ਭਾਰਤ ’ਚ ਲਾਂਚ ਹੋਇਆ Redmi 10 ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼
Saturday, Mar 19, 2022 - 11:27 AM (IST)
ਗੈਜੇਟ ਡੈਸਕ– ਰੈੱਡਮੀ ਇੰਡੀਆ ਨੇ ਆਪਣੇ ਨਵੇਂ ਸਮਾਰਟਫੋਨ Redmi 10 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਨਵਾਂ ਫੋਨ Redmi 9 ਦਾ ਅਪਗ੍ਰੇਡਿਡ ਵਰਜ਼ਨ ਹੈ, ਹਾਲਾਂਕਿ, Redmi 10 ਦਾ ਭਾਰਤੀ ਵੇਰੀਐਂਟ ਗਲੋਬਲ ਵੇਰੀਐਂਟ ਦੇ ਮੁਕਾਬਲੇ ਕਾਫੀ ਵੱਖਰਾ ਹੈ। Redmi 10 ’ਚ ਵਾਟਰਡ੍ਰੋਪ ਨੌਚ ਡਿਸਪਲੇਅ ਦਿੱਤੀ ਗਈ ਹੈ। ਇਸਤੋਂ ਇਲਾਵਾ ਫੋਨ ’ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ।
Redmi 10 ਦੀ ਕੀਮਤ
Redmi 10 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 10,999 ਰੁਪਏ ਹੈ। ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ ਰੱਖੀ ਗਈ ਹੈ। Redmi 10 ਦੀ ਵਿਕਰੀ ਫਲਿਪਕਾਰਟ ਅਤੇ ਐੱਮ.ਆਈ. ਦੇ ਸਾਰੇ ਸਟੋਰਾਂ ਰਾਹੀਂ 24 ਮਾਰਚ ਨੂੰ ਦੁਪਹਿਰ 12 ਵਜੇ ਹੋਵੇਗੀ। ਲਾਂਚਿੰਗ ਆਫਰ ਤਹਿਤ Redmi 10 ਦੇ ਨਾਲ HDFC ਬੈਂਕ ਦੇ ਕਾਰਡ ’ਤੇ 1,000 ਰੁਪਏ ਦੀ ਛੋਟ ਮਿਲੇਗੀ।
Redmi 10 ਦੇ ਫੀਚਰਜ਼
Redmi 10 ’ਚ ਐਂਡਰਾਇਡ 11 ਆਥਾਰਿਤ MIUI 13 ਹੈ। ਇਸਤੋਂ ਇਲਾਵਾ ਇਸ ਵਿਚ 6.7 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦੀ ਬ੍ਰਾਈਟਨੈੱਸ 400 ਨਿਟਸ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ। Redmi 10 ’ਚ ਸਨੈਪਡ੍ਰੈਗਨ 680 ਪ੍ਰੋਸੈਸਰ, ਗ੍ਰਾਫਿਕਸ ਲਈ Adreno 610 GPU ਅਤੇ 6 ਜੀ.ਬੀ. ਤਕ LPDDR4X ਰੈਮ ਦੇ ਨਾਲ 128 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ ’ਚ 2 ਜੀ.ਬੀ. ਵਰਚੁਅਲ ਰੈਮ ਵੀ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਪੋਟਰੇਟ ਹੈ। ਕੈਮਰੇ ਦੇ ਨਾਲ ਫਲੈਸ਼ ਲਾਈਟ ਹੈ। ਸੈਲਫੀ ਲਈ Redmi 10 ’ਚ 5 ਮੈਗਾਪਿਕਸਲ ਦਾ ਕੈਮਰਾ ਹੈ।
Redmi 10 ’ਚ ਕੁਨੈਕਟੀਵਿਟੀ ਲਈ 4G LTE, Wi-Fi 802.11ac, ਬਲੂਟੁੱਥ v5.0, GPS/A-GPS, USB Type-C ਅਤੇ 3.5mm ਹੈੱਡਫੋਨ ਜੈੱਕ ਦੇ ਨਾਲ ਬੈਕ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ’ਚ 6000mAh ਦੀ ਬੈਟਰੀ ਹੈ ਜਿਸਦੇ ਨਾਲ 18W ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ, ਹਾਲਾਂਕਿ, ਬਾਕਸ ’ਚ 10W ਦਾ ਹੀ ਚਾਰਜਰ ਮਿਲੇਗਾ।