200MP ਕੈਮਰਾ ਤੇ 8 ਜੀਬੀ ਰੈਮ ਸਟੋਰੇਜ ਨਾਲ ਰੈਡਮੀ ਦਾ ਇਹ Phone ਹੋਇਆ ਲਾਂਚ, ਜਾਣੋ Price ਤੇ features
Sunday, Mar 16, 2025 - 02:48 PM (IST)

ਗੈਜੇਟ ਡੈਸਕ - Redmi ਨੇ ਖੁਫੀਆ ਤੌਰ ’ਤੇ ਆਪਣਾ ਨਵਾਂ ਫੋਨ Redmi Note 14S ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੰਪਨੀ ਦੀ ਚੈੱਕ ਗਣਰਾਜ ਦੀ ਵੈੱਬਸਾਈਟ 'ਤੇ ਸੂਚੀਬੱਧ ਕੀਤਾ ਗਿਆ ਹੈ ਜਿੱਥੇ ਇਸ ਬਾਰੇ ਵੇਰਵੇ ਦਿੱਤੇ ਗਏ ਹਨ। ਇਹ ਫੋਨ Redmi Note 13 Pro 4G ਦਾ ਰੀਬ੍ਰਾਂਡਡ ਵਰਜ਼ਨ ਦੱਸਿਆ ਜਾ ਰਿਹਾ ਹੈ ਜਿਸ ਨੂੰ ਕੰਪਨੀ ਨੇ ਪਿਛਲੇ ਸਾਲ ਜਨਵਰੀ ’ਚ ਲਾਂਚ ਕੀਤਾ ਸੀ। Redmi Note 14S ਫੋਨ ਵਿਚ 6.67-ਇੰਚ AMOLED ਡਿਸਪਲੇਅ ਹੈ। ਇਸ ਦਾ ਰਿਫਰੈਸ਼ ਰੇਟ 120Hz ਹੈ। ਫੋਨ ਵਿਚ ਕਾਰਨਿੰਗ ਗੋਰਿਲਾ ਗਲਾਸ ਸੁਰੱਖਿਆ ਵੀ ਦਿੱਤੀ ਗਈ ਹੈ। ਇਹ ਮੀਡੀਆਟੈੱਕ ਦੇ ਹੀਲੀਓ ਜੀ99 ਚਿੱਪਸੈੱਟ ਨਾਲ ਲੈਸ ਹੈ। ਇਸ ਦੀ ਇਕ ਖਾਸ ਖਾਸੀਅਤ ਇਸਦਾ 200MP ਕੈਮਰਾ ਹੈ। ਆਓ ਜਾਣਦੇ ਹਾਂ ਇਸ ਫੋਨ ਦੇ ਹੋਰ ਖਾਸ ਫੀਚਰਜ਼।
ਪੜ੍ਹੋ ਇਹ ਅਹਿਮ ਖ਼ਬਰ - ਤੁਰੰਤ ਕਰ ਲਓ WhatsApp ’ਤੇ ਇਹ ਸੈਟਿੰਗਾਂ On! ਨਹੀਂ ਤਾਂ ਹੈਕ ਹੋ ਸਕਦੈ ਤੁਹਾਡਾ Phone
Redmi Note 14S price
Redmi Note 14S ਨੂੰ ਕੰਪਨੀ ਨੇ ਆਪਣੀ ਚੈੱਕ ਗਣਰਾਜ ਸਾਈਟ 'ਤੇ ਸੂਚੀਬੱਧ ਕੀਤਾ ਹੈ। ਇਹ ਫੋਨ ਤਿੰਨ ਰੰਗਾਂ ਦੇ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ’ਚ ਨੀਲਾ, ਕਾਲਾ ਅਤੇ ਜਾਮਨੀ ਸ਼ਾਮਲ ਹਨ। ਇਸਦੀ ਕੀਮਤ 5,999 CZK (ਲਗਭਗ 22,000 ਰੁਪਏ) ਹੈ। ਕੰਪਨੀ ਨੇ ਫੋਨ ਦਾ ਇਕ ਸਿੰਗਲ ਮਾਡਲ ਲਾਂਚ ਕੀਤਾ ਹੈ ਜਿਸ ’ਚ 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਹੈ।
