ਰੀਅਲਮੀ ਇਸ ਦਿਨ ਭਾਰਤ ’ਚ ਲਾਂਚ ਕਰੇਗੀ ਨਵਾਂ ਸਮਾਰਟਫੋਨ

09/30/2020 12:27:40 AM

ਗੈਜੇਟ ਡੈਸਕ—ਰੀਅਲਮੀ 7ਆਈ ਸਮਾਰਟਫੋਨ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਲੀਕਸ ਸਾਹਮਣੇ ਆ ਰਹੀਆਂ ਹਨ। ਉੱਥੇ ਹੁਣ ਕੰਪਨੀ ਨੇ ਆਧਿਕਾਰਤ ਤੌਰ ’ਤੇ ਐਲਾਨ ਕਰ  ਦਿੱਤਾ ਹੈ ਕਿ ਇਹ ਸਮਾਰਟਫੋਨ ਭਾਰਤੀ ਬਾਜ਼ਾਰ ’ਚ 7 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਦਾ ਖੁਲਾਸਾ ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਕੀਤਾ ਹੈ। ਭਾਰਤ ਤੋਂ ਪਹਿਲਾਂ ਇਸ ਸਮਾਰਟਫੋਨ ਨੂੰ ਇੰਡੋਨੇਸ਼ੀਆ ’ਚ ਲਾਂਚ ਕੀਤਾ ਜਾ ਚੁੱਕਿਆ ਹੈ।

ਦੱਸ ਦੇਈਏ ਕਿ ਰੀਅਲਮੀ 7ਆਈ ਦੇ ਨਾਲ ਹੀ ਕੰਪਨੀ ਬਾਜ਼ਾਰ ’ਚ Realme Smart TV SLED 4K ਨੂੰ ਵੀ ਪੇਸ਼ ਕਰਨ ਵਾਲੀ ਹੈ ਜੋ ਕਿ SLED ਤਕਨੀਕ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਟੀ.ਵੀ. ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਕਈ AIoT ਪ੍ਰੋਡਕਟਸ ਵੀ ਲਾਂਚ ਕਰਨ ਵਾਲੀ ਹੈ। ਕੰਪਨੀ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰੀਅਲਮੀ 7ਆਈ ਭਾਰਤੀ ਬਾਜ਼ਾਰ ’ਚ 7 ਅਕਤੂਬਰ ਨੂੰ ਦੁਪਹਿਰ 12.30 ਵਜੇ ਲਾਂਚ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਸਮਾਰਟਫੋਨ ’ਚ ਐੱਲ.ਈ.ਡੀ. ਨਾਲ ਕਵਾਡ ਰੀਅਰ ਕੈਮਰਾ ਸੈਟਅਪ ਦਿੱਤਾ ਜਾਵੇਗਾ। ਫੋਨ ਦਾ ਪ੍ਰਾਈਮਰੀ ਸੈਂਸਰ 64 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ ਇਕ ਵਾਇਡ ਐਂਗਲ ਲੈਂਸ, ਇਕ ਮੈਕ੍ਰੋ ਲੈਂਸ ਉਪਲੱਬਧ ਹੋਵੇਗਾ। ਕੈਮਰਾ ਫੀਚਰਜ਼ ਦੇ ਤੌਰ ’ਤੇ ਇਸ ’ਚ ਸੁਪਰ ਨਾਈਟ ਮੋਡ ਦਿੱਤਾ ਜਾਵੇਗਾ ਜੋ ਕਿ ਘੱਟ ਰੋਸ਼ਨੀ ’ਚ ਸ਼ਾਨਦਾਰ ਤਸਵੀਰ ਕੁਆਲਿਟੀ ਪ੍ਰਦਾਨ ਕਰੇਗਾ। 


Karan Kumar

Content Editor

Related News