ਕੁਆਲਕਾਮ ਦੇ ਸਭ ਤੋਂ ਫਾਸਟ ਪ੍ਰੋਸੈਸਰ ਨਾਲ ਲਾਂਚ ਹੋਵੇਗਾ ਸਾਓਮੀ ਦਾ ਨਵਾਂ ਫਲੈਗਸ਼ਿਪ ਫੋਨ

11/28/2022 3:55:45 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਸ਼ਾਓਮੀ ਨੇ ਆਪਣੀ ਨਵੀਂ ਫਲੈਗਸ਼ਿਪ ਫੋਨ ਸੀਰੀਜ਼ Redmi K60 ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ ਦਸੰਬਰ ’ਚ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ। ਲੀਕਸ ਮੁਤਾਬਕ, ਇਸ ਫੋਨ ਸੀਰੀਜ਼ ’ਚ Redmi K60, Redmi K60 Pro ਅਤੇ Redmi K60E ਨੂੰ ਲਾਂਚ ਕੀਤਾ ਜਾਵੇਗਾ। ਰੈੱਡਮੀ ਆਪਣੀ ਇਸ ਸੀਰੀਜ਼ ਦੇ ਨਾਲ ਡਾਈਮੈਂਸਿਟੀ 9200 ਪ੍ਰੋਸੈਸਰ ਦੇ ਸਕਦੀ ਹੈ।

ਟਿਪਸਟਰ ਨੇ ਦਿੱਤੀ ਜਾਣਕਾਰੀ

Redmi K60 ਫਲੈਗਸ਼ਿਪ ਫੋਨ ਸੀਰੀਜ਼ ਬਾਰੇ Kacper Skrzypek ਨਾਂ ਦੇ ਟਿਪਸਟਰ ਨੇ ਜਾਣਕਾਰੀ ਦਿੱਤੀ ਹੈ। ਲੀਕ ਰਿਪੋਰਟ ਮੁਤਾਬਕ, ਸਟੈਂਡਰਡ ਮਾਡਲ Redmi K60 ਦਾ ਕੋਡਨੇਮ Socrates ਹੈ, ਜੋ ਕਿ  ਕੁਆਲਕਾਮ ਸਨੈਪਡ੍ਰੈਗਨ 8 ਜੈੱਨ 2 ਪ੍ਰੋਸੈਸਰ ’ਤੇ ਕੰਮ ਕਰੇਗਾ। ਉੱਥੇ ਹੀ Redmi K60 Pro ਦੇ ਨਾਲ ਕੁਆਲਕਾਮ ਸਨੈਪਡ੍ਰੈਗਨ 8 ਜੈੱਨ 1 ਮਿਲੇਗਾ• ਹਾਲਾਂਕਿ, ਆਮਤੌਰ ’ਤੇ ਹਾਈ-ਐਂਡ ਵੇਰੀਐਂਟ ਦੇ ਨਾਲ ਲੇਟੈਸਟ ਪ੍ਰੋਸੈਸਰ ਦਾ ਸਪੋਰਟ ਮਿਲਦਾ ਹੈ। ਉੱਥੇ ਹੀ Redmi K60E ਦਾ ਕੋਡਨੇਮ Rembrandt ਹੈ ਅਤੇ ਕੰਪਨੀ ਇਸਨੂੰ ਐਕਸਟ੍ਰੀਮ ਕਹਿ ਸਕਦੀ ਹੈ। ਯਾਨੀ ਇਹ ਇਸ ਸੀਰੀਜ਼ ਦਾ ਸਭ ਤੋਂ ਹਾਈ-ਐਂਡ ਫੋਨ ਹੋਵੇਗਾ।

PunjabKesari

Redmi K60 ਸੀਰੀਜ਼ ਦੇ ਸੰਭਾਵਿਤ ਫੀਚਰਜ਼

ਦੱਸ ਦੇਈਏ ਕਿ ਇਸ ਸੀਰੀਜ਼ ਨੂੰ ਹਾਲ ਹੀ ’ਚ 3ਸੀ ਅਤੇ IMEI ਡਾਟਾਬੇਸ ’ਤੇ ਵੀ ਵੇਖਿਆ ਗਿਆ ਹੈ, ਜਿੱਥੇ ਇਸਦੇ ਕੁਝ ਫੀਚਰਜ਼ ਲੀਕ ਹੋਏ ਹਨ। Redmi K60 ਦੇ ਸੰਭਾਵਿਤ ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ਦੇ ਨਾਲ 6.67 ਇੰਚ ਦੀ ਡਿਸਪਲੇਅ ਮਿਲੇਗੀ, ਜੋ 2ਕੇ ਰੈਜ਼ੋਲਿਊਸ਼ਨ ਦੇ ਨਾਲ ਆਏਗੀ। ਫੋਨ ’ਚ 12 ਜੀ.ਬੀ. ਰੈਮ+256 ਜੀ.ਬੀ. ਤਕ ਦੀ ਸਟੋਰੇਜ ਦਾ ਸਪੋਰਟ ਮਿਲੇਗਾ। Redmi K60 ਸੀਰੀਜ਼ ਦੇ ਨਾਲ 5,500mAh ਦੀ ਬੈਟਰੀ ਅਤੇ 67 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਉੱਥੇ ਹੀ ਫੋਨ ਦੇ ਨਾਲ 30 ਵਾਟ ਵਾਇਰਲੈੱਸ ਚਾਰਜਿੰਗ ਦਾ ਵੀ ਸਪੋਰਟ ਮਿਲ ਸਕਦਾ ਹੈ। ਫੋਨ ’ਚ ਸਕਿਓਰਿਟੀ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। 


Rakesh

Content Editor

Related News