ਪੜ੍ਹੋ ਇਹ ਅਹਿਮ ਖ਼ਬਰ - Smartphone ਨਾਲ ਕਰ ਰਹੇ ਹੋ ਅਜਿਹੇ ਕੰਮ ਤਾਂ ਹੋ ਜਾਓ ਸਾਵਧਾਨ! ਭਰਨਾ ਪੈ ਸਕਦੈ ਵੱਡਾ ਹਰਜਾਨਾ
Redmi Note 14S specifications
Redmi Note 14S ਫੋਨ ’ਚ 6.67-ਇੰਚ AMOLED ਡਿਸਪਲੇਅ ਹੈ। ਇਸ ’ਚ FHD+ ਰੈਜ਼ੋਲਿਊਸ਼ਨ ਦਿਖਾਈ ਦਿੰਦਾ ਹੈ। ਇਸ ਦਾ ਰਿਫਰੈਸ਼ ਰੇਟ 120Hz ਹੈ। ਫੋਨ ’ਚ ਕਾਰਨਿੰਗ ਗੋਰਿਲਾ ਗਲਾਸ ਸੁਰੱਖਿਆ ਵੀ ਦਿੱਤੀ ਗਈ ਹੈ। ਇਹ ਮੀਡੀਆਟੈੱਕ ਦੇ ਹੀਲੀਓ ਜੀ99 ਚਿੱਪਸੈੱਟ ਨਾਲ ਲੈਸ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਫੋਨ ਦੇ ਬੈਕ ਪੈਨਲ ਡਿਜ਼ਾਈਨ ’ਚ ਥੋੜ੍ਹਾ ਜਿਹਾ ਬਦਲਾਅ ਦੇਖਿਆ ਜਾ ਰਿਹਾ ਹੈ। ਰੈੱਡਮੀ ਦਾ ਇਹ ਨਵਾਂ ਫੋਨ 8 ਜੀਬੀ ਰੈਮ ਦੇ ਨਾਲ 256 ਜੀਬੀ ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ ’ਚ 4G ਕਨੈਕਟੀਵਿਟੀ ਦਿੱਤੀ ਗਈ ਹੈ। ਇਸ ਦੇ ਪਿਛਲੇ ਪਾਸੇ 200MP ਦਾ ਮੁੱਖ ਕੈਮਰਾ ਹੈ ਅਤੇ ਨਾਲ ਹੀ 8MP ਦਾ ਅਲਟਰਾਵਾਈਡ ਲੈਂਸ ਵੀ ਹੈ। ਤੀਜਾ ਸੈਂਸਰ 2-ਮੈਗਾਪਿਕਸਲ ਦਾ ਮੈਕਰੋ ਸ਼ੂਟਰ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਹੈ। ਡਿਵਾਈਸ ’ਚ 67W ਫਾਸਟ ਚਾਰਜਿੰਗ ਲਈ ਸਪੋਰਟ ਦੇ ਨਾਲ 5,000mAh ਬੈਟਰੀ ਹੈ। ਸੁਰੱਖਿਆ ਲਈ ਇਸ ’ਚ ਅੰਡਰ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਹੈ। ਫੋਨ ਨੂੰ ਧੂੜ ਅਤੇ ਪਾਣੀ ਪ੍ਰਤੀਰੋਧ ਲਈ IP64 ਰੇਟਿੰਗ ਮਿਲਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - Mobile ’ਤੇ ਆਉਣ ਅਜਿਹੇ Message ਤਾਂ ਤੁਰੰਤ ਹੋ ਜਾਓ ਸਾਵਧਾਨ! Scammers ਨੇ ਲੱਭਿਆ ਨਵਾਂ ਤਰੀਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