ਟੋਇਟਾ ਜਲਦ ਲਾਂਚ ਕਰਨ ਵਾਲੀ ਹੈ Wagon R ਵਰਗੀ ਕਾਰ, ਟੈਸਟਿੰਗ ਦੌਰਾਨ ਲੀਕ ਹੋਈਆਂ ਤਸਵੀਰਾਂ
Saturday, May 29, 2021 - 04:42 PM (IST)

ਆਟੋ ਡੈਸਕ– ਟੋਇਟਾ ਜਲਦ ਹੀ ਮਾਰੂਤੀ ਸੁਜ਼ੂਕੀ ਵੈਗਨ-ਆਰ ਵਰਗੀ ਹੀ ਇਕ ਬਾਕਸੀ ਡਿਜ਼ਾਇਨ ਵਾਲੀ ਕਾਰ ਲਾਂਚ ਕਰ ਸਕਦੀ ਹੈ। ਇਹ ਕਾਰ ਵੈਗਨ-ਆਰ ਦੀ ਤਰ੍ਹਾਂ ਹੀ ਹੋਵੇਗੀ ਪਰ ਇਸ ਵਿਚ ਥੋੜ੍ਹੇ ਬਹੁਤ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਟੋਇਟਾ ਇਸ ਨੂੰ ਆਈ.ਸੀ.ਈ. ਪੈਟਰੋਲ ਇੰਜਣ ਨਾਲ ਲਿਆਏਗੀ ਪਰ ਹੁਣ ਇਸ ਦੇ ਇਲੈਕਟ੍ਰਿਕ ਕਾਰ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਇਸ ਕਾਰ ਦੀ ਟੈਸਟਿੰਗ ਦੌਰਾਨ ਤਸਵੀਰ ਲੀਕ ਹੋਈ ਹੈ ਜਿਸ ਦੇ ਫਰੰਟ ਡਿਜ਼ਾਇਨ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਕ ਇਲੈਕਟ੍ਰਿਕ ਕਾਰ ਹੋਵੇਗੀ ਕਿਉਂਕਿ ਇਹ ਈ.ਵੀ. ਵਰਗੀ ਹੀ ਲੱਗ ਰਹੀ ਹੈ।
ਕਾਰ ਦੇ ਰੀਅਰ ਹਿੱਸੇ ਦੀ ਗੱਲ ਕਰੀਏ ਤਾਂ ਇਸ ਵਿਚ ਸਮੋਕਡ ਟੇਲ ਲੈਂਪ ਕਲੱਸਟਰਸ ਅਤੇ ਨਵਾਂ ਡਿਜ਼ਾਇਨ ਕੀਤਾ ਹੋਇਆ ਰੀਅਰ ਬੰਪਸ ਵੇਖਣ ਨੂੰ ਮਿਲਦਾ ਹੈ ਜਿਸ ਦੇ ਦੋਵਾਂ ਪਾਸੇ ਵਰਟਿਕਲ ਰਿਫਲੈਕਟਰ ਦਿੱਤੇ ਗਏ ਹਨ। ਇਸ ਕਾਰ ’ਚ ਕੋਈ ਵੀ ਐਗਜਾਸਟ ਸਿਸਟਮ ਬਾਹਰੋਂ ਤਾਂ ਵਿਖਾਈ ਨਹੀਂ ਦੇ ਰਿਹਾ।