ਰਿਲਾਇੰਸ ਦਾ ਧਮਾਕਾ: ਲਾਂਚ ਕੀਤਾ ਸਭ ਤੋਂ ਸਸਤਾ 4G ਸਮਾਰਟਫੋਨ

Thursday, May 26, 2016 - 02:34 PM (IST)

ਰਿਲਾਇੰਸ ਦਾ ਧਮਾਕਾ: ਲਾਂਚ ਕੀਤਾ ਸਭ ਤੋਂ ਸਸਤਾ 4G ਸਮਾਰਟਫੋਨ
ਜਲੰਧਰ— ਭਾਰਤ ਦੀ ਟੈਲੀਕਮਿਊਨਿਕੇਸ਼ਨ ਕੰਪਨੀ ਰਿਲਾਇੰਸ ਨੇ ਆਪਣਾ ਸਸਤਾ 4G ਸਮਾਰਟਫੋਨ Lyf ਫਲੇਮ 3 ਲਾਂਚ ਕਰ ਦਿੱਤਾ ਹੈ। 3,999 ਰੁਪਏ ਦੀ ਕੀਮਤ ਵਾਲਾ ਇਹ ਸਮਾਰਟਫੋਨ ਐਕਸਕਲੂਜ਼ਿਵ ਤੌਰ ''ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਹੋਮਸ਼ਾਪ 18 ''ਤੇ ਮਿਲੇਗਾ। ਭਾਰਤ ''ਚ ਇਸ ਨੂੰ 4G VoLTE ਫੀਚਰ ਨਾਲ ਲੈਸ ਹੁਣ ਤੱਕ ਦਾ ਸਭ ਤੋਂ ਸਸਤਾ ਸਮਾਰਟਫੋਨ ਦੱਸਿਆ ਜਾ ਰਿਹਾ ਹੈ। ਆਏ ਜਾਣਦੇ ਹਾਂ ਇਸ ਸਮਾਰਟਫੋਨ ਦੇ ਫਚੀਰਜ਼ ਬਾਰੇ-
 
ਡਿਸਪਲੇ- 4-ਇੰਚ ਦੀ ਡਬਲਯੂ.ਵੀ.ਜੀ.ਏ. ਆਈ.ਪੀ.ਐੱਸ. ਡਿਸਪਲੇ
ਪ੍ਰੋਸੈਸਰ- 1.5 ਗੀਗਾਹਰਟਜ਼ ਕਵਾਜ-ਕੋਰ ਪ੍ਰੋਸੈਸਰ
ਕੈਮਰਾ- 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ
ਰੈਮ- 512ਐੱਮ.ਬੀ.
ਬੈਟਰੀ- 1700 ਐੱਮ.ਏ.ਐੱਚ.
ਆਪਰੇਟਿੰਗ ਸਿਸਟਮ- ਐਂਡ੍ਰਾਇਡ 5.1 ਲਾਲੀਪਾਪ
ਮੈਮਰੀ- 4ਜੀ.ਬੀ. ਇੰਟਰਨਲ ਸਟੋਰੇਜ਼ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
 
ਹੋਰ ਫੀਚਰਜ਼-
4ਜੀ ਐੱਲ.ਟੀ.ਈ. ਤੋਂ ਇਲਾਵਾ 3ਜੀ ਐੱਚ.ਐੱਸ.ਪੀ.ਏ.+, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0 ਅਤੇ ਜੀ.ਪੀ.ਐੱਸ. ਵਰਗੇ ਫੀਚਰ ਮੌਜੂਦ ਹਨ।

Related News