50MP ਕੈਮਰਾ ਤੇ 6,000mAh ਦੀ ਬੈਟਰੀ ਨਾਲ Redmi 10 Prime ਭਾਰਤ ’ਚ ਲਾਂਚ

Friday, Sep 03, 2021 - 04:09 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਰੈੱਡਮੀ ਬ੍ਰਾਂਡ ਤਹਿਤ ਆਪਣੇ ਨਵੇਂ ਸਮਾਰਟਫੋਨ Redmi 10 Prime ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Redmi 10 Prime ਪਿਛਲੇ ਸਾਲ ਅਗਸਤ ’ਚ ਲਾਂਚ ਹੋਏ Redmi 9 Prime ਦਾ ਅਪਗ੍ਰੇਡਿਡ ਮਾਡਲ ਹੈ। ਨਵੇਂ ਫੋਨ ’ਚ ਪੰਚਹੋਲ ਡਿਸਪਲੇਅ, ਕਵਾਡ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਲ ਦਾ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ88 ਪ੍ਰੋਸੈਸਰ ਦਿੱਤਾ ਗਿਆ ਹੈ।

Redmi 10 Prime ਦੀ ਕੀਮਤ
ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,499 ਰੁਪਏ ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,499 ਰੁਪਏ ਹੈ। ਫੋਨ ਦੀ ਵਿਕਰੀ ਐਸਟ੍ਰਲ ਵਾਈਟ, ਬਿਫ੍ਰੋਸਟ ਵਾਈਟ ਅਤੇ ਫੈਂਟਮ ਬਲੈਕ ਰੰਗ ’ਚ 7 ਸਤੰਬਰ ਤੋਂ ਐਮੇਜ਼ਾਨ, ਐੱਮ.ਆਈ. ਦੇ ਸਾਰੇ ਸਟੋਰਾਂ ’ਤੇ ਹੋਵੇਗੀ। 

PunjabKesari

Redmi 10 Prime ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ MIUI 12.5 ਹੈ। ਫੋਨ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ ਅਤੇ ਰਿਫ੍ਰੈਸ਼ ਰੇਟ 90Hz ਹੈ ਜੋ ਕਿ ਅਡਾਪਟਿਵ ਨਾਲ ਆਉਂਦੀ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ88 ਪ੍ਰੋਸੈਸਰ, 6 ਜੀ.ਬੀ. ਤਕ LPDDR4x ਰੈਮ ਹੈ ਜਿਸ ਦੇ ਨਾਲ 2 ਜੀ.ਬੀ. ਰੈਮ ਐਕਸਪੈਂਸ਼ਨ ਵੀ ਹੈ। 

ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈੱਪਥ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਰੀਅਰ ਕੈਮਰੇ ਨਾਲ 1080 ਪਿਕਸਲ ’ਤੇ ਵੀਡੀਓ ਰਿਕਾਰਡਿੰਗ ਦੀ ਸੁਵਿਧਾ ਹੈ। ਨਾਲ ਹੀ ਤੁਸੀਂ 720 ਪਿਕਸਲ ’ਤੇ 120 ਫਰੇਮ ਪ੍ਰਤੀ ਸਕਿੰਟ ’ਤੇ ਸਲੋ ਮੋਸ਼ਨ ਵੀਡੀਓ ਰਿਕਾਰਡ ਕਰ ਸਕਦੇ ਹੋ।

ਫੋਨ ’ਚ ਕੁਨੈਕਟੀਵਿਟੀ ਲਈ 4G LTE, Wi-Fi 802.11ac, GPS/A-GPS, IR ਬਲਾਸਟਰ, ਐੱਫ.ਐੱਮ. ਰੇਡੀਓ, ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5mm ਦਾ ਹੈੱਡਫੋਨ ਜੈੱਕ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ’ਚ 6000mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ ਅਤੇ ਬਾਕਸ ’ਚ 22.5 ਵਾਟ ਦਾ ਚਾਰਜਰ ਮਿਲੇਗਾ। 


Rakesh

Content Editor

Related News