ਬਿਹਤਰੀਨ ਫੀਚਰਜ਼ ਨਾਲ 20 ਅਪ੍ਰੈਲ ਨੂੰ ਭਾਰਤ ’ਚ ਲਾਂਚ ਹੋਵੇਗਾ Redmi 10A

Thursday, Apr 14, 2022 - 02:03 PM (IST)

ਬਿਹਤਰੀਨ ਫੀਚਰਜ਼ ਨਾਲ 20 ਅਪ੍ਰੈਲ ਨੂੰ ਭਾਰਤ ’ਚ ਲਾਂਚ ਹੋਵੇਗਾ Redmi 10A

ਗੈਜੇਟ ਡੈਸਕ– ਰੈੱਡਮੀ ਦੇ ਨਵੇਂ ਸਮਾਰਟਫੋਨ Redmi 10A ਦੀ ਭਾਰਤ ’ਚ ਲਾਂਚਿੰਗ ਦੀ ਪੁਸ਼ਟੀ ਹੋ ਗਈ ਹੈ। Redmi 10A ਨੂੰ ਭਾਰਤੀ ਬਾਜ਼ਾਰ ’ਚ 20 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। Redmi 10A  ਦੀ ਵਿਕਰੀ ਐਮਾਜ਼ੋਨ ਇੰਡੀਆ ਰਾਹੀਂ ਹੋਵੇਗੀ। ਐਮਾਜ਼ੋਨ ’ਤੇ ਫੋਨ ਲਈ ਮਾਈਕ੍ਰੋਸਾਈਟ ਵੀ ਲਾਈਵ ਹੋ ਗਈ ਹੈ। ਟੀਜ਼ਰ ਮੁਤਾਬਕ, Redmi 10A ਨੂੰ ਵੱਡੀ ਡਿਸਪਲੇਅ, ਵੱਡੀ ਬੈਟਰੀ ਅਤੇ ਰੈਮ ਬੂਸਟਰ ਫੀਚਰ ਨਾਲ ਲਾਂਚ ਕੀਤਾ ਜਾਵੇਗਾ। ਰੈੱਡਮੀ ਦਾ ਇਹ ਫੋਨ ਪਿਛਲੇ ਮਹੀਨੇ ਹੀ ਚੀਨ ’ਚ ਲਾਂਚ ਹੋਇਆ ਹੈ। 

Redmi 10A ਦੀ ਸੰਭਾਵਿਤ ਕੀਮਤ
ਹਾਲ ਹੀ ’ਚ ਇਕ ਲੀਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ Redmi 10A ਦੀ ਸ਼ੁਰੂਆਤੀ ਕੀਮਤ 10,000 ਰੁਪਏ ਹੋ ਸਕਦੀ ਹੈ। ਫੋਨ ਨੂੰ ਦੋ ਰੈਮ ਅਤੇ ਸਟੋਰੇਜ ’ਚ ਪੇਸ਼ ਕੀਤਾ ਜਾਵੇਗਾ। Redmi 10A ਕਾਲੇ, ਨੀਲੇ ਅਤੇ ਗ੍ਰੇਅ ਰੰਗ ’ਚ ਲਾਂਚ ਹੋਵੇਗਾ। ਦੱਸ ਦੇਈਏ ਕਿ Redmi 10A ਨੂੰ ਚੀਨ ’ਚ 699 ਚੀਨੀ ਯੁਆਨ (ਕਰੀਬ 8,300 ਰੁਪਏ) ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ।

Redmi 10A ਦੇ ਫੀਚਰਜ਼
ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਹੈ ਕਿ Redmi 10A ਚੀਨ ’ਚ ਲਾਂਚ ਹੋ ਗਿਆ ਹੈ। ਅਜਿਹੇ ’ਚ ਫੋਨ ਦੇ ਚੀਨੀ ਵਰਜ਼ਨ ਦੇ ਫੀਚਰਜ਼ ਬਾਰੇ ਜਾਣਕਾਰੀ ਉਪਲੱਬਧ ਹੈ। Redmi 10A ’ਚ ਐਂਡਰਾਇਡ ਆਧਾਰਿਤ MIUI 12.5 ਹੈ। ਇਸ ਵਿਚ 6.53 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ਿਲੂਸ਼ਨ 1600x720 ਪਿਕਸਲ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ25 ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ+128 ਜੀ.ਬੀ. ਤਕ ਦੀ ਸਟੋਰੇਜ ਹੈ ਜਿਸਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। 

Redmi 10A ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜਿਸਦੇ ਨਾਲ Xiaomi AI Camera 5.0 ਦਾ ਸਪੋਰਟ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi, ਬਲੂਟੁੱਥ v5, ਮਾਈਕ੍ਰੋ ਯੂ.ਐੱਸ.ਬੀ. ਪੋਰਟ ਅਤੇ 3.5mm ਹੈੱਡਫੋਨ ਜੈੱਕ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਚਾਰਜਿੰਗ ਸਪੋਰਟ ਹੈ।


author

Rakesh

Content Editor

Related News