48MP ਕੈਮਰੇ ਵਾਲੇ Redmi Note 8 ਦੀ ਸੇਲ ਅੱਜ, ਜਾਣੋ ਕੀਮਤ ਤੇ ਆਫਰਜ਼

11/26/2019 11:43:54 AM

ਗੈਜੇਟ ਡੈਸਕ– ਸ਼ਾਓਮੀ ਦਾ ਬਜਟ ਸੈਗਮੈਂਟ ਦਾ ਲੇਟੈਸਟ ਸਮਾਰਟਫੋਨ Redmi Note 8 ਅੱਜ ਇਕ ਵਾਰ ਫਿਰ ਫਲੈਸ਼ ਸੇਲ ’ਤੇ ਉਪਲੱਬਧ ਹੋਵੇਗਾ। ਸ਼ਾਓਮੀ ਨੇ ਇਸ ਸਮਾਰਟਫੋਨ ਨੂੰ ਪਿਛਲੇ ਮਹੀਨੇ ਮਿਡ ਰੇਂਜ ਦੇ ਗੇਮਿੰਗ ਸੈਂਟ੍ਰਿਕ ਸਮਾਰਟਫੋਨ Redmi Note 8 Pro ਦੇ ਨਾਲ ਲਾਂਚ ਕੀਤਾ ਸੀ। Redmi Note 8 ਸਮਾਰਟਫੋਨ ਅੱਜ ਐਮਾਜ਼ੋਨ ਅਤੇ ਮੀ ਡਾਟ ਕਾਮ ’ਤੇ ਦੁਪਹਿਰ 12 ਵਜੇ ਸੇਲ ਲਈ ਉਪਲੱਬਧ ਹੋਵੇਗਾ। ਇਸ ਫੋਨ ਨੂੰ 9,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ। 

ਕੀਮਤ ਤੇ ਆਫਰਜ਼
ਸ਼ਾਓਮੀ ਨੇ ਭਾਰਤ ’ਚ Redmi Note 8 ਸਮਾਰਟਫੋਨ ਨੂੰ ਦੋ ਵੇਰੀਐਂਟ ’ਚ ਲਾਂਚ ਕੀਤਾ ਹੈ। ਇਸ ਦੇ ਪਹਿਲੇ ਵੇਰੀਐਂਟ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ, ਜਿਸ ਦੀ ਕੀਮਤ 9,999 ਰੁਪਏ ਹੈ। ਇਸ ਦਾ ਹਾਈ-ਐਂਡ ਵੇਰੀਐਂਟ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦੇ ਨਾਲ 12,999 ਰੁਪਏ ’ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਐਮਾਜ਼ੋਨ ਇੰਡੀਆ ’ਤੋਂ ਖਰੀਦਣ ’ਤੇ ਏਅਰਟੈੱਲ ਦੇ ਨਾਲ ਡਬਲ ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਹ ਆਫਰ 249 ਰੁਪਏ ਅਤੇ 349 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਨਾਲ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਐੱਚ.ਡੀ.ਐੱਫ.ਸੀ. ਬੈਂਕ ਡੈਬਿਟ ਕਾਰਡ ਰਾਹੀਂ ਪੇਮੈਂਟ ਕਰਨ ’ਤੇ 10 ਫੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ। 


Related News