ਭਾਰਤ 'ਚ ਜਲਦ ਲਾਂਚ ਹੋਵੇਗਾ ਪਾਪ-ਅਪ ਸੈਲਫੀ ਕੈਮਰੇ ਵਾਲਾ Realme X
Tuesday, Jul 02, 2019 - 03:59 AM (IST)

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਕੰਪਨੀ ਰੀਅਲਮੀ ਭਾਰਤ 'ਚ ਆਪਣੇ ਅਪਕਮਿੰਗ ਸਮਾਰਟਫੋਨ Realme X ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਆਪਣੇ ਆਧਿਕਾਰਿਤ ਟਵੀਟਰ ਅਕਾਊਂਟ ਤੋਂ ਪਾਪ-ਅਪ ਸੈਲਫੀ ਕੈਮਰੇ ਵਾਲੇ ਸਮਾਰਟਫੋਨ Realme X ਦੇ ਇੰਡੀਆ ਲਾਂਚ ਨੂੰ ਟੀਜ਼ ਕੀਤਾ ਹੈ। ਸੋਮਵਾਰ ਨੂੰ ਕੰਪਨੀ ਦੇ CEO ਮਾਧਵ ਸੇਠ ਨੇ ਟਵੀਟਰ 'ਤੇ “Realme X Coming Soon” ਲਿਖ ਕਰ ਟਵੀਟ ਸ਼ੇਅਰ ਕੀਤਾ ਸੀ।
ਦੱਸ ਦੇਈਏ ਕਿ ਕੰਪਨੀ ਰੀਅਲਮੀ ਐਕਸ ਸਮਾਰਟਫੋਨ ਨੂੰ ਚੀਨ 'ਚ ਪਹਿਲੇ ਹੀ ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਹੋਮ ਮਾਰਕੀਟ ਚੀਨ 'ਚ ਇਸ ਸਮਾਰਟਫੋਨ ਨਾਲ Realme X Lite ਨੂੰ ਵੀ ਲਾਂਚ ਕੀਤਾ ਜੋ ਕਿ ਭਾਰਤ 'ਚ ਲਾਂਚ ਕੀਤੇ ਗਏ Realme 3 Pro ਦਾ ਰੀਬ੍ਰਾਂਡ ਹੈ। ਚੀਨ 'ਚ Realme X ਨੂੰ ਲਾਂਚ ਕਰਦੇ ਹੋਏ ਕੰਪਨੀ ਨੇ ਦੱਸਿਆ ਕਿ ਉਹ ਜਲਦ ਹੀ ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰਨਗੇ।
ਇਸ ਸਮਾਰਟਫੋਨ 'ਚ 6.53 inch Full HD+ edge-to-edge AMOLED ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਸਕਰੀਨ Corning Gorilla Glass display ਨਾਲ ਆਉਂਦੀ ਹੈ। ਇਸ 'ਚ ਨੌਚ ਨਹੀਂ ਦਿੱਤਾ ਗਿਆ ਹੈ। ਫੋਨ 'ਚ ਪਾਪ-ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਨਾਲ ਆਉਂਦਾ ਹੈ।
ਇਸ 'ਚ ਪ੍ਰਾਈਮਰੀ ਕੈਮਰਾ ਸੈਂਸਰ 48 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਹੀ ਇਸ 'ਚ ਡੈਪਥ ਸੈਂਸਰ ਲਈ 5 ਮੈਗਾਪਿਕਸਲ ਦਾ ਕੈਮਰਾ ਹੈ। ਫੋਨ 'ਚ Qualcomm Snapdragon 710 SoC ਨਾਲ AI HyperBoost technology ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,765mAh ਦੀ ਬੈਟਰੀ VOOC Flash Charge 3.0 ਨਾਲ ਆਉਂਦੀ ਹੈ। ਰੀਅਲਮੀ ਦਾ ਇਹ ਫੋਨ ਕਲਰ ਓ.ਐੱਸ. 'ਤੇ ਆਪਰੇਟ ਹੁੰਦਾ ਹੈ ਜੋ ਐਂਡ੍ਰਾਇਡ 9 ਪਾਈ 'ਤੇ ਬੇਸਡ ਹੈ।
Realme X ਦੀ ਚੀਨ 'ਚ ਕੀਮਤ
ਇਸ ਸਮਾਰਟਫੋਨ ਨੂੰ ਚੀਨ 'ਚ ਤਿੰਨ ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦਾ ਬੇਸ ਵੇਰੀਐਂਟ 4GB RAM+64GB ਸਟੋਰੇਜ਼ ਜਿਸ ਦੀ ਕੀਮਤ RMB 1,499 (ਲਗਭਗ 15,300 ਰੁਪਏ), 6GB RAM+64GB ਸਟੋਰੇਜ਼ ਮਾਡਲ ਜਿਸ ਦੀ ਕੀਮਤ RMB 1,599 (ਲਗਭਗ 16,300 ਰੁਪਏ) ਅਤੇ 8GB RAM/128GB ਸਟੋਰੇਜ਼ ਵੇਰੀਐਂਟ ਦੀ ਕੀਮਤ RMB 1,799 (ਲਗਭਗ 18,400 ਰੁਪਏ) ਹੈ।