24 ਸਤੰਬਰ ਨੂੰ ਲਾਂਚ ਹੋਵੇਗਾ 32MP ਵਾਲਾ Realme X2

09/18/2019 11:23:42 PM

24 ਸਤੰਬਰ ਨੂੰ ਲਾਂਚ ਹੋਵੇਗਾ 32 ਵਾਲਾ
ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਕੰਪਨੀ ਰੀਅਲਮੀ ਆਪਣੇ ਪਿਛਲੇ ਸਫਲ ਮਿਡਰੇਂਜ ਡਿਵਾਈਸ ਰੀਅਲਮੀ ਐਕਸ ਦਾ ਸਕਸੈੱਸਰ Realme X2 ਚੀਨ 'ਚ 24 ਸਤੰਬਰ ਨੂੰ ਲਾਂਚ ਕਰਨ ਵਾਲੀ ਹੈ। ਚਾਈਨੀਜ਼ ਸਮਾਰਟਫੋਨ ਮੇਕਰ ਨੇ ਚਾਈਨੀਜ਼ ਮਾਈਕ੍ਰੋਬਲਾਗਿੰਗ ਪਲੇਟਫਾਰਮ Weibo 'ਤੇ ਇਹ ਅਨਾਊਂਸਮੈਂਟ ਕੀਤੀ ਹੈ। ਪੋਸਟ 'ਚ ਕੰਫਰਮ ਕੀਤਾ ਗਿਆ ਹੈ ਕਿ Realme X2 'ਚ ਪਿਛਲੇ ਹਫਤੇ ਭਾਰਤ 'ਚ ਲਾਂਚ Realme XTਦੀ ਤਰ੍ਹਾਂ ਹੀ 64 ਮੈਗਾਪਿਕਸਲ ਕੈਮਰਾ ਦਿੱਤਾ ਜਾਵੇਗਾ। ਕੰਪਨੀ ਨੇ ਦੱਸਿਆ ਕਿ ਇਸ ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਜਾਵੇਗਾ।

ਇਹ ਵੀ ਸਾਹਮਣੇ ਆਇਆ ਹੈ ਕਿ ਸਪੈਸੀਫਿਕੇਸ਼ਨ ਦੇ ਮਾਮਲੇ 'ਚ ਇਸ ਡਿਵਾਈਸ ਨੂੰ ਕਈ ਅਪਗ੍ਰੇਡ ਮਿਲੀ ਹੈ। ਰੀਅਲਮੀ ਐਕਸ2 ਕੰਪਨੀ ਦੀ ਰੀਅਲਮੀ ਐਕਸ-ਸੀਰੀਜ਼ ਦਾ ਤੀਸਰਾ ਡਿਵਾਈਸ ਹੋਵੇਗਾ। ਭਾਰਤ 'ਚ ਪਿਛਲੇ ਹਫਤੇ ਰੀਅਲਮੀ ਐਕਸ.ਟੀ. ਲਾਂਚ ਈਵੈਂਟ 'ਚ ਕੰਪਨੀ ਨੇ ਕਿਹਾ ਸੀ ਕਿ 32 ਮੈਗਾਪਿਕਸਲ ਕੈਮਰੇ ਨਾਲ Realme XT 730G  ਦਸੰਬਰ 'ਚ ਲਾਂਚ ਕੀਤਾ ਜਾਵੇਗਾ। ਹੁਣ ਸਾਹਮਣੇ ਆਈ Weibo ਪੋਸਟ ਕੰਫਰਮ ਕਰਦੀ ਹੈ ਕਿ ਇਸ ਲਾਂਚ ਤੋਂ ਪਹਿਲਾਂ ਹੀ  Realme X2 ਕੰਪਨੀ ਦਾ 32 ਮੈਗਾਪਿਕਸਲ ਸੈਲਫੀ ਕੈਮਰੇ ਵਾਲਾ ਪਹਿਲਾ ਸਮਾਰਟਫੋਨ ਬਣੇਗਾ। ਲੀਕਸ ਦੀ ਮੰਨੀਏ ਤਾਂ ਰੀਅਲਮੀ ਐਕਸ2 ਹੀ Realme XT 730G ਦੀ ਰੀਬ੍ਰੈਂਡੇਡ ਵੇਰੀਐਂਟ ਹੋ ਸਕਦਾ ਹੈ।

