ਬਾਕੀ ਜਾਓਗੇ ਭੁੱਲ, X50 ਤੇ iQOO 3 'ਚੋਂ ਜਾਣੋ ਕਿਹੜਾ 5G ਫੋਨ ਹੈ ਦਮਦਾਰ

Sunday, Mar 01, 2020 - 03:47 PM (IST)

ਬਾਕੀ ਜਾਓਗੇ ਭੁੱਲ, X50 ਤੇ iQOO 3 'ਚੋਂ ਜਾਣੋ ਕਿਹੜਾ 5G ਫੋਨ ਹੈ ਦਮਦਾਰ

ਨਵੀਂ ਦਿੱਲੀ— 5G ਸਮਾਰਟ ਫੋਨਾਂ ਦੀ ਦੀਵਾਨਗੀ ਆਉਣ ਵਾਲੇ ਸਮੇਂ ਵਿਚ ਤੇਜ਼ੀ ਨਾਲ ਵਧਣ ਜਾ ਰਹੀ ਹੈ। ਇਸ ਦੀ ਵਜ੍ਹਾ ਹੈ ਕਿ ਭਾਰਤ ਵਿਚ 5ਜੀ ਸਮਾਰਟ ਫੋਨਾਂ ਦੀ ਐਂਟਰੀ ਸ਼ੁਰੂ ਹੋ ਗਈ ਹੈ। ਰੀਅਲਮੀ ਅਤੇ ' iQOO' ਭਾਰਤ ਵਿਚ 5-ਜੀ ਸਮਾਰਟ ਫੋਨ ਲਾਂਚ ਕਰਨ ਵਾਲੀਆਂ ਪਹਿਲੀਆਂ ਦੋ ਕੰਪਨੀਆਂ ਹਨ। ਇਹ ਦੋ 5-ਜੀ ਸਮਾਰਟ ਫੋਨ 'ਰੀਅਲਮੀ ਐਕਸ-50 ਪ੍ਰੋ 5ਜੀ' ਅਤੇ  iQOO 3' ਹਨ। ਇਹ ਦੋਵੇਂ ਪ੍ਰੀਮੀਅਮ 5-ਜੀ ਸਮਾਰਟ ਫੋਨ ਧਾਂਸੂ ਫੀਚਰ ਨਾਲ ਲੈੱਸ ਹਨ। .. ਤਾਂ ਆਓ ਜਾਣਦੇ ਹਾਂ ਕਿ ਵਿਸ਼ੇਸ਼ਤਾਵਾਂ ਦੇ ਮਾਮਲੇ 'ਚ ਕਿਹੜਾ ਬਿਹਤਰ ਹੋ ਸਕਦਾ ਹੈ।

ਪ੍ਰੋਸੈਸਰ ਤੇ DISPLAY
ਇਹ ਦੋਵੇਂ ਫੋਨ 12 ਜੀਬੀ ਸਟੋਰੇਜ ਤੱਕ ਦੀ ਰੈਮ ਤੇ 256 ਜੀਬੀ ਤੱਕ ਦੀ ਇਨਟਰਨਲ ਸਟੋਰੇਜ ਨਾਲ ਉਪਲੱਬਧ ਹੋਣਗੇ। ਇਹ ਦੋਵੇਂ ਸਮਾਰਟ ਫੋਨ ਸਨੈਪਡ੍ਰੈਗਨ 865 ਪ੍ਰੋਸੈਸਰ ਨਾਲ ਲੈੱਸ ਹਨ। 5-ਜੀ ਕੁਨੈਕਟੀਵਿਟੀ ਲਈ ਇਨ੍ਹਾਂ ਦੋਹਾਂ ਫੋਨ 'ਚ ਸਨੈਪਡ੍ਰੈਗਨ X55 ਮਾਡਮ ਦਿੱਤਾ ਗਿਆ ਹੈ। ਦੋਵੇਂ ਹੀ ਸਮਾਰਟ ਫੋਨ ਐਂਡਰਾਇਡ-10 ਤੇ ਖੁਦ ਦੇ ਕਸਟਮਾਈਜ਼ਡ ਯੂਜ਼ਰ ਇੰਟਰਫੇਸ (ਯੂ. ਆਈ.) ਨਾਲ ਆਉਂਦੇ ਹਨ। ਉੱਥੇ ਹੀ, ਸਕ੍ਰੀਨ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਹਾਂ 'ਚ 6.44-ਇੰਚ ਦੀ FULL ਐੱਚ. ਡੀ.+ ਸੁਪਰ AMOLED ਡਿਸਪਲੇਅ ਹੈ। ਹਾਲਾਂਕਿ, ਇਨ੍ਹਾਂ ਫੋਨਾਂ ਦੇ ਰਿਫਰੈਸ਼ ਰੇਟ ਵਿਚ ਨਿਸ਼ਚਤ ਤੌਰ 'ਤੇ ਇਕ ਅੰਤਰ ਹੈ। ਰੀਅਲਮੀ ਐਕਸ-50 ਪ੍ਰੋ 5-ਜੀ ਦਾ ਰਿਫਰੈਸ਼ ਰੇਟ 90Hz ਅਤੇ iQOO 3 ਦਾ 120Hz ਹੈ।
 

