ਰਿਲਾਇੰਸ ਡਿਜੀਟਲ ਦੇ 'ਜਿਓ HP ਸਮਾਰਟ ਸਿਮ ਲੈਪਟਾਪ' ਆਫ਼ਰ 'ਚ ਮਿਲੇਗਾ 100GB ਫ੍ਰੀ ਡਾਟਾ
07/16/2022 1:44:33 PM

ਗੈਜੇਟ ਡੈਕਸ-ਜਿਓ 'ਐੱਚ.ਪੀ. ਸਮਾਰਟ ਸਿਮ ਲੈਪਟਾਪ' ਆਫ਼ਰ ਆਪਣੀ ਤਰ੍ਹਾਂ ਦਾ ਪਹਿਲਾ ਸਮਾਰਟ ਐੱਲ.ਟੀ.ਈ. ਲੈਪਟਾਪ ਆਫਰ ਹੈ ਜੋ ਗਾਹਕਾਂ ਨੂੰ ਐੱਚ.ਪੀ. ਸਮਾਰਟ ਸਿਮ ਦੇ ਬਿਨਾਂ ਕਿਸੇ ਵਾਧੂ ਕੀਮਤ ਦੇ 100 ਜੀ.ਬੀ. ਡਾਟਾ ਨਾਲ ਜਿਓ ਡਿਜੀਟਲ ਲਾਈਫ ਦਾ ਲਾਭ ਲੈਣ 'ਚ ਸਮਰਥਨ ਬਣਾਉਂਦਾ ਹੈ।
ਇਹ ਵੀ ਪੜ੍ਹੋ : ਪਾਕਿ ਦੇ ਸਿੰਧ 'ਚ ਨੌਜਵਾਨ ਦੇ ਕਤਲ ਤੋਂ ਬਾਅਦ ਹਿੰਸਕ ਝੜਪਾਂ ਮਗਰੋਂ ਪੁਲਸ ਨੇ 160 ਤੋਂ ਵੱਧ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਇਹ ਆਫ਼ਰ ਚੁਨਿੰਦਾ ਐੱਚ.ਪੀ. ਲੈਪਟਾਪ ਦੇ ਨਵੇਂ ਗਾਹਕਾਂ ਲਈ ਲਾਗੂ ਹੈ। ਨਵੇਂ ਐੱਚ.ਪੀ. ਐੱਲ.ਟੀ.ਈ. ਲੈਪਟਾਪ ਨਾਲ ਨਵੀਂ ਜਿਓ ਸਿਮ ਦੀ ਮੈਂਬਰਸ਼ਿਪ ਲੈਣ 'ਤੇ 365 ਦਿਨਾਂ ਲਈ (1500 ਰੁਪਏ ਦੀ ਕੀਮਤ) 100 ਜੀ.ਬੀ. ਡਾਟਾ ਬਿਨਾਂ ਕਿਸੇ ਵਾਧੂ ਕੀਮਤ ਮਿਲਦਾ ਹੈ। ਇਹ ਚੁਨਿੰਦਾ ਐੱਚ.ਪੀ. ਲੈਪਟਾਪ ਮਾਡਲ HP 14ef1003tu and HP 14ef1002tu ਅਤੇ ਜਿਓ ਐੱਚ.ਪੀ. ਸਮਾਰਟ ਸਿਮ ਲੈਪਟਾਪ ਆਫ਼ਰ ਦਾ ਲਾਭ ਰਿਲਾਇੰਸ ਸਟੋਰਸ 'ਤੇ ਖਰੀਦੇ ਗਏ ਐੱਚ.ਪੀ. ਸਮਾਰਟ ਲੈਪਟਾਪ ਜਾਂ ਰਿਲਾਇੰਸਡਿਜੀਟਲ. ਇਨ ਜਾਂ JioMart.com ਰਾਹੀਂ ਆਨਲਾਈਨ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਵਿਦੇਸ਼ੀ ਮੁਦਰਾ ਭੰਡਾਰ 8.062 ਅਰਬ ਡਾਲਰ ਘੱਟ ਕੇ 580.252 ਅਰਬ ਡਾਲਰ 'ਤੇ
ਇਸ ਡਿਵਾਈਸ ਦੀ ਖਰੀਦ 'ਤੇ ਗਾਹਕ ਬਿਨਾਂ ਕਿਸੇ ਵਾਧੂ ਲਾਗਤ ਦੇ ਇਕ ਨਵਾਂ ਜਿਓ ਸਿਮ ਪ੍ਰਾਪਤ ਕਰ ਸਕਦੇ ਹਨ। 100 ਜੀ.ਬੀ. ਮੁਫ਼ਤ ਡਾਟਾ ਖਤਮ ਹੋਣ ਜਾਣ ਤੋਂ ਬਾਅਦ ਬਾਕੀ ਬਚੀ ਮਿਆਦ 'ਚ ਇੰਟਰਨੈੱਟ ਦੀ ਸਪੀਡ 64 ਕੇ.ਪੀ.ਬੀ.ਐੱਸ. ਮਿਲੇਗੀ। ਉਪਭੋਗਤਾ ਚਾਹੇ ਤਾਂ ਵਾਧੂ ਹਾਈ ਸਪੀਡ 4ਜੀ ਡਾਟਾ ਲਈ Myjio ਜਾਂ Jio.com ਤੋਂ ਉਪਲੱਬਧ ਡਾਟਾ ਪੈਕ/ਪਲਾਨ ਨਾਲ ਰਿਚਾਰਜ ਕਰ ਸਕਦੇ ਹਨ ਅਤੇ ਹਾਈ ਸਪੀਡ ਦਾ ਆਨੰਦ ਲੈ ਸਕਦੇ ਹਨ। ਇਸ ਨੂੰ ਤੁਸੀਂ ਆਨਲਾਈਨ reliancedigital.in, JioMart.com ਅਤੇ ਆਫਲਾਈਨ ਰਿਲਾਇੰਸ ਡਿਜਟੀਲ ਸਟੋਰ 'ਤੇ ਲੋੜੀਂਦੇ ਦਸਤਾਵੇਜ਼ ਦੇ ਕੇ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ : ਚੋਣ ਧੋਖਾਧੜੀ ਦੇ ਮੁਕੱਦਮੇ 'ਚ ਸੂ ਚੀ ਨੇ ਦਰਜ ਕਰਵਾਇਆ ਬਿਆਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