Redmi Note 9 Pro Max ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੇ ਸ਼ਾਨਦਾਰ ਆਫਰ

08/19/2020 10:56:14 AM

ਗੈਜੇਟ ਡੈਸਕ– ਸ਼ਾਓਮੀ ਦੇ ਸਮਾਰਟਫੋਨ Redmi Note 9 Pro Max ਦੀ 19 ਅਗਸਤ ਯਾਨੀ ਅੱਜ ਫਲੈਸ਼ ਸੇਲ ਹੈ। ਇਹ ਸੇਲ ਈ-ਕਾਮਰਸ ਸਾਈਟ ਆਮੈਜ਼ੋਨ ਇੰਡੀਆ ’ਤੇ ਦੁਪਹਿਰ ਨੂੰ 12 ਵਜੇ ਸ਼ੁਰੂ ਹੋਵੇਗੀ। ਗਾਹਕਾਂ ਨੂੰ ਇਸ ਸੇਲ ’ਚ Redmi Note 9 Pro Max ਖ਼ਰੀਦਣ ’ਤੇ ਡਿਸਕਾਊਂਟ ਤੋਂ ਲੈ ਕੇ ਨੋ-ਕਾਸਟ ਈ.ਐੱਮ.ਆਈ. ਤਕ ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਟੈਲੀਕਾਮ ਕੰਪਨੀ ਏਅਰਟੈੱਲ ਵਲੋਂ ਵੀ ਕਈ ਆਫਰ ਦਿੱਤੇ ਜਾਣਗੇ। ਦੱਸ ਦੇਈਏ ਕਿ ਕੰਪਨੀ ਨੇ ਇਸ ਮਾਰਟਫੋਨ ਨੂੰ ਸਾਲ ਦੀ ਸ਼ੁਰੂਆਤ ’ਚ ਲਾਂਚ ਕੀਤਾ ਸੀ। 

PunjabKesari

Redmi Note 9 Pro Max ਕੀਮਤ ਤੇ ਆਫਰ
Redmi Note 9 Pro Max 3 ਮਾਡਲਾਂ ’ਚ ਮਿਲੇਗਾ। 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,499 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਹੈ। ਆਫਰ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ICICI ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਇਹ ਸਮਾਰਟਫੋਨ ਖ਼ਰੀਦਣ ’ਤੇ 3 ਫੀਸਦੀ ਦਾ ਡਿਸਕਾਊਂਟ ਮਿਲੇਗਾ, ਜਦਕਿ ਪ੍ਰਾਈਮ ਮੈਂਬਰਾਂ ਨੂੰ 5 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਨਾਲ ਵੀ ਖਰੀਦਿਆ ਜਾ ਸਕੇਗਾ। 

ਏਅਰਟੈੱਲ ਵਲੋਂ ਮਿਲਣ ਵਾਲੇ ਆਫਰ
ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਗਾਹਕਾਂ ਨੂੰ Redmi Note 9 Pro Max ਦੀ ਖ਼ਰੀਦਾਰੀ ਕਰਨ ’ਤੇ 298 ਰੁਪਏ ਅਤੇ 398 ਰੁਪਏ ਵਾਲੇ ਰੀਚਾਰਜ ਪਲਾਨ ਨਾਲ ਡਬਲ ਡਾਟਾ ਦਾ ਫਾਇਦਾ ਦੇਵੇਗੀ। 


Rakesh

Content Editor

Related News