ /ਜਲੰਧਰ- ਰਿਲਾਇੰਸ ਇੰਡਸਟਰੀਜ਼ ਦੀ ਸਾਲਾਨਾ ਬੈਠਕ ਏ. ਜੀ. ਐੱਮ ਦਾ ਉਦਘਾਟਨ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜਿਓ ਨੂੰ ਲਾਂਚ ਕਰ ਦਿੱਤਾ ਹੈ। ਇਸ ਮੌਕੇ ''ਤੇ ਅੰਬਾਨੀ ਨੇ ਕਿਹਾ ਕਿ ਇਹ ਸੇਵਾ ਪੀ. ਐੱਮ ਮੋਦੀ ਦੇ ਨਿਰਜਨ (ਮੇਕ ਇੰਨ ਇੰਡੀਆ) ਨੂੰ ਸਮਰਪਿਤ ਹੈ।

 

ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਜਿਓ ਦੇ ਕਿਸੇ ਵੀ ਗਾਹਕ ਨੂੰ ਭਾਰਤ ''ਚ ਕਿਸੇ ਵੀ ਨੈੱਟਵਰਕ ''ਤੇ ਵੌਇਸ ਕਾਲ ਲਈ ਕੋਈ ਵੀ ਸ਼ੁਲਕ ਦੇਣ ਦੀ ਜ਼ਰੂਰਤ ਨਹੀਂ ਹੈ , ਇਸ ਦੇ ਨਾਲ ਹੀ ਰੋਮਿੰਗ ਸ਼ੁਲਕ ਵੀ ਸਿਫ਼ਰ ਰਹੇਗਾ। ਜਿਓ ਦੀਆਂ ਕੀਮਤਾਂ ਗਾਹਕਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕਰਨ ਲਈ ਨਿਰਧਾਰਤ ਕੀਤੀ ਗਈਆਂ ਹਨ ,  ਗਾਹਕਾਂ ਨੂੰ ਕੇਵਲ ਇਕ ਹੀ ਸੇਵਾ- ਡਾਟਾ ਜਾਂ ਵੌਇਸ਼ ਕਾਲ ਲਈ ਭੁਗਤਾਨੇ ਕਰਨਾ ਚਾਹੀਦਾ ਹੈ, ਜਿਓ ਦੇ ਗਾਹਕਾਂ ਲਈ ਸਾਰੀਆਂ ਵੌਇਸ ਕਾਲ ਪੂਰੀ ਤਰ੍ਹਾਂ ਮੁਫਤ ਹੋਵੇਗੀ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਨੇ ਕਿਹਾ ਕਿ ਡਿਜ਼ੀਟਲ ਜੀਵਨ ਲਈ ਡਾਟਾ ਆਕਸੀਜਨ ਦੀ ਤਰ੍ਹਾਂ ਹੈ ਅਤੇ ਕਿਸੇ ਨੂੰ ਵੀ ਡਾਟਾ ਪਹੁੰਚ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਹੈ।

 

ਅੰਬਾਨੀ ਨੇ ਕਿਹਾ ਕਿ ਜਿਓ ਦਾ ਆਧਾਰ ਡਾਟਾ ਸ਼ੁਲਕ ਮੌਜੂਦਾ ਦਰਾਂ ਦੇ ਦਸਵੇਂ ਹਿੱਸੇ ਦੇ ਬਰਾਬਰ ਹੋਵੇਗਾ, ਹੁਣ ਪ੍ਰਤੀ ਜੀ. ਬੀ (1024 ਮੈਗਾਬਾਇਟ) ਯੂਜ਼ ਕਰਨ ਲਈ ਸਿਰਫ 50 ਰੁਪਏ ਦਾ ਸ਼ੁਲਕ ਲੈਣਗੇ, ਵਿਦਿਆਰਥੀਆਂ ਨੂੰ 25 ਫ਼ੀਸਦੀ ਜ਼ਿਆਦਾ ਡਾਟਾ ਮਿਲੇਗਾ। ਅੰਬਾਨੀ ਨੇ ਜਿਓ ਦੇ ਗਾਹਕਾਂ ਲਈ ਪੰਜ ਸਿਤੰਬਰ ਤੋਂ 31 ਦਿਸੰਬਰ 2016 ਤੱਕ ''ਮੁਫਤ ਵੈਲਕਮ ਆਫਰ'' ਦੀ ਘੋਸ਼ਣਾ ਕੀਤੀ ਹੈ ਅਤੇ ਸਭ ਤੋਂ ਛੋਟੀ ਸੰਭਾਵਿਕ ਮਿਆਦ ''ਚ ਦੱਸ ਕਰੋੜ ਗਾਹਕ ਬਣਾਉਣ ਦਾ ਟੀਚਾ ਰੱਖਿਆ ਹੈ।


Related News