5 ਕੈਮਰੇ ਵਾਲਾ Realme X2 Pro ਲਾਂਚ, ਜਾਣੋ ਕੀਮਤ ਤੇ ਫੀਚਰਜ਼

10/15/2019 3:33:36 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਰਿਅਲਮੀ ਨੇ ਚੀਨ ’ਚ ਆਪਣੇ ਨਵਾਂ ਸਮਾਰਟਫੋਨ Realme X2 Pro ਨੂੰ ਲਾਂਚ ਕਰ ਦਿੱਤਾ ਹੈ। ਗਾਹਕਾਂ ਨੂੰ ਇਸ ਫੋਨ ’ਚ ਲੇਟੈਸਟ ਪ੍ਰੋਸੈਸਰ, ਕਵਾਡ ਕੈਮਰਾ ਸੈੱਟਅਪ ਅਤੇ ਵਾਟਰਡ੍ਰੋਪ ਨੌਚ ਡਿਸਪਲੇਅ ਮਿਲੇਗੀ। ਇਸ ਤੋਂ ਪਹਿਲਾਂ ਰਿਅਲਮੀ ਨੇ ਐਕਸ ਸੀਰੀਜ਼ ਦੇ ਕਈ ਫੋਨਜ਼ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਉਤਾਰੇ ਸਨ। ਇਸ ਤੋਂ ਇਲਾਵਾ ਕੰਪਨੀ ਨੇ ਰਿਅਲਮੀ ਐਕਸ 2 ਪ੍ਰੋ ਦੇ ਮਾਸਟਰ ਐਡੀਸ਼ਨ ਨੂੰ ਵੀ ਪੇਸ਼ ਕੀਤਾ ਹੈ। ਰਿਪੋਰਟ ਮੁਤਾਬਕ, ਰਿਅਲਮੀ ਐਕਸ 2 ਪ੍ਰੋ ਭਾਰਤ ’ਚ ਦਸੰਬਰ ਨੂੰ ਐਂਟਰੀ ਲਵੇਗਾ। ਸੂਤਰਾਂ ਦੀ ਮੰਨੀਏ ਤਾਂ ਇਹ ਫੋਨ ਰੈੱਡਮੀ ਕੇ20 ਪ੍ਰੋ ਅਤੇ ਵੀਵੋ ਐੱਸ1 ਪ੍ਰੋ ਨੂੰ ਸਖਤ ਟੱਕਰ ਦੇਵੇਗਾ। 

ਕੀਮਤ
ਰਿਅਲਮੀ ਨੇ ਇਸ ਫੋਨ ਨੂੰ ਤਿੰਨ ਰੈਮ ਵੇਰੀਐਂਟ ’ਚ ਪੇਸ਼ ਕੀਤਾ ਹੈ। 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 2,699 ਚੀਨੀ ਯੁਆਨ (ਕਰੀਬ 27,200 ਰੁਪਏ), 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 2,899 ਚੀਨੀ ਯੁਆਨ (ਕਰੀਬ 29,200 ਰੁਪਏ) ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 3,299 ਚੀਨੀ ਯੁਆਨ (ਕਰੀਬ 33,200 ਰੁਪਏ) ਰੱਖੀ ਗਈ ਹੈ। 

ਰਿਅਲਮੀ ਦੇ ਨਵੇਂ ਸਮਾਰਟਫੋਨ ਦੀ ਸੇਲ 18 ਅਕਤੂਬਰ ਤੋਂ ਆਨਲਾਈਨ ਸਟੋਰ ’ਤੇ ਸ਼ੁਰੂ ਹੋ ਜਾਵੇਗੀ। ਗਾਹਕ ਇਸ ਫੋਨ ਨੂੰ ਵਾਈਟ ਅਤੇ ਬਲਿਊ ਕਲਰ ਆਪਸ਼ਨ ਦੇ ਨਾਲ ਖਰੀਦ ਸਕਣਗੇ। 

ਫੀਚਰਜ਼
Realme X2 Pro ਐਂਡਰਾਇਡ ਪਾਈ 9 ਅਤੇ ਕਲਰ ਓ.ਐੱਸ. 6.1 ’ਤੇ ਕੰਮ ਕਰੇਗਾ। ਇਸ ਫੋਨ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਮਿਲੇਗੀ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਨਾਲ ਹੀ ਸਕਰੀਨ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਡਾਟਾ ਦੀ ਸੁਰੱਖਿਆ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਯੂਜ਼ਰਜ਼ ਨੂੰ ਬਿਹਤਰ ਪਰਫਾਰਮੈਂਸ ਲਈ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਐੱਸ.ਓ.ਸੀ. ਮਿਲਿਆ ਹੈ। 

PunjabKesari

ਕੈਮਰਾ
ਫੋਟੋਗ੍ਰਾਫੀ ਲਈ ਇਸ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ ਵਿਚ 64 ਮੈਗਾਪਿਕਸਲ ਦਾ ਸੈਮਸੰਗ ਜੀ.ਡਬਲਿਊ 1 ਸੈਂਸਰ, 13 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼, 8 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਉਥੇ ਹੀ ਰਿਅਲਮੀ ਐਕਸ 2 ਪ੍ਰੋ ’ਚ 16 ਮੈਗਾਪਿਕਸਲ ਦਾ ਸੋਨੀ ਆਈਮੈਕਸ 471 ਸੈਂਸਰ ਵਾਲਾ ਕੈਮਰਾ ਦਿੱਤਾ ਗਿਆ ਹੈ। ਗਾਹਕ ਇਸ ਕੈਮਰੇ ਨਾਲ ਸ਼ਾਨਦਾਰ ਸੈਲਫੀ ਕਲਿੱਕ ਕਰ ਸਕਣਗੇ। 

ਕੁਨੈਕਟੀਵਿਟੀ
ਕੁਨੈਕਟੀਵਿਟੀ ਲਈ ਇਸ ਫੋਨ ’ਚ 4ਜੀ ਐੱਲ.ਟੀ.ਈ., ਬਲੂਟੁੱਥ 5.0, ਏ-ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਵਰਗੇ ਫੀਚਰਜ਼ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ 4,000mAh ਦੀ ਦਮਦਾਰ ਬੈਟਰੀ ਮਿਲੇਗਾ, ਜੋ 18 ਵਾਟ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੋਵੇਗੀ। 


Related News