ਕੈਮਰਾ ਤੇ ਬੈਟਰੀ
iQOO 3 'ਚ ਤੁਹਾਨੂੰ 48 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਨਾਲ 13 ਮੈਗਾਪਿਕਸਲ ਦਾ ਟੈਲੀਫੋਟੋ, 13 ਮੈਗਾਪਿਕਸਲ ਦਾ ਹੀ ਅਲਟਰਾ-ਵਾਈਡ ਲੈਂਜ਼ ਤੇ ਇਕ 2 ਮੈਗਾਪਿਕਸਲ ਦਾ ਬੋਕੇ ਸੈਂਸਰ ਮਿਲੇਗਾ। ਦੂਜੇ ਪਾਸੇ, ਰੀਅਲਮੀ ਐਕਸ-50 ਪ੍ਰੋ 5-ਜੀ ਵਿਚ ਤੁਹਾਨੂੰ 64 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲੇਗਾ। ਸੈਲਫੀ ਦੀ ਗੱਲ ਕਰੀਏ ਤਾਂ  iQOO 3 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਉੱਥੇ ਹੀ, ਰੀਅਲਮੀ x50 ਪ੍ਰੋ 5ਜੀ 'ਚ 32 ਮੈਗਾਪਿਕਸਲ+8 ਮੈਗਾਪਕਿਸਲ ਸੈਲਫੀ ਕੈਮਰਾ ਹੈ।
iQOO 3 ਵਿਚ 55 ਵਾਟ ਦੀ ਸੁਪਰ ਫਲੈਸ਼ ਚਾਰਜ ਟੈਕਨਾਲੋਜੀ ਵਾਲੀ 4440mAh ਦੀ ਬੈਟਰੀ ਹੈ। ਰੀਅਲਮੀ ਐਕਸ-50 ਪ੍ਰੋ 5-ਜੀ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਵਿਚ 4200mAh ਦੀ ਬੈਟਰੀ ਮਿਲੇਗੀ, ਜੋ 65 ਵਾਟ ਦੀ ਸੁਪਰ ਡਾਰਟ ਫਾਸਟ ਚਾਰਜਿੰਗ ਟੈਕਨਾਲੋਜੀ ਨਾਲ ਲੈੱਸ ਹੈ।
 

ਕੀਮਤ
ਕੀਮਤ ਦੇ ਹਿਸਾਬ ਨਾਲ ਦੋਹਾਂ ਸਮਾਰਟ ਫੋਨਾਂ ਵਿਚ ਬਹੁਤ ਜ਼ਿਆਦਾ ਅੰਤਰ ਨਹੀਂ ਹੈ। ' iQOO 3' ਦੇ 4-ਜੀ ਸਪੋਰਟਿੰਗ ਮਾਡਲ ਦੀ ਕੀਮਤ 36,990 ਰੁਪਏ (8 ਜੀਬੀ+128 ਜੀਬੀ) ਤੇ 39,990 ਰੁਪਏ (12 ਜੀਬੀ+256 ਜੀਬੀ) ਹੈ। ' iQOO 3' ਦਾ 5-ਜੀ ਮਾਡਲ ਸਿਰਫ 12 ਜੀਬੀ ਰੈਮ 'ਚ ਮਿਲੇਗਾ, ਜਿਸ ਦੀ ਕੀਮਤ 44,990 ਰੁਪਏ ਹੈ।
ਉੱਥੇ ਹੀ, 'ਰੀਅਲਮੀ ਐਕਸ-50 ਪ੍ਰੋ 5-ਜੀ' ਦੀ ਗੱਲ ਕਰੀਏ ਤਾਂ ਇਹ ਤਿੰਨ ਮਾਡਲਾਂ (6 ਜੀਬੀ + 128 ਜੀਬੀ, 8 ਜੀਬੀ + 128 ਜੀਬੀ ਅਤੇ 12 ਜੀਬੀ + 256 ਜੀਬੀ) ਵਿਚ ਮਿਲੇਗਾ। ਇਸ ਦੇ ਬੇਸ ਮਾਡਲ ਦੀ ਕੀਮਤ 37,999 ਰੁਪਏ ਹੈ ਅਤੇ ਟਾਪ ਮਾਡਲ ਦੀ ਕੀਮਤ 44,999 ਰੁਪਏ ਹੈ।


Related News