ਜੇਕਰ ਰਿਪੋਰਟਸ ਅਤੇ ਲੀਕਸ 'ਚ ਸਾਹਮਣੇ ਆਈ ਗੱਲ ਸੱਚ ਹੈ ਤਾਂ ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 730ਜੀ ਪ੍ਰੋਸੈਸਰ ਮਿਲ ਸਕਦਾ ਹੈ। ਇਹ ਪ੍ਰੋਸੈਸਰ ਗੇਮ ਸੈਂਟ੍ਰਿਕ ਮੋਬਾਇਲ ਚਿਪਸੈੱਟ ਹੈ। ਸਮਾਰਟਫੋਨ 'ਚ 6.4 ਇੰਚ ਦੀ ਫੁਲ ਐੱਚ.ਡੀ.+ AMOLED ਡਿਸਪਲੇਅ ਮਿਲ ਸਕਦੀ ਹੈ, ਜਿਸ 'ਚ ਇਨ-ਡਿਸਪਲੇੱ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਜਾਵੇਗਾ। ਇਹ ਦੇਖਣਾ ਹੋਵੇਗਾ ਕਿ ਰੀਅਲਮੀ ਦੇ ਇਸ ਸਮਾਰਟਫੋਨ 'ਚ ਪਾਪ-ਅਪ ਸੈਲਫੀ ਕੈਮਰਾ ਸੈਟਅਪ ਦੇਖਣ ਨੂੰ ਮਿਲੇਗਾ ਜਾਂ ਕੰਪਨੀ ਟ੍ਰਡੀਸ਼ਨਲ ਸੈਟਅਪ ਦੇਵੇਗੀ। ਇਹ ਵੀ ਕੰਫਰਮ ਹੋਇਆ ਹੈ ਕਿ ਇਹ ਸਮਾਰਟਫੋਨ 'ਚ 30W SuperVOOC 3.0 ਫਾਸਟ ਚਾਰਜਿੰਗ ਨਾਲ 4,000 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ।

ਕੈਮਰਾ
ਗੱਲ ਕਰੀਏ ਕੈਮਰੇ ਦੀ ਤਾਂ ਇਸ ਡਿਵਾਈਸ 'ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਜਾਵੇਗਾ, ਜਿਸ 'ਚ ਕੰਪਨੀ Samsung ISOCELL Bright GW1  ਸੈਂਸਰ ਇਸਤੇਮਾਲ ਕਰੇਗੀ। ਇਸ ਦੇ ਨਾਲ ਹੀ ਰੀਅਰ ਕੈਮਰੇ 'ਚ 8 ਮੈਗਾਪਿਕਸਲ ਦਾ ਅਲਟਰਾਵਾਈਡ ਅਤੇ 2 ਮੈਗਾਪਿਕਸਲ ਦਾ ਡੈਪਥ ਅਤੇ 2 ਮੈਗਾਪਿਕਸਲ ਦਾ ਹੀ ਮੈਕਰੋ ਸੈਂਸਰ ਯੂਜ਼ਰਸ ਨੂੰ ਮਿਲ ਸਕਦਾ ਹੈ। ਕੰਪਨੀ ਡਿਵਾਈਸ ਨੂੰ ਦੋ ਸਟੋਰੇਜ਼ ਵੇਰੀਐਂਟ ਲਾਂਚ ਕਰ ਸਕਦੀ ਹੈ, 6ਜੀ.ਬੀ.+64ਜੀ.ਬੀ. ਅਤੇ 8ਜੀ.ਬੀ.+128ਜੀ.ਬੀ.। ਇਸ ਤੋਂ ਇਲਾਵਾ 256 ਜੀ.ਬੀ. ਸਟੋਰੇਜ਼ ਵੇਰੀਐਂਟ ਵੀ ਦੇਖਣ ਨੂੰ ਮਿਲ ਸਕਦੀ ਹੈ। ਰੀਅਲਮੀ ਐਕਸ ਦੀ ਤਰ੍ਹਾਂ ਰੀਅਲਮੀ ਐਕਸ2 ਨੂੰ ਵੀ ਚੀਨ ਤੋਂ ਬਾਅਦ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।


Karan Kumar

Content Editor

Related News