ਡਿਊਲ ਫਰੰਟ ਕੈਮਰੇ ਨਾਲ ਲਾਂਚ ਹੋਇਆ Realme X50m 5G ਸਮਾਰਟਫੋਨ

04/23/2020 11:39:37 PM

ਗੈਜੇਟ ਡੈਸਕ-ਰੀਅਲਮੀ ਨੇ ਆਪਣਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਇਹ ਨਵਾਂ ਸਮਾਰਟਫੋਨ Realme X50m ਹੈ। ਚੀਨ 'ਚ ਲਾਂਚ ਹੋਇਆ ਇਹ ਸਮਾਰਟਫੋਨ 5ਜੀ ਕੁਨੈਕਟੀਵਿਟੀ ਨਾਲ ਆਇਆ ਹੈ। ਕੰਪਨੀ ਦੀ X50 ਸੀਰੀਜ਼ ਤਹਿਤ ਆਇਆ ਇਹ ਤੀਸਰਾ ਸਮਾਰਟਫੋਨ ਹੈ। ਇਸ ਤੋਂ ਪਹਿਲਾਂ ਰੀਅਲਮੀ ਨੇ ਇਸ ਸਾਲ ਜਨਵਰੀ 'ਚ Realme X50 5G 5ਜੀ ਅਤੇ ਫਰਵਰੀ 'ਚ Realme X50 Pro 5G ਲਾਂਚ ਕੀਤਾ ਸੀ। ਰੀਅਲਮੀ ਦੇ ਇਸ ਨਵੇਂ ਸਮਾਰਟਫੋਨ 'ਚ ਡਿਊਲ ਫਰੰਟ ਫੇਸਿੰਗ ਕੈਮਰੇ ਨਾਲ 120Hz ਰਿਫ੍ਰੇਸ਼ ਰੇਟ ਸਪੋਰਟ ਕਰਨ ਵਾਲੀ ਸਕਰੀਨ ਦਿੱਤੀ ਗਈ ਹੈ।

Realme X50 5G ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 1,999 ਯੁਆਨ (ਕਰੀਬ 21,500 ਰੁਪਏ) ਹੈ। ਇਹ ਕੀਮਤ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਹੈ। ਉੱਥੇ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 2,299 ਯੁਆਨ (ਕਰੀਬ 25,000 ਰੁਪਏ) ਹੈ। ਫੋਨ ਦੇ ਦੋਵੇਂ ਵੇਰੀਐਂਟ ਗਲੈਕਸੀ ਵ੍ਹਾਈਟ ਅਤੇ ਸਟਾਰੀ ਬਲੂ ਕਲਰ ਆਪਸ਼ਨ 'ਚ ਆਏ ਹਨ। ਚੀਨ 'ਚ ਇਸ ਸਮਾਰਟਫੋਨ ਦੀ ਸੇਲ 29 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਚੀਨ ਦੇ ਬਾਹਰ ਇਹ ਸਮਾਰਟਫੋਨ ਕਦੋਂ ਉਪਲੱਬਧ ਹੋਵੇਗਾ ਇਸ ਦੇ ਬਾਰੇ 'ਚ ਕੰਪਨੀ ਨੇ ਅਜੇ ਕੁਝ ਨਹੀਂ ਕਿਹਾ ਹੈ।

PunjabKesari

ਇਸ 'ਚ 6.57 ਇੰਚ ਦੀ ਫੁਲ ਐੱਚ.ਡੀ.+ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਕੁਆਲਕਾਮ ਸਨੈਪਡਰੈਗਨ 765 ਪ੍ਰੋਸੈਸਰ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ ਐਂਡ੍ਰਾਇਡ 10 ਬੇਸਡ ਰੀਅਲਮੀ ਯੂ.ਆਈ. ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ 30W ਡਾਰਟ ਚਾਰਜਿੰਗ ਤਕਨਾਲੋਜੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ 30 ਮਿੰਟ 'ਚ ਫੋਨ ਦੀ 70 ਫੀਸਦੀ ਬੈਟਰੀ ਚਾਰਜ ਹੋ ਜਾਂਦੀ ਹੈ।

PunjabKesari

ਸੈਲਫੀ ਲਵਰਸ ਲਈ ਖਾਸ ਹੈ ਇਹ ਫੋਨ
ਇਸ ਦੇ ਫਰੰਟ 'ਚ 2 ਕੈਮਰੇ ਦਿੱਤੇ ਗਏ ਹਨ। ਫੋਨ ਦੇ ਫਰੰਟ 'ਚ 16 ਮੈਗਾਪਿਕਸਲ ਦਾ ਮੇਨ ਵਾਇਡ-ਐਂਗਲ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫੋਨ ਦੇ ਪਿਛੇ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਭਾਵ ਫੋਨ ਦੇ ਪਿਛੇ 4 ਕੈਮਰੇ ਲੱਗੇ ਹਨ। ਫੋਨ ਦੇ ਪਿਛੇ ਮੇਨ ਕੈਮਰਾ 48 ਮੈਗਾਕਿਸਲ ਦਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਸੁਪਰਵਾਈਡ ਲੈਂਸ, 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਅਤੇ 2 ਮੈਗਾਪਿਕਸਲ ਦਾ ਬਲੈਕ ਐਂਡ ਵ੍ਹਾਈਟ ਲੈਂਸ ਦਿੱਤਾ ਗਿਆ ਹੈ।


Karan Kumar

Content Editor

Related News