20 ਘੰਟਿਆਂ ਦੀ ਬੈਟਰੀ ਲਾਈਫ ਨਾਲ ਲਾਂਚ ਹੋਇਆ Redmi Buds 3 ਈਅਰਬਡਸ

09/07/2021 4:29:00 PM

ਗੈਜੇਟ ਡੈਸਕ– ਰੈੱਡਮੀ ਨੇ ਘਰੇਲੂ ਬਾਜ਼ਾਰ ’ਚ ਨਵੇਂ ਈਅਰਡਬਸ Redmi Buds 3 ਨੂੰ ਲਾਂਚ ਕਰ ਦਿੱਤਾ ਹੈ। Redmi Buds 3 ਦਾ ਡਿਜ਼ਾਇਨ ਏਅਰਪੌਡਸ ਵਰਗਾ ਹੈ। Redmi Buds 3 ਦੀ ਬੈਟਰੀ ਨੂੰ ਲੈ ਕੇ 20 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਰੈੱਡਮੀ ਬਡਸ 3 ’ਚ ਕੁਆਲਕਾਮ ਦਾ ਪ੍ਰੋਸੈਸਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਕਲੀਅਰ ਵੌਇਸ ਕੈਪਚਰ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਨੌਇਜ਼ ਕੈਂਸਿਲੇਸ਼ਨ ਵੀ ਦਿੱਤਾ ਗਿਆ ਹੈ। 

Redmi Buds 3 ਦੀ ਕੀਮਤ
ਰੈੱਡਮੀ ਬਡਸ 3 ਦੀ ਕੀਮਤ 199 ਯੁਆਨ (ਕਰੀਬ 2,300 ਰੁਪਏ) ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਕ੍ਰਾਊਡਫੰਡਿੰਗ ਰਾਹੀਂ 159 ਯੁਆਨ (ਕਰੀਬ 1,800 ਰੁਪਏ) ’ਚ ਚੀਨ ’ਚ 8 ਸਤੰਬਰ ਤੋਂ ਹੋਵੇਗੀ। ਭਾਰਤ ’ਚ ਇਸ ਦੀ ਉਪਲੱਬਧਤਾ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 

Redmi Buds 3 ਦੇ ਫੀਚਰਜ਼
ਰੈੱਡਮੀ ਬਡਸ 3 ਦੇ ਨਾਲ 12mm ਦਾ ਡ੍ਰਾਈਵਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਕੁਆਲਕਾਮ ਦਾ QC3040 ਪ੍ਰੋਸੈਸਰ ਹੈ। ਇਸ ਵਿਚ ਕੁਆਲਕਾਮ aptX ਅਡਾਪਟਿਵ ਆਡੀਓ ਡੀਕੋਡਿੰਗ ਤਕਨਾਲੋਜੀ ਵੀ ਹੈ ਜਿਸ ਦੀ ਮਦਦ ਨਾਲ ਬਲੂਟੁੱਥ ਰਾਹੀਂ ਹਾਈ ਡੈਫੀਨੇਸ਼ਨ ਸਾਊਂਡ ਮਿਲੇਗਾ। ਰੈੱਡਮੀ ਬਡਸ 3 ਦਾ ਲੈਟੇਂਸੀ ਸਿਰਪ 95 ਮਿਲੀਸਕਿੰਟ ਹੈ। 

Redmi Buds 3 ’ਚ ਮਿਊਜ਼ਿਕ, ਕਾਲ ਅਤੇ ਟ੍ਰੈਕ ਬਦਲਣ ਲਈ ਟੱਚ ਕੰਟਰੋਲ ਹੈ। MIUI 12 ਅਤੇ ਇਸ ਤੋਂ ਉਪਰ ਦੇ ਵਰਜ਼ਨ ਵਾਲੇ ਫੋਨ ’ਚ ਵੀ ਇਹ ਆਪਣੇ ਆਪ ਪੇਅਰ ਹੋਵੇਗਾ, ਹਾਲਾਂਕਿ ਪੇਅਰ ਹੋਣ ਤੋਂ ਪਹਿਲਾਂ ਇਕ ਪਾਪਅਪ ਨੋਟੀਫਿਕੇਸ਼ਨ ਮਿਲੇਗਾ। 

Redmi Buds 3 ’ਚ ਦੋ ਮਾਈਕ੍ਰੋਫੋਨ ਦਿੱਤੇ ਗਏ ਹਨ ਜੋ ਕਿ ਹਰੇਕ ਬਡਸ ’ਚ ਹਨ। ਹਕੇ ਈਅਰਬਡਸ ਦੀ ਬੈਟਰੀ ਨੂੰ ਲੈ ਕੇ 5 ਘੰਟੇ ਅਤੇ ਚਾਰਜਿੰਗ ਨਾਲ ਕੁਲ 20 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਈਅਰਬਡਸ ਦੇ ਨਾਲ ਕੁਇੱਕ ਚਾਰਜਿੰਗ ਦਾ ਵੀ ਸਪੋਰਟ ਹੈ। ਦਾਅਵਾ ਹੈ ਕਿ ਸਿਰਪ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 1.5 ਘੰਟਿਆਂ ਦਾ ਬੈਕਅਪ ਮਿਲੇਗਾ। 


Rakesh

Content Editor

Related News