ਭਾਰਤ ’ਚ ਲਾਂਚ ਹੋਇਆ Redmi Note 11T 5G, ਜਾਣੋ ਕੀਮਤ ਤੇ ਫੀਚਰਜ਼

Wednesday, Dec 01, 2021 - 01:42 PM (IST)

ਗੈਜੇਟ ਡੈਸਕ– ਰੈੱਡਮੀ ਇੰਡੀਆ ਨੇ ਆਖ਼ਿਰਕਾਰ ਆਪਣੇ ਨਵੇਂ 5ਜੀ ਸਮਾਰਟਫੋਨ Redmi Note 11T 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ 90Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਡਿਸਪਲੇਅ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ ਪੰਚਹੋਲ ਡਿਸਪਲੇਅ ਵੀ ਮਿਲਦੀ ਹੈ। ਇਸ ਨੂੰ ਵਾਟਰ ਰੈਸਿਸਟੈਂਟ ਲਈ IP5 ਦੀ ਰੇਟਿੰਗ ਮਿਲੀ ਹੈ। 

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

ਕੀਮਤ ਤੇ ਆਫਰ
ਕੀਮਤ ਦੀ ਗੱਲ ਕਰੀਏ ਤਾਂ Redmi Note 11T 5G ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ, ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਜਲ ਦੀ ਕੀਮਤ 19,999 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਐਕਵਾਮਰੀਨ ਬਲੂ, ਮੈਟ ਬਲੈਕ ਅਤੇ ਸਟਾਰਡਸਟ ਵਾਈਟ ਰੰਗ ’ਚ 7 ਦਸੰਬਰ ਤੋਂ ਐਮਾਜ਼ੋਨ, ਮੀ ਡਾਟ ਕਾਮ, ਮੀ ਹੋਮ ਅਤੇ ਰਿਟੋਲ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ। ਲਾਂਚਿੰਗ ਆਫਰ ਤਹਿਤ ਜੇਕਰ ਤੁਸੀਂ ਫੋਨ ਨੂੰ ICICI ਬੈਂਕ ਦੇ ਕਾਰਡ ਰਾਹੀਂ ਖਰੀਦਦੇ ਹੋ ਤਾਂ ਤੁਹਾਨੂੰ 1,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਭਾਰਤੀ ਬਾਜ਼ਾਰ ’ਚ Redmi Note 11T 5G ਦਾ ਮੁਕਾਬਲਾ Realme 8s 5G, iQoo Z3 ਅਤੇ ਲਾਵਾ ਦੇ ਪਹਿਲੇ 5ਜੀ ਫੋਨ Lava Agni 5G ਦੇ ਨਾਲ ਹੋਵੇਗਾ।

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

Redmi Note 11T 5G ਦੇ ਫੀਚਰਜ਼

ਡਿਸਪਲੇਅ    - 6.6 ਇੰਚਦੀ FHD+, 90Hz ਰਿਫ੍ਰੈਸ਼ ਰੇਟ, 1080x2400 ਪਿਕਸਲ ਰੈਜ਼ੋਲਿਊਸ਼ਨ, ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ
ਪ੍ਰੋਸੈਸਰ    - ਮੀਡੀਆਟੈੱਕ ਡਾਈਮੈਂਸਿਟੀ 810
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ MIUI 12.5
ਰੀਅਰ ਕੈਮਰਾ    - 50MP (ਪ੍ਰਾਈਮਰੀ ਸੈਂਸਰ) +2MP (ਅਲਟਰਾ ਵਾਈਡ ਐਂਗਲ)
ਫਰੰਟ ਕੈਮਰਾ    - 16MP
ਬੈਟਰੀ    - 5000mAh, 33W ਦੀ ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ    - 5G, 4G LTE, Wi-Fi, ਬਲੂਟੁੱਥ v5.1, GPS/A-GPS, IR, USB ਟਾਈਪ-ਸੀ ਪੋਰਟ, ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ 3.5mm ਦਾ ਹੈੱਡਫੋਨ ਜੈੱਕ

ਇਹ ਵੀ ਪੜ੍ਹੋ– ਟਵਿਟਰ ਦੇ CEO ਬਣੇ ਪਰਾਗ ਅਗਰਵਾਲ, ਜਾਣੋ ਆਨੰਦ ਮਹਿੰਦਰਾ ਨੇ ਕਿਉਂ ਕਿਹਾ- 'Indian CEO  Virus'


Rakesh

Content Editor

Related News