108 MP ਕੈਮਰਾ ਵਾਲੇ Redmi ਫੋਨ ''ਤੇ ਮਿਲ ਰਹੀ ਭਾਰੀ ਛੋਟ
Friday, Jan 09, 2026 - 04:44 PM (IST)
ਗੈਜੇਟ ਡੈਸਕ- ਟੈਕਨਾਲੋਜੀ ਦਿੱਗਜ ਸ਼ਾਓਮੀ ਨੇ ਸਾਲ 2026 ਵਿੱਚ ਆਪਣਾ ਪਹਿਲਾ ਧਮਾਕੇਦਾਰ ਸਮਾਰਟਫੋਨ Redmi Note 15 5G ਭਾਰਤ ਵਿੱਚ ਲਾਂਚ ਕਰ ਦਿੱਤਾ ਹੈ, ਜਿਸ ਦੀ ਪਹਿਲੀ ਸੇਲ ਹੁਣ ਸ਼ੁਰੂ ਹੋ ਚੁੱਕੀ ਹੈ। ਗਾਹਕ ਇਸ ਸ਼ਾਨਦਾਰ ਫੋਨ ਨੂੰ Amazon ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ (mi.com) ਤੋਂ ਖਰੀਦ ਸਕਦੇ ਹਨ।
ਕੀਮਤ ਅਤੇ ਆਫਰਜ਼
Redmi Note 15 5G ਨੂੰ ਦੋ ਵੇਰੀਐਂਟਸ ਵਿੱਚ ਪੇਸ਼ ਕੀਤਾ ਗਿਆ ਹੈ:
• 8GB RAM + 128GB ਸਟੋਰੇਜ: ਇਸ ਦੀ ਅਸਲ ਕੀਮਤ 22,999 ਰੁਪਏ ਹੈ।
• 8GB RAM + 256GB ਸਟੋਰੇਜ: ਇਸ ਦੀ ਕੀਮਤ 24,999 ਰੁਪਏ ਰੱਖੀ ਗਈ ਹੈ।
ਖ਼ਾਸ ਗੱਲ ਇਹ ਹੈ ਕਿ ਕੰਪਨੀ ਵੱਲੋਂ ਪਹਿਲੀ ਸੇਲ 'ਤੇ 3,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਹੀ ਹੈ। ਇਹ ਆਫਰ SBI, Axis ਅਤੇ ICICI ਬੈਂਕ ਦੇ ਕ੍ਰੈਡਿਟ ਕਾਰਡਾਂ 'ਤੇ ਉਪਲੱਬਧ ਹੈ, ਜਿਸ ਤੋਂ ਬਾਅਦ ਫੋਨ ਦੀ ਸ਼ੁਰੂਆਤੀ ਪ੍ਰਭਾਵਸ਼ਾਲੀ ਕੀਮਤ 19,999 ਰੁਪਏ ਹੋ ਜਾਂਦੀ ਹੈ। ਇਹ ਫੋਨ ਬਲੈਕ, ਗਲੇਸ਼ੀਅਰ ਬਲੂ ਅਤੇ ਮਿਸਟ ਪਰਪਲ ਰੰਗਾਂ ਵਿੱਚ ਉਪਲੱਬਧ ਹੈ।
ਫੀਚਰਜ਼
ਫੋਨ ਦੀ ਸਭ ਤੋਂ ਵੱਡੀ ਖ਼ੂਬੀ ਇਸਦਾ ਕੈਮਰਾ ਸੈੱਟਅੱਪ ਹੈ। ਇਸ ਵਿੱਚ 108MP ਦਾ ਪ੍ਰਾਇਮਰੀ ਕੈਮਰਾ ਅਤੇ 8MP ਦਾ ਅਲਟਰਾ ਵਾਈਡ ਐਂਗਲ ਲੈਂਜ਼ ਦਿੱਤਾ ਗਿਆ ਹੈ। ਸੈਲਫੀ ਦੇ ਸ਼ੌਕੀਨਾਂ ਲਈ ਫਰੰਟ ਵਿੱਚ 20MP ਦਾ ਕੈਮਰਾ ਮਿਲਦਾ ਹੈ। ਫੋਨ ਵਿੱਚ 6.77-ਇੰਚ ਦੀ AMOLED ਡਿਸਪਲੇਅ ਹੈ, ਜੋ 120Hz ਰਿਫਰੈਸ਼ ਰੇਟ ਅਤੇ ਗੋਰਿੱਲਾ ਗਲਾਸ 7i ਦੀ ਸੁਰੱਖਿਆ ਨਾਲ ਆਉਂਦੀ ਹੈ।
ਬਿਹਤਰ ਪਰਫਾਰਮੈਂਸ ਲਈ ਇਸ ਵਿੱਚ Snapdragon 6 Gen 3 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 5520mAh ਦੀ ਵੱਡੀ ਬੈਟਰੀ ਲਗਾਈ ਗਈ ਹੈ, ਜੋ 45W ਫਾਸਟ ਚਾਰਜਿੰਗ ਅਤੇ 18W ਰਿਵਰਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੰਪਨੀ ਨੇ ਇਸ ਫੋਨ ਨੂੰ Android 15 ਦੇ ਨਾਲ ਲਾਂਚ ਕੀਤਾ ਹੈ। ਸ਼ਾਓਮੀ ਨੇ ਵਾਅਦਾ ਕੀਤਾ ਹੈ ਕਿ ਇਸ ਡਿਵਾਈਸ ਨੂੰ ਚਾਰ ਸਾਲ ਤੱਕ ਸਾਫਟਵੇਅਰ ਅਪਡੇਟ ਅਤੇ 6 ਸਾਲ ਤੱਕ ਸਕਿਓਰਿਟੀ ਅਪਡੇਟਸ ਮਿਲਣਗੇ, ਜੋ ਇਸਨੂੰ ਲੰਬੇ ਸਮੇਂ ਤੱਕ ਵਰਤੋਂ ਯੋਗ ਬਣਾਉਂਦੇ ਹਨ।
