Realme X2 Pro ਫਲਿੱਪਕਾਰਟ ''ਤੇ ਹੋਇਆ ਟੀਜ਼, 20 ਨਵੰਬਰ ਨੂੰ ਹੋਵੇਗਾ ਲਾਂਚ
Thursday, Nov 07, 2019 - 02:16 AM (IST)
ਗੈਜੇਟ ਡੈਸਕ—ਚਾਈਨੀਜ਼ ਟੈੱਕ ਬ੍ਰਾਂਡ ਰੀਅਲਮੀ ਦੇ ਸੀ.ਈ.ਓ. ਮਾਧਵ ਸੇਠ ਪਹਿਲੇ ਹੀ ਆਫੀਸ਼ਅਲੀ ਕਨਫਰਮ ਕਰ ਚੁੱਕੇ ਹਨ ਕਿ Realme X2 Pro ਭਾਰਤ 'ਚ 20 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਦੇ ਲਾਂਚ ਤੋਂ ਪਹਿਲਾਂ ਹੁਣ ਇਸ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਵੀ ਟੀਜ਼ ਕੀਤਾ ਗਿਆ ਹੈ। ਫਲਿੱਪਕਾਰਟ 'ਤੇ ਫੋਨ ਦੇ ਲਈ ਡੈਡੀਕੇਟੇਡ ਮਾਈਕ੍ਰੋਸਾਈਟ 'ਤੇ ਹੁਣ ਰੀਅਲਮੀ ਐਕਸ2 ਪ੍ਰੋ ਨਾਲ ਜੁਡੀਆਂ ਕੁਝ ਡੀਟੇਲਸ ਟੀਜ਼ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਾਫ ਹੈ ਕਿ ਇਹ ਡਿਵਾਈਸ ਫਲਿੱਪਕਾਰਟ ਤੋਂ ਖਰੀਦਿਆਂ ਜਾ ਸਕੇਗਾ।
ਫਲਿੱਪਕਾਰਟ 'ਤੇ ਦਿਖ ਰਹੀ ਮਾਈਕ੍ਰੋਸਾਈਟ 'ਤੇ ਰੀਅਲਮੀ ਐਕਸ2 ਪ੍ਰੋ ਦਾ ਜਾਂ ਫਿਰ Realme XT 730G ਦਾ ਨਾਂ ਨਹੀਂ ਦਿੱਤਾ ਗਿਆ ਹੈ। ਇਸ ਦੀ ਜਗ੍ਹਾ ਇੰਡਸਟਰੀ 'ਚ ਰੀਅਲਮੀ ਦੀ ਪ੍ਰੋਗੈੱਸ ਦੀ ਟਾਈਮਲਾਈਨ ਅਤੇ ਬਿਜ਼ਨੈੱਸ ਸਟੇਟਸ ਪੋਸਟ ਕੀਤਾ ਗਿਆ ਹੈ, ਜੋ ਨਵੇਂ ਡਿਵਾਈਸ ਦੇ ਲਾਂਚ ਵੱਲ ਇਸ਼ਾਰਾ ਕਰਦਾ ਹੈ। ਇਹ ਸਾਫ ਹੈ ਕਿ ਰੀਅਲਮੀ ਦਾ ਨਵਾਂ ਸਮਾਰਟਫੋਨ ਫਲਿੱਪਕਾਰਟ ਤੋਂ ਖਰੀਦਿਆਂ ਜਾ ਸਕੇਗਾ ਅਤੇ ਇਸ ਤੋਂ ਇਲਾਵਾ ਇਹ ਡਿਵਾਈਸ ਰੀਅਲਮੀ ਦੀ ਵੈੱਬਸਾਈਟ 'ਤੇ ਵੀ ਉਪਲੱਬਧ ਹੋ ਸਕਦਾ ਹੈ।

ਸਪੈਸੀਫਿਕੇਸ਼ਨਸ
ਗੱਲ ਕਰੀਏ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 6.5 ਇੰਚ ਦੀ ਐੱਚ.ਡੀ.+ਸੁਪਰ ) ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ (2400x1080 ਪਿਕਸਲ) ਦਿੱਤਾ ਜਾ ਸਕਦਾ ਹੈ। ਡਿਵਾਈਸ ਦੀ ਡਿਸਪਲੇਅ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਵੇਗੀ। ਰੀਅਲਮੀ ਦੇ ਇਸ ਡਿਵਾਈਸ 'ਚ ਸਨੈਪਡਰੈਗਨ 855+ ਪ੍ਰੋਸੈਸਰ ਅਤੇ Adreno 640 ਜੀ.ਪੀ.ਯੂ. ਮਿਲ ਸਕਦਾ ਹੈ।
ਗੱਲ ਕਰੀਏ ਕੈਮਰੇ ਦੀ ਤਾਂ ਇਸ ਦੇ ਰੀਅਰ ਪੈਨਲ 'ਤੇ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ 'ਚ 64 ਮੈਗਾਪਿਕਸਲ ਸੈਮਸੰਗ GW1 ਪ੍ਰਾਈਮਰੀ ਸੈਂਸਰ, 13 ਮੈਗਾਪਿਕਸਲ ਟੈਲੀਫੋਟੋ ਸੈਂਸਰ, 8 ਮੈਗਾਪਕਸਲ ਦਾ ਵਾਇਡ-ਐਂਗਲ ਲੈਂਸ ਅਤੇ ਇਕ ਮੈਕ੍ਰੋ ਲੈਂਸ ਦਿੱਤਾ ਜਾ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜਿਸ ਦੇ ਨਾਲ 50w ਸੁਪਰਵੂਕ ਫਾਸਟ ਚਾਰਜਿੰਗ ਯੂਜ਼ਰਸ ਨੂੰ ਮਿਲੇਗੀ।

Realme X2 Pro ਦੀ ਕੀਮਤ
ਸਮਾਰਟਫੋਨ ਯੂਰੋਪ 'ਚ ਪ੍ਰੀ-ਆਰਡਰ ਲਈ ਉਪਲੱਬਧ ਹੈ। ਗੱਲ ਕਰੀਏ ਕੀਮਤ ਦੀ ਤਾਂ ਇਸ ਦੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 399 ਯੂਰੋ (ਕਰੀਬ 31,300 ਰੁਪਏ), 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 449 ਯੂਰੋ (ਕਰੀਬ 35,300 ਰੁਪਏ) ਅਤੇ 12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 499 ਯੂਰੋ (ਕਰੀਬ 39,200 ਰੁਪਏ) ਹੋ ਸਕਦੀ ਹੈ।